ਬਠਿੰਡਾ,12 ਜਨਵਰੀ: ਡੇਰਾ ਸੱਚਾ ਸੌਦਾ ਸਰਸਾ ਪੰਜਾਬ ਦੀ ਸਾਧ ਸੰਗਤ ਵੱਲੋਂ ਅੱਜ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ ਸਲਾਬਤਪੁਰਾ ’ਚ ਨਾਮ ਚਰਚਾ ਸਤਿਸੰਗ ਭੰਡਾਰਾ ਮਨਾਇਆ ਗਿਆ। ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ’ਚੋਂ ਵੱਡੀ ਗਿਣਤੀ ’ਚ ਸਾਧ ਸੰਗਤ ਨੇ ਇਸ ਪਵਿੱਤਰ ਭੰਡਾਰੇ ’ਚ ਪੁੱਜ ਕੇ ਗੁਰੂ ਜੱਸ ਗਾਇਆ ਅਤੇ ਖੁਸ਼ੀਆਂ ਮਨਾਈਆਂ । ਮੁੱਖ ਪੰਡਾਲ ਨੂੰ ਸੁੰਦਰ ਲੜੀਆਂ, ਰੰਗੋਲੀ ਅਤੇ ਗੁਬਾਰਿਆਂ ਨਾਲ ਸਜ਼ਾਇਆ ਹੋਇਆ ਸੀ। ਕਵੀਰਾਜ ਵੀਰਾਂ ਵੱਲੋਂ ਬੋਲੇ ਗਏ ਖੁਸ਼ੀਆਂ ਭਰੇ ਸ਼ਬਦਾਂ ’ਤੇ ਬੱਚੇ, ਬੁੱਢੇ, ਨੌਜਵਾਨ ਹਰ ਉਮਰ ਵਰਗ ਦੇ ਸ਼ਰਧਾਲੂ ਨੱਚਦੇ ਦਿਖਾਈ ਦਿੱਤੇ। ਨਸ਼ਿਆਂ ਖਿਲਾਫ਼ ਸੰਦੇਸ਼ ਦਿੰਦੇ ਪੂਜਨੀਕ ਹਜ਼ੂਰ ਪਿਤਾ ਜੀ ਵੱਲੋਂ ਗਾਏ ਭਜਨ ” ਅਸ਼ੀਰਵਾਦ ਮਾਓ ਕਾ” ਤੇ ” ਜਾਗੋ ਦੇਸ਼ ਦੇ ਲੋਕੋ” ਚੱਲੇ ਤਾਂ ਪੰਡਾਲ ’ਚ ਮੌਜੂਦ ਸਾਰੀ ਸੰਗਤ ਹੀ ਨੱਚ ਉੱਠੀ।
ਇਹ ਵੀ ਪੜ੍ਹੋ ਦੁਖਦਾਈ ਖ਼ਬਰ: ਦੋ ਸਾਲ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ’ਚ ਹੋਈ ਮੌ+ਤ
ਕੜਾਕੇ ਦੀ ਠੰਢ ਤੇ ਰਾਤ ਨੂੰ ਪਏ ਮੀਂਹ ਕਾਰਨ ਖਰਾਬ ਹੋਏ ਮੌਸਮ ਦੇ ਬਾਵਜ਼ੂਦ ਸਾਧ ਸੰਗਤ ਦਾ ਜੋਸ਼ ਅਤੇ ਉਤਸ਼ਾਹ ਕਾਬਿਲੇ ਤਾਰੀਫ ਸੀ। ਇਸ ਮੌਕੇ ਕਲਾਥ ਬੈੰਕ ਮੁਹਿੰਮ ਤਹਿਤ 106 ਲੋੜਵੰਦਾਂ ਨੂੰ ਕੰਬਲ ਵੀ ਵੰਡੇ ਗਏ।ਇਸ ਮੌਕੇ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੇ ਪਵਿੱਤਰ ਅਨਮੋਲ ਬਚਨਾਂ ਨੂੰ ਸਾਧ ਸੰਗਤ ਨੇ ਇੱਕ ਮਨ, ਇੱਕ ਚਿੱਤ ਹੋ ਕੇ ਸਰਵਣ ਕੀਤਾ। ਇਸ ਮੌਕੇ ਨਸ਼ਿਆਂ ਤੋਂ ਬਚਣ ਦਾ ਸੁਨੇਹਾ ਦਿੰਦੀ ਡਾਕੂਮੈਂਟਰੀ ਵੀ ਦਿਖਾਈ ਗਈ। ਖੁਸ਼ੀਆਂ ਭਰੇ ਇਸ ਭੰਡਾਰੇ ਮੌਕੇ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾਂਦੇ ਮਾਨਵਤਾ ਭਲਾਈ ਦੇ 167 ਕਾਰਜਾਂ ’ਚ ਸ਼ਾਮਿਲ ਕਲਾਥ ਬੈੰਕ ਮੁਹਿੰਮ ਤਹਿਤ 106 ਲੋੜਵੰਦਾਂ ਨੂੰ ਕੰਬਲ ਵੀ ਵੰਡੇ ਗਏ। ਪਵਿੱਤਰ ਭੰਡਾਰੇ ਦੀ ਸਮਾਪਤੀ ‘ਤੇ ਸਾਰੀ ਸਾਧ ਸੰਗਤ ਨੂੰ ਕੁਝ ਹੀ ਮਿੰਟਾਂ ‘ਚ ਲੰਗਰ ਭੋਜਨ ਛਕਾਇਆ ਗਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਸਲਾਬਤਪੁਰਾ ‘ਚ ਲੋੜਵੰਦਾਂ ਦੀ ਮੱਦਦ ਕਰਕੇ ਮਨਾਇਆ ਸ਼ਾਹ ਸਤਿਨਾਮ ਜੀ ਦਾ ਜਨਮ ਮਹੀਨਾ"