ਚੰਡੀਗੜ੍ਹ, 5 ਸਤੰਬਰ: ਉੱਤਰੀ ਭਾਰਤ ਦੇ ਨਾਮਵਰ ਵਿਦਿਅਕ ਸੰਸਥਾਵਾਂ ਵਿਚੋਂ ਇੱਕ ਮੰਨੀ ਜਾਂਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ’ਚ ਵਿਦਿਆਰਥੀ ਕੌਂਸਲ ਦੀਆਂ ਸਲਾਨਾ ਚੋਣਾਂ ਦੇ ਅਮਲ ਵਜੋਂ ਵੋਟਾਂ ਸ਼ੁਰੂ ਹੋ ਗਈਆਂ ਹਨ। ਪ੍ਰਧਾਨ ਸਹਿਤ ਹੋਰਨਾਂ ਅਹੁੱਦੇਦਾਰਾਂ ਲਈ ਇਹ ਵੋਟਿੰਗ ਸਵੇਰੇ ਸਾਢੇ 9 ਵਜੇਂ ਸ਼ੁਰੂ ਹੋ ਚੁੱਕੀ ਹੈ ਤੇ ਵੋਟਿੰਗ ਤੋਂ ਬਾਅਦ ਸ਼ਾਮ ਤੱਕ ਨਤੀਜ਼ੇ ਸਾਹਮਣੇ ਆ ਜਾਣਗੇ। ਪ੍ਰਧਾਨਗੀ ਲਈ ਤਿੰਨ ਲੜਕੀਆਂ ਸਹਿਤ ਕੁੱਲ ਅੱਠ ਉਮੀਦਵਾਰ ਚੋਣ ਮੈਦਾਨ ਵਿਚ ਡਟੇ ਹੋਏ ਹਨ।
Canada ’ਚ Justin Trudeau ਦੀ ਸਰਕਾਰ ਖ਼ਤਰੇ ਵਿਚ, NDP ਨੇ ਲਿਆ ਸਮਰਥਨ ਵਾਪਸ
ਸਿਆਸੀ ਪਾਰਟੀਆਂ ਵੀ ਪਿੱਛੇ ਰਹਿ ਕੇ ਇੰਨ੍ਹਾਂ ਵਿਦਿਆਰਥੀ ਕੌਸਲ ਚੋਣਾਂ ਵਿਚ ਆਪੋ-ਆਪਣੇ ਵਿਦਿਆਰਥੀ ਵਿੰਗਾਂ ਦੇ ਆਗੂਆਂ ਦੀ ਡਟਵੀਂ ਹਿਮਾਇਤ ਕਰ ਰਹੀਆਂ ਹਨ। ਹਰ ਸਾਲ ਹੋਣ ਵਾਲੀਆਂ ਇੰਨ੍ਹਾਂ ਚੋਣਾਂ ਲਈ ਇਸ ਵਾਰ ਕੁੱਲ 15,854 ਹਜ਼ਾਰ ਦੇ ਕਰੀਬ ਵਿਦਿਆਰਥੀ ਵੋਟਰ ਵਜੋਂ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿਸਦੇ ਲਈ ਕੁੱਲ 182 ਪੋਲੰਗ ਬੂਥ ਬਣਾਏ ਗਏ ਹਨ। ਡੀਨ ਸਟੂਡੈਂਟ ਵੈਲਫ਼ੇਅਰ ਦੀ ਅਗਵਾਈ ਹੇਠ ਹੋ ਰਹੀਆਂ ਇੰਨ੍ਹਾਂ ਚੋਣਾਂ ਦੇ ਲਈ ਚੰਡੀਗੜ੍ਹ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਯੂਨੀਵਰਸਿਟੀ ਦੇ ਵਿਚ ਗੈਰ ਵਿਦਿਆਰਥੀਆਂ ਦੇ ਜਾਣ ਉਪਰ ਪੂਰੀ ਤਰ੍ਹਾਂ ਰੋਕ ਲੱਗੀ ਹੋਈ ਹੈ।
Share the post "Punjab Universtiy Chandigarh ’ਚ Student Council ਦੀਆਂ ਵੋਟਾਂ ਸ਼ੁਰੂ,ਨਤੀਜ਼ੇ ਸ਼ਾਮ ਨੂੰ"