ਨਥਾਣਾ, 29 ਅਪ੍ਰੈਲ: ਮਜ਼ਦੂਰਾਂ, ਔਰਤਾਂ ਸਿਰ ਚੜ੍ਹੇ ਕਰਜ਼ਾ ਮੁਆਫ਼ੀ ਦੀ ਅਵਾਜ਼ ਪਾਰਲੀਮੈਂਟ ਵਿੱਚ ਰੱਖਣ ਲਈ ਸਹਿਯੋਗ ਦੀ ਮੰਗ ਕਰਦਿਆਂ ਮਜਦੂਰ ਮੁਕਤੀ ਮੋਰਚੇ ਦੇੇ ਉਮੀਦਵਾਰ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਅੱਛੇ ਦਿਨਾਂ ਦਾ ਨਾਹਰਾ ਦੇਕੇ ਦਸ ਸਾਲ ਪਹਿਲਾਂ ਭਾਜਪਾ ਮੋਦੀ ਨੇ ਕੇਂਦਰ ਦੀ ਸੱਤਾ ਹੜੱਪ ਕੇ ਜਿਸ ਕਦਰ ਦੇਸ਼ ਤੇ ਜਨਤਾ ਨੂੰ ਲੁੱਟਿਆ ਉਸੇ ਤਰ੍ਹਾਂ ਆਪ ਭਗਵੰਤ ਮਾਨ ਨੇ ਇਨਕਲਾਬੀ ਬਦਲਾਅ ਦੇ ਨਾਂ ਤੇ ਵੋਟਾਂ ਲੈਕੇ ਪੰਜਾਬੀਆਂ ਨੂੰ ਮੂਰਖ ਬਣਾਇਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੂੰ ਲੁਧਿਆਣਾ ਵਿੱਚ ਅਸ਼ੋਕ ਪਰਾਸ਼ਰ ਪੱਪੀ ਲਈ ਚੋਣ ਪ੍ਰਚਾਰ ਕਰਦਿਆਂ ਮਿਲਿਆ ਭਰਵਾਂ ਹੁੰਗਾਰਾ
ਉਨ੍ਹਾਂ ਕਿਹਾ ਕਿ ਅੱਜ ਵੋਟਾਂ ਲਈ ਗੇੜੇ ਮਾਰਨ ਵਾਲੇ ਰਜਵਾੜੇ ਲੀਡਰ ਆਮ ਦਿਨਾਂ ਚ ਦਲਿਤਾਂ ਦੇ ਹੱਕ ਵਿਚ ਆਵਾਜ਼ ਬੰਦ ਰੱਖਦੇ ਹਨ। ਜਿਸਦੇ ਚੱਲਦੇ ਮਜ਼ਦੂਰ ਵਰਗ ਦਲਬਦਲੂ ਲੁਟੇਰੇ ਲੀਡਰਾਂ ਨੂੰ ਮੂੰਹ ਨਾ ਲਾਉਣ ,ਐੱਸ, ਸੀ/ ਬੀ ਸੀ ਸਮਾਜ ਦਾ ਅਪਮਾਨ ਕਰਨ ਵਾਲੇ ਆਪ, ਭਾਜਪਾ, ਕਾਂਗਰਸ, ਅਕਾਲੀਆਂ ਨੂੰ ਸਬਕ ਸਿਖਾਉਣ ਲਈ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਤਾਕਤ ਨੂੰ ਮਜ਼ਬੂਤ ਕੀਤਾ ਜਾਵੇ। ਪਿੰਡ ਸੇਮਾ ਵਿਖੇ ਮਜ਼ਦੂਰ ਇਕੱਠ ਨੂੰ ਸੰਬੋਧਨ ਕਰਦੇ ਮੋਰਚੇ ਦੇ ਸੂਬਾ ਜਨਰਲ ਸਕੱਤਰ ਹਰਵਿੰਦਰ ਸਿੰਘ ਸੇਮਾ ਨੇ ਕਿਹਾ ਕਿ ਸੱਤਾ ਦੀ ਕੁਰਸੀ ਲਈ ਆਪਣਾ ਜ਼ਮੀਰ ਵੇਚਣ ਵਾਲੇ ਲੀਡਰ ਗਰੀਬਾਂ ਦੇ ਵਫ਼ਾਦਾਰ ਨਹੀਂ ਹੋ ਸਕਦੇ।
ਅੰਮ੍ਰਿਤਪਾਲ ਸਿੰਘ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਅਕਾਲੀ ਦਲ ਅੰਮ੍ਰਿਤਸਰ ਹੁਣ ਖੰਡੂਰ ਸਾਹਿਬ ਤੋਂ ਨਹੀਂ ਲੜੇਗਾ ਚੋਣ
ਇਸ ਲਈ ਅੱਜ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਕੋਲ ਝੂਠੇ ਵਾਅਦੇ ਕਰਕੇ ਸੱਤਾ ਹੜੱਪ ਵਾਲੇ ਹਾਕਮਾਂ ਤੋਂ ਬਦਲਾਂ ਲੈਣ ਦਾ ਸਹੀ ਮੌਕਾ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ਸ਼ੀਲ ਕਿਸਾਨ, ਮੁਲਾਜ਼ਮ,ਬੇਰੁਜਗਾਰ ਨੌਜਵਾਨ, ਮਜ਼ਦੂਰ ਭਗਵੰਤ ਸਮਾਓ ਨੂੰ ਵੋਟ ਦੇਣ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਪ੍ਰਿਤਪਾਲ ਸਿੰਘ ਰਾਮਪੁਰਾ, ਜ਼ਿਲ੍ਹਾ ਮੀਤ ਪ੍ਰਧਾਨ ਜਸਵੰਤ ਸਿੰਘ ਖਾਲਸਾ, ਰਾਜ ਸਿੰਘ ਪੂਹਲੀ, ਜਸਵਿੰਦਰ ਸਿੰਘ ਸੇਮਾ, ਮਨਜੀਤ ਸਿੰਘ ਸੇਮਾ, ਹਰਜੀਤ ਕੌਰ ਸੇਮਾ ਅਤੇ ਪ੍ਰੇਮ ਸਿੰਘ ਸੇਮਾ ਹਾਜ਼ਰ ਸਨ।
Share the post "ਮਜਦੂਰ ਮੁਕਤੀ ਮੋਰਚੇ ਦੇ ਉਮੀਦਵਾਰ ਨੇ ਮਜਦੂਰਾਂ ਤੇ ਔਰਤਾਂ ਦੀ ਅਵਾਜ਼ ਚੁੱਕਣ ਲਈ ਮੰਗਿਆ ਸਹਿਯੋਗ"