Punjabi Khabarsaar
ਬਠਿੰਡਾ

ਗੰਭੀਰ ਵਿਚਾਰ ਚਰਚਾ ਕਰਕੇ ਮਨਾਇਆ ਸ਼ਹੀਦ-ਇ-ਆਜ਼ਮ ਦਾ ਜਨਮ ਦਿਹਾੜਾ

ਬਠਿੰਡਾ , 1 ਅਕਤੂਬਰ: ‘ਟੀਚਰਜ਼ ਹੋਮ ਟਰਸਟ ਬਠਿੰਡਾ’ ਵਲੋਂ ਸ਼ਹੀਦ-ਇ-ਆਜ਼ਮ ਭਗਤ ਸਿੰਘ ਦੇ 117 ਵੇਂ ਜਨਮ ਦਿਹਾੜੇ ਮੌਕੇ ਇਕ ਮਿਆਰੀ ਤੇ ਗੰਭੀਰ ਚਰਚਾ ਆਯੋਜਿਤ ਕੀਤੀ ਗਈ। ਬੇਹਦ ਸਾਰਥਕ ਹੋ ਨਿੱਬੜੀ ਇਸ ਵਿਚਾਰ ਚਰਚਾ ਵਿੱਚ ’ਜਨਤਕ ਜਥੇਬੰਦੀਆਂ ਦਾ ਸਾਂਝਾ ਮੰਚ’(ਜੇਪੀਐਮਓ), ’ਜਮਹੂਰੀ ਅਧਿਕਾਰ ਸਭਾ’ ਅਤੇ ’ਪਲਸ ਮੰਚ’ ਦੇ ਅਹੁਦੇਦਾਰਾਂ ਤੋਂ ਇਲਾਵਾ ਚੋਖੀ ਗਿਣਤੀ ’ਚ ਨੌਜਵਾਨਾਂ, ਖਾਸ ਕਰਕੇ ਲੜਕੀਆਂ ਨੇ ਉਤਸ਼ਾਹ ਪੂਰਬਕ ਸ਼ਮੂਲੀਅਤ ਕੀਤੀ।

Big Breaking: ਚੋਣ ਕਮਿਸ਼ਨ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਮਨਜ਼ੂਰ ਕੀਤੀ 20 ਦਿਨਾਂ ਪੈਰੋਲ ਅਰਜ਼ੀ

ਆਰੰਭ ਵਿਚ ਮੋਮਬੱਤੀ ਜਗਾ ਕੇ ਉਨ੍ਹਾਂ ਨੂੰ ਪੁਸ਼ਪਾਂਜਲੀ ਅਰਪਿਤ ਕੀਤੀ ਗਈ। ਲਛਮਣ ਸਿੰਘ ਮਲੂਕਾ, ਸਾਥੀ ਮਹੀਪਾਲ ਅਤੇ ਐਡਵੋਕੇਟ ਸੁਦੀਪ ਨੇ ਸੰਬੋਧਨ ਕੀਤਾ। ਮਾਸਟਰ ਬੀਰਬਲ ਰਾਮ ਨੇ ਸਾਰਿਆਂ ਦਾ ਧੰਨਵਾਦ ਕੀਤਾ। ਬੁਲਾਰਿਆਂ ਨੇ ਸ਼ਹੀਦ-ਇ-ਆਜ਼ਮ ਦੀ ਨਰੋਈ ਪਰਿਵਾਰਕ ਵਿਰਾਸਤ, ਵਿਚਾਰਧਾਰਕ ਸੂਝ ਦੇ ਸਫਰ ਅਤੇ ਉਨ੍ਹਾਂ ਦੇ ਜੀਵਨ ਦੇ ਅਣਛੋਹੇ ਪਹਿਲੂਆਂ ’ਤੇ ਰੋਸ਼ਨੀ ਪਾਉਂਦਿਆਂ ਅਜੋਕੀ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੀ ਵਿਗਿਆਨਕ ਸੋਚ ਅਤੇ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਸਮਝਣ ਅਤੇ ਅਪਨਾਉਣ ਦੀ ਅਪੀਲ ਕੀਤੀ।

ਬਠਿੰਡਾ ’ਚ ਚੱਲ ਰਹੀਆਂ ਟੋਅ ਵੈਨਾਂ ਦਾ ਮਾਮਲਾ ਹੁਣ ਹਾਈਕੋਰਟ ਪੁੱਜਿਆ,ਨੋਟਿਸ ਜਾਰੀ

ਉਨ੍ਹਾਂ ਕਿਹਾ ਕਿ ਸਾਮਰਾਜੀ ਤੇ ਕਾਰਪੋਰੇਟੀ ਲੁੱਟ ਬਰਕਰਾਰ ਰੱਖਣ ਲਈ ਲੋਕਾਂ ਨੂੰ ਧਰਮ ਦੇ ਨਾਂ ’ਤੇ ਵੰਡਣ ਵਾਲੇ ਫਿਰਕੂ ਤੱਤ ਦਰ ਹਕੀਕਤ ਲੁੱਟੀ-ਲਤਾੜੀ ਲੋਕਾਈ ਨੂੰ ਸ਼ਹੀਦ-ਇ-ਆਜ਼ਮ ਦੀ ਸੋਚ ਤੋਂ ਬੇਮੁੱਖ ਕਰਨਾ ਚਾਹੁੰਦਾ ਹਨ। ਹੋਰਨਾਂ ਤੋਂ ਇਲਾਵਾ ਸਾਥੀ ਪ੍ਰਕਾਸ਼ ਸਿੰਘ ਨੰਦਗੜ੍ਹ, ਪ੍ਰਿੰਸੀਪਲ ਬੱਗਾ ਸਿੰਘ, ਪ੍ਰਿਤਪਾਲ ਸਿੰਘ ਮੰਡੀ ਕਲਾਂ, ਪ੍ਰਿੰਸੀਪਲ ਰਣਜੀਤ ਸਿੰਘ ਮਹਿਰਾਜ, ਮੰਦਰ ਜੱਸੀ, ਡਾਕਟਰ ਅਜੀਤ ਪਾਲ ਸਿੰਘ, ਮਲਕੀਤ ਸਿੰਘ ਮਹਿਮਾ ਸਰਜਾ, ਮਾਸਟਰ ਪਰਮਜੀਤ ਸਿੰਘ ਵੀ ਮੌਜੂਦ ਸਨ।

 

Related posts

ਪੀਆਰਟੀਸੀ ਚੇਅਰਮੈਨ ਨੇ ਮਿੰਨੀ ਬੱਸਾਂ ਵਾਲਿਆਂ ਨੂੰ ਪਾਈ ਭਾਜੜ, ਦਰਜ਼ਨਾਂ ਬੱਸਾਂ ਕੀਤੀਆਂ ਬੰਦ

punjabusernewssite

ਬਠਿੰਡਾ ’ਚ ਕਾਂਗਰਸ ਜ਼ਿਲ੍ਹਾ ਪ੍ਰਧਾਨਾਂ ਦੀ ਤਾਜਪੋਸ਼ੀ ਸਮਾਗਮ 22 ਨੂੰ ਹੋਣਗੇ ਗਾਂਧੀ ਮਾਰਕੀਟ ’ਚ

punjabusernewssite

ਮਨਪ੍ਰੀਤ ਬਾਦਲ ਨੇ ਵਪਾਰੀਆਂ ਦਾ ਕਾਰੋਬਾਰ ਕੀਤਾ ਬਰਬਾਦ: ਸਰੂਪ ਸਿੰਗਲਾ

punjabusernewssite