ਬਠਿੰਡਾ, 11 ਜੂਨ: ਸੂਬੇ ਦੇ ਵਿਚ ਮੁਕਾਬਲੇ ਦੀਆਂ ਪ੍ਰੀਖ੍ਰਿਆ ਦੇ ਵਧ ਰਹੇ ਪ੍ਰਚਲਨ ਅਤੇ ਬੱਚਿਆਂ ਨੂੰ ਬਾਹਰੀਂ ਟਿਊਸ਼ਨ ਕਲਚਰ ਦੇ ਕਾਰਨ ਪ੍ਰਾਈਵੇਟ ਸਕੂਲਾਂ ’ਚ ‘ਡੰਮੀ’ ਦਾਖ਼ਲਿਆਂ ਦਾ ਕਾਰੋਬਾਰ ਪੂਰੀ ਤਰ੍ਹਾਂ ਵਧਦਾ ਫੁੱਲਦਾ ਨਜ਼ਰ ਆ ਰਿਹਾ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਦੇ ਦੂਜੇ ਖੇਤਰਾਂ ਦੀ ਤਰ੍ਹਾਂ ਬਠਿੰਡਾ ਪੱਟੀ ਦੇ ਨਾਮੀ ਸਕੂਲਾਂ ਵਿਚ ‘ਡੰਮੀ’ ਦਾਖ਼ਲਿਆਂ ਦਾ ਧੰਦਾ ਜੋਰਾਂ ’ਤੇ ਚੱਲ ਰਿਹਾ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਇਸ ਕਾਲੇ ਧੰਦੇ ਬਾਰੇ ਬੱਚੇ-ਬੱਚੇ ਨੂੰ ਪਤਾ ਹੋਣ ਦੇ ਬਾਵਜੂਦ ਪੰਜਾਬ ਸਕੂਲ ਸਿੱਖਿਆ ਬੋਰਡ ਤੇ ਸੀਬੀਐਸਈ ਦੇ ਨਾਲ-ਨਾਲ ਸਰਕਾਰਾਂ ਵੀ ਰਹੱਸਮਈ ਚੁੱਪੀ ਧਾਰਨ ਕਰੀ ਬੈਠੀਆਂ ਹੋਈਆਂ ਹਨ। ‘ਡੰਮੀ’ ਦਾਖ਼ਲਿਆਂ ਦੇ ਨਾਂ ‘ਤੇ ਨਾ ਸਿਰਫ਼ ਬੱਚਿਆਂ ਦੇ ਮਾਪਿਆਂ ਤੋਂ ਲੱਖਾਂ ਰੂਪੇ ਵਸੂਲੇ ਜਾ ਰਹੇ ਹਨ, ਬਲਕਿ ਸਰਕਾਰ ਦੇ ਅੱਖਾਂ ਵਿਚ ਘਾਟਾ ਪਾ ਕੇ ਸਕੂਲੀ ਸਿੱਖਿਆ ਦੇ ਸੱਭਿਆਚਾਰ ਨੂੰ ਖ਼ਤਮ ਕਰਕੇ ਟਿਊਸ਼ਨ ਸੱਭਿਆਚਾਰ ਨੂੰ ਬੜਾਵਾ ਦਿੱਤਾ ਜਾ ਰਿਹਾ।
ਉੱਪ ਚੋਣ ’ਚ ਜਲੰਧਰ ਪੱਛਮੀ ਤੋਂ ਭਾਜਪਾ ਸੁਸੀਲ ਰਿੰਕੂ ਜਾਂ ਸ਼ੀਤਲ ਅੰਗਰਾਲ ’ਤੇ ਖੇਡੇਗੀ ਦਾਅ!
ਜੇਕਰ ਬਠਿੰਡਾ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਡੰਮੀ ਦਾਖ਼ਲਿਆਂ ਦੇ ਵਿਚ ਅੱਧੀ ਦਰਜ਼ਨ ਦੇ ਕਰੀਬ ਸਕੂਲ ਪੂਰੀ ਤਰ੍ਹਾਂ ਬਦਨਾਮ ਹੋ ਚੁੱਕੇ ਹਨ ਜਦੋਂਕਿ ਹੋਰਨਾਂ ਕਈ ਸਕੂਲਾਂ ਵਿਚ ਵੀ ਇਹ ਕਾਰੋਬਾਰ ਚੱਲ ਰਿਹਾ। ਸ਼ਹਿਰ ਦੇ 100 ਫੁੱਟੀ ਰੋਡ ਸਹਿਤ ਹੋਰਨਾਂ ਖੇਤਰਾਂ ਵਿਚ ਮੁਕਾਬਲੇ ਦੀਆਂ ਪ੍ਰੀਖ੍ਰਿਆ ਦੇ ਖੁੰਬਾਂ ਵਾਂਗ ਖੁੱਲੇ ਸੈਂਟਰਾਂ ਵਿਚ ਪੜ੍ਹਦੇ ਬੱਚਿਆਂ ਦੀ ਜੇਕਰ ਪੁਛਪੜਤਾਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਦਾਖ਼ਲੇ ਕਿਸੇ ਨਾ ਕਿਸੇ ਸਕੂਲ ਦੇ ਵਿਚ ‘ਡੰਮੀ’ ਚੱਲ ਰਹੇ ਹਨ। ਇਸੇ ਤਰ੍ਹਾਂ ਬਠਿੰਡਾ ਦੇ ਆਸਪਾਸ ਮੋੜ ਮੰਡੀ, ਮਲੋਟ ਰੋਡ, ਭੁੱਚੋਂ ਰੋਡ, ਤਲਵੰਡੀ ਸਾਬੋ, ਸੰਗਤ, ਰਾਮਪੁਰਾ ਆਦਿ ਖੇਤਰਾਂ ਵਿਚ ਕਈ ਅਜਿਹੇ ਸਕੂਲ ਹਨ, ਜਿੰਨ੍ਹਾਂ ਦਾ ਸਾਰਾ ਦਾਰੋਮਦਾਰ ਹੀ ‘ਡੰਮੀ’ ਦਾਖ਼ਲਿਆਂ ’ਤੇ ਨਿਰਭਰ ਹੈ। ਪ੍ਰੰਤੂ ਜ਼ਿਲ੍ਹਾ ਪ੍ਰਸ਼ਾਸਨ ਤੋਂ ਲੈ ਕੇ ਸਿੱਖਿਆ ਵਿਭਾਗ ਦੇ ਅਧਿਕਾਰੀ ‘ਕਬੂਤਰ’ ਵਾਂਗ ਅੱਖਾਂ ਬੰਦ ਕਰਕੇ ਬੈਠੇ ਹੋਏ ਹਨ।
ਮੰਤਰੀ ਰਵਨੀਤ ਬਿੱਟੂ ਨੂੰ ਮਿਲਿਆ ਰੇਲਵੇ ਤੇ ਫ਼ੂਡ ਪ੍ਰੋਸੈਸਿੰਗ ਵਿਭਾਗ
ਇੱਕ ਸਕੂਲ ਵਿਚ ਕੰਮ ਕਰ ਚੂੱਕੇ ਇੱਕ ਅਧਿਆਪਕ ਨੇ ਆਪਣਾ ਨਾਮ ਨਾਂ ਛਾਪਣ ਦੀ ਸ਼ਰਤ ’ਤੇ ਦਸਿਆ ਕਿ ਹੁਣ ਤਾਂ ਪ੍ਰਾਈਵੇਟ ਕੰਪਨੀਆਂ ਦੀ ਤਰ੍ਹਾਂ ਸਕੂਲਾਂ ਵੱਲੋਂ ਆਪਣੇ ਸਟਾਫ਼ ਨੂੰ ਵੀ ਡੰਮੀ ਦਾਖ਼ਲੇ ਕਰਵਾਉਣ ’ਤੇ ਕਮਿਸ਼ਨ ਦੇ ਰੂਪ ਵਿਚ ਇਨਾਮੀ ਤੋਹਫ਼ੇ ਦਿੱਤੇ ਜਾਣ ਲੱਗੇ ਹਨ। ਦਸਣਾ ਬਣਦਾ ਹੈ ਕਿ ਨਿਯਮਾਂ ਦੇ ਤਹਿਤ ਕੋਈ ਵੀ ਸਕੂਲ ‘ਡੰਮੀ’ ਦਾਖ਼ਲੇ ਨਹੀਂ ਦੇ ਸਕਦਾ ਤੇ ਜਿੰਨ੍ਹੇਂ ਬੱਚੇ ਸਕੂਲ ਵਿਚ ਦਾਖ਼ਲ ਹੁੰਦੇ ਹਨ, ਉਨ੍ਹਾਂ ਨੂੰ ਸਕੂਲ ਵਿਚ ਹੀ ਪੜਾਉਣਾ ਪੈਂਦਾ ਹੈ। ਪ੍ਰੰਤੂ ਇਸਦੇ ਉਲਟ ਸਿੱਖਿਆ ਦੇ ਖੇਤਰ ਜੋਕਿ ਹੁਣ ਵਪਾਰ ਜਿਆਦਾ ਬਣ ਗਿਆ ਹੈ, ਵਿਚ ਪੈਸੇ ਕਮਾਉਣ ਦੀ ਹੋੜ ਲੱਗੀ ਹੋਈ ਹੈ। ਡੰਮੀ ਦਾਖ਼ਲਿਆਂ ਦੀ ਗੱਲ ਇਕੱਲੇ ਸਕੂਲਾਂ ਤੱਕ ਹੀ ਨਹੀਂ, ਬਲਕਿ ਹੁਣ ਤਾਂ ਇਹ ਵਧ ਕੇ ਕਾਲਜ਼ਾਂ ਤੱਕ ਵੀ ਪੁੱਜ ਗਈ ਹੈ, ਜਿੱਥੇ ਇੰਨਾਂ ਪ੍ਰਾਈਵੇਟ ਕਾਲਜ਼ ਦੇ ਪ੍ਰਬੰਧਕਾਂ ਨੂੰ ਆਪਣੇ ਖ਼ਰਚੇ ਕੱਢਣ ਦੇ ਲਈ ਘਰ ਬੈਠੇ ਬੱਚਿਆਂ ਦੇ ਹੀ ਪ੍ਰੈਕਟੀਕਲ ਪੇਪਰਾਂ ਵਿਚ ਫੁੱਲ ਦੇ ਫੁੱਲ ਨੰਬਰ ਲਗਾਏ ਜਾ ਰਹੇ ਹਨ।
ਭਗਵੰਤ ਮਾਨ ਨੇ ਕੰਗਨਾ ਵੱਲੋਂ ਪੰਜਾਬੀਆਂ ਨੂੰ ਅਤਿਵਾਦੀ ਦੱਸਣ ਵਾਲੇ ਬਿਆਨ ਦੀ ਕੀਤੀ ਨਿੰਦਾ
ਉਧਰ ਊੱਘੇ ਲਿਖਾਰੀ ਤੇ ਸਾਬਕਾ ਸਿਹਤ ਅਧਿਕਾਰੀ ਡਾ ਅਜੀਤਪਾਲ ਸਿੰਘ ਨੇ ਇਸ ਮੁੱਦੇ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ‘‘ ਬਹੁਤ ਦੁੱਖ ਦੀ ਗੱਲ ਹੈ ਕਿ ਹੁਣ ਸਿੱਖਿਆ ਦਾ ਪੂਰੀ ਤਰ੍ਹਾਂ ਵਪਾਰੀਕਰਨ ਹੋ ਗਿਆ ਹੈ ਤੇ ‘ਵਿਦਿਆ ਵਿਚਾਰੀ ਤਾਂ ਪਰਉਪਕਾਰੀ’ ਦਾ ਨਾਅਰਾ ਬਿਲਕੁੱਲ ਖ਼ਤਮ ਹੋ ਚੂੱਕਿਆ ਹੈ। ’’ ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਵੀ ਇਸਦੇ ਲਈ ਜਿੰਮੇਵਾਰ ਹੈ ਤੇ ਹੂਣ ਹਾਲਾਤ ਇਹ ਹਨ ਕਿ ਜਿਸਦੇ ਕੋਲ ਪੈਸਾ ਹੈ, ਉਹ ਆਪਣੇ ਬੱਚਿਆਂ ਨੂੰ ਟਿਉੂਸ਼ਨ ਦੇ ਰਾਹੀਂ ਮੁਕਾਬਲੇ ਦੀ ਪ੍ਰੀਖ੍ਰਿਆ ਲਈ ਤਿਆਰੀ ਕਰਵਾ ਰਹੇ ਹਨ ਜਦੋਂਕਿ ਸਰਕਾਰੀ ਸਕੂਲਾਂ ਤੇ ਕਾਲਜਾਂ ਵਿਚ ਅਧਿਆਪਕਾਂ ਦੀ ਘਾਟ ਹੈ ਤੇ ਮਜਬੂਰੀਵਸ ਆਮ ਘਰਾਂ ਦੇ ਬੱਚਿਆਂ ਨੂੰ ਵੀ ਪ੍ਰਾਈਵੇਟ ਸਕੂਲਾਂ ਵੱਲ ਜਾਣਾ ਪੈ ਰਿਹਾ ਹੈ। ਡਾ ਅਜੀਤ ਪਾਲ ਸਿੰਘ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੂੰ ਨਸੀਹਤ ਦਿੰਦਿਆਂ ਕਿਹਾ ਕਿ ਜੇਕਰ ਇਸ ਪਾਸੇ ਜਲਦ ਧਿਆਨ ਨਾ ਦਿੱਤਾ ਗਿਆ ਤਾਂ ਸਮਾਜ ਲਈ ਬਹੁਤ ਹੀ ਹਾਨੀਕਾਰਕ ਹੋਵੇਗਾ।
Share the post "ਪੰਜਾਬ ਦੇ ਨਾਮੀ ਸਕੂਲਾਂ ’ਚ ‘ਡੰਮੀ’ ਦਾਖ਼ਲਿਆਂ ਦਾ ਧੰਦਾ ਜੋਰਾਂ ’ਤੇ,ਕੇਂਦਰੀ ਬੋਰਡ ਸਹਿਤ ਅਧਿਕਾਰੀਆਂ ਨੇ ਅੱਖਾਂ ਮੀਚੀਆਂ"