WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਫ਼ਿਰੋਜ਼ਪੁਰ

ਖੇਡਾਂ ਵਤਨ ਪੰਜਾਬ ਦੀਆਂ-2024 ਸੀਜ਼ਨ-3 ਤਹਿਤ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡਾਂ ਦੀ ਹੋਈ ਸ਼ੁਰੂਆਤ

ਫਿਰੋਜ਼ਪੁਰ/ਜ਼ੀਰਾ/ਗੁਰੂਹਰਸਹਾਏ, 09 ਸਤੰਬਰ: ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-3 ਤਹਿਤ ਫਿਰੋਜ਼ਪੁਰ ਦੇ ਬਲਾਕ ਘੱਲਖੁਰਦ ਅਧੀਨ ਆਉਂਦੇ ਖਿਡਾਰੀਆਂ ਦੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿਖੇ, ਬਲਾਕ ਗੁਰੂਹਰਸਹਾਏ ਦੇ ਸ਼੍ਰੀ ਗੁਰੂ ਰਾਮਦਾਸ ਖੇਡ ਸਟੇਡੀਅਮ ਗੁਰੂਹਰਸਹਾਏ ਅਤੇ ਬਲਾਕ ਜ਼ੀਰਾ ਦੇ ਸਸਸ ਸਕੂਲ(ਲੜਕੇ) ਜ਼ੀਰਾ ਵਿਖੇ ਹੋਈ। ਬਲਾਕ ਗੁਰੂਹਰਸਹਾਏ ਦੇ ਖੇਡ ਮੁਕਾਬਲਿਆਂ ਵਿੱਚ ਵਿਧਾਇਕ ਗੁਰੂਹਰਸਹਾਏ ਫੌਜਾ ਸਿੰਘ ਸਰਾਰੀ, ਬਲਾਕ ਜ਼ੀਰਾ ਦੇ ਖੇਡ ਮੁਕਾਬਲਿਆਂ ਵਿੱਚ ਨਰੇਸ਼ ਕਟਾਰੀਆ ਅਤੇ ਬਲਾਕ ਘੱਲ ਖੁਰਦ ਦੇ ਖੇਡ ਮੁਕਾਬਲਿਆਂ ਵਿੱਚ ਰਜਿਸ਼ਟਰਾਰ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਗਜ਼ਲਪ੍ਰੀਤ ਸਿੰਘ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕਰਕੇ ਨੌਜਵਾਨਾਂ ਦੀ ਹੌਂਸਲਾ ਅਫਜਾਈ ਕੀਤੀ।

ਵੱਖ ਵੱਖ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਲਗਾਇਆ ਕੈਂਪ

ਗੁਰੂਹਰਸਹਾਏ ਦੇ ਖੇਡ ਮੁਕਾਬਲਿਆਂ ਵਿੱਚ ਐਸ.ਡੀ.ਐਮ ਗੁਰੂਹਰਸਹਾਏ ਗਗਨਦੀਪ ਸਿੰਘ, ਜ਼ੀਰਾ ਵਿਖੇ ਐਸ.ਡੀ.ਐਮ ਜ਼ੀਰਾ ਗੁਰਮੀਤ ਸਿੰਘ ਅਤੇ ਘੱਲ ਖੁਰਦ ਵਿਖੇ ਐਸ.ਡੀ.ਐਮ ਫਿਰੋਜ਼ਪੁਰ ਹਰਕਮਲਜੀਤ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਫਿਰੋਜ਼ਪੁਰ ਮਲਕੀਤ ਥਿੰਦ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਜ਼ਿਲ੍ਹਾ ਖੇਡ ਅਫ਼ਸਰ ਫਿਰੋਜ਼ਪੁਰ ਰੁਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਬਲਾਕ ਘੱਲ ਖੁਰਦ ਵਿਖੇ ਕਬੱਡੀ ਨੈਸ਼ਨਲ ਸਟਾਈਲ(ਲੜਕੀਆਂ) ਗੇਮ ਅੰ. 14 ਵਿੱਚ ਸਸਸਸ ਮੁੱਦਕੀ ਨੇ ਪਹਿਲਾ ਸਥਾਨ ਅਤੇ ਸਹਸ ਲੱਲੇ ਨੇ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਅੰਡਰ 17 ਵਿੱਚ ਸਹਸ ਲੱਲੇ ਨੇ ਪਹਿਲਾ ਸਥਾਨ ਤੇ ਸਹਸ ਤੂੰਬੜ ਭੰਨ ਨੇ ਦੂਸਰਾ ਸਥਾਨ ਹਾਸਿਲ ਕੀਤਾ।

ਵਪਾਰੀ ਤੋਂ 50 ਲੱਖ ਦੀ ਫਿਰੌਤੀ ਲੈਣ ਆਏ ਗੈਂਗਸਟਰ ਗੋਪੀ ਲਾਹੋਰੀਆ ਦੇ ਚਾਰ ਗੁਰਗੇ ਕਾਬੂ

ਬਲਾਕ ਜ਼ੀਰਾ ਵਿਖੇ ਅੰ-14 ਗੇਮ ਅਥਲੈਟਿਕਸ ਲੰਬੀ ਛਾਲ ਵਿੱਚ ਜੀਵਨ ਮੱਲ ਸਸਸ ਸਕੂਲ ਜ਼ੀਰਾ ਦੀਆਂ ਵਿਦਿਆਰਥਣਾਂ ਸੁਧਾ ਕੁਮਾਰੀ ਨੇ ਪਹਿਲਾਂ , ਪ੍ਰਭਵੀਰ ਕੌਰ ਨੇ ਦੂਸਰਾ ਅਤੇ ਕਿਸਮਤ ਕੌਰ ਨੇ ਤੀਸਰਾ ਸਥਾਨ ਅਤੇ ਅੰ- 17 ਵਿੱਚ ਅਵਸਥਾ ਕੌਰ ਨੇ ਪਹਿਲਾਂ ਅਤੇ ਕਿਰਨਦੀਪ ਕੌਰ ਨੇ ਦੂਸਰਾ ਸਥਾਨ ਹਾਸਿਲ ਕੀਤਾ। ਬਲਾਕ ਗੁਰੂਹਰਸਹਾਏ ਵਿਖੇ ਕਬੱਡੀ ਨੈਸ਼ਨਲ ਸਟਾਈਲ(ਲੜਕੀਆਂ) ਗੇਮ ਵਿੱਚ ਅੰ. 14 ਵਿੱਚ ਚੱਕ ਮਹੰਤਾਂ ਵਾਲਾ ਨੇ ਪਹਿਲਾ ਅਤੇ ਚਾਹ ਬੋਹੜੀਆਂ ਨੇ ਦੂਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਅੰ-17 ਵਿੱਚ ਸੋਹਣਗੜ੍ਹ ਨੇ ਪਹਿਲਾ, ਮੋਹਨ ਕੇ ਹਿਠਾੜ ਨੇ ਦੂਸਰਾ ਅਤੇ ਚੱਕ ਪੰਜੇ ਕੇ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਖੇਡ ਵਿਭਾਗ ਫਿਰੋਜ਼ਪੁਰ ਦੇ ਸਮੂਰ ਕੋਚ, ਸਿੱਖਿਆ ਵਿਭਾਗ ਦੇ ਡੀ.ਪੀ.ਈ/ ਪੀ.ਟੀ.ਆਈ , ਸਿਹਤ ਵਿਭਾਗ ਦੀ ਟੀਮ, ਪਿੰਡ ਪੰਚਾਇਤ ਮੈਂਬਰ ਅਤੇ ਹੋਰ ਕਈ ਪਤਵੰਤੇ ਸੱਜਣ ਹਾਜਰ ਸਨ।

 

Related posts

ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਜ਼ਾਦੀ ਦਿਵਸ ਮੌਕੇ ਫ਼ਿਰੋਜ਼ਪੁਰ ’ਚ ਲਹਿਰਾਇਆ ਤਿਰੰਗਾ

punjabusernewssite

’ਤੇ ਥਾਣੇਦਾਰ ਗੁਰਮੇਲ ਸਿਉਂ ਤਾਂ ਡੈਣ ਤੋਂ ਵੀ ਟੱਪਿਆ…

punjabusernewssite

ਕਰੋਨਾ ਕਾਲ ਵਿਚ ਲੋਕਾਂ ’ਚ ਚਿੰਤਾ ਤੇ ਉਦਾਸੀ ਵਧੀ

punjabusernewssite