ਸਵਾ ਕਰੋੜ ਦੀ ਲਾਗਤ ਨਾਲ ਤਿਆਹ ਹੋਈ ਬੱਸ ’ਚ ਹਨ ਅਤਿਆਧੁਨਿਕ ਸਹੂਲਤਾਂ
ਰੋਪੜ, 19 ਜਨਵਰੀ: ਘੱਟ ਗਿਣਤੀ ਕਮਿਸ਼ਨ ਦੇ ਕੌਮੀ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਬੇਟੇ ਅਜੈਵੀਰ ਸਿੰਘ ਲਾਲਪੁਰਾ ਵੱਲੋਂ ਸਵਾ ਕਰੋੜ ਦੀ ਲਾਗਤ ਨਾਲ ਤਿਆਰ ਕਰਵਾਈ ਅਤਿ ਆਧੁਨਿਕ ਉਪਕਰਣਾਂ ਨਾਲ ਲੈਸ ਬੱਸ ਨੂੰ ਬੀਤੇ ਕੱਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਵਰਲਡ ਕੈਸਰ ਕੇਅਰ ਸੰਸਥਾ ਨੂੰ ਭੇਂਟ ਕੀਤੀ ਗਈ।
ਇਹ ਵੀ ਪੜ੍ਹੋ ਸੈਫ਼ ਅਲੀ ਖ਼ਾਨ ਦੇ ਘਰ ਦਾਖ਼ਲ ਹੋ ਕੇ ਹਮਲਾ ਕਰਨ ਵਾਲਾ ਕਾਬੂ, ਨਿਕਲਿਆ ਬੰਗਲਾਦੇਸ਼ੀ
ਇਸ ਸਬੰਧ ਵਿਚ ਕਰਵਾਏ ਇੱਕ ਭਰਵੇਂ ਤੇ ਸਾਦੇ ਸਮਾਗਮ ਦੌਰਾਨ ਮੁੱਖ ਮੰਤਰੀ ਸੈਣੀ ਨੇ ਲਾਲਪੁਰਾ ਪ੍ਰਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਬੱਸ ਕੈਂਸਰ ਰੋਗੀਆਂ ਦੇ ਇਲਾਜ਼ ਦੀ ਜਾਂਚ ਲਈ ਬਹੁਤ ਸਹਾਈ ਹੋਵੇਗੀ। ਇਸ ਮੌਕੇ ਵਰਲਡ ਕੈਂਸਰ ਕੇਅਰ ਦੇ ਮੁਖੀ ਡਾ. ਕੁਲਵੰਤ ਸਿੰਘ ਧਾਲੀਵਾਲ ਨੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਅਤੇ ਉਹਨਾਂ ਦੇ ਸਪੁੱਤਰ ਅਜੈਵੀਰ ਸਿੰਘ ਲਾਲਪੁਰਾ ਸਹਿਤ ਪੂਰੇ ਪਰਿਵਾਰ ਦੇ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸੰਸਥਾ ਦੁਨੀਆਂ ਦੇ ਵਿਚ ਫੈਲੀ ਕੈਂਸਰ ਦੀ ਬੀਮਾਰੀ ਦੇ ਇਲਾਜ਼ ਲਈ ਯਤਨ ਕਰ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਅਜੈਵੀਰ ਲਾਲਪੁਰਾ ਵੱਲੋਂ ਤਿਆਰ ਕਰਵਾਈ ਬੱਸ ਮੁੱਖ ਮੰਤਰੀ ਨਾਇਬ ਸੈਣੀ ਨੇ ਵਰਲਡ ਕੈਸਰ ਕੇਅਰ ਨੂੰ ਸੌਪੀ"