ਲੜਕੀ ਦੇ ਬਾਪ ਨੇ ਇੰਸਟੀਚਿਊਟ ਵਿਚ ਆ ਕੇ ਅਧਿਆਪਕ ਦੀ ਕੀਤੀ ਕੁੱਟਮਾਰ, ਪੁਲਿਸ ਵੱਲੋਂ ਜਾਂਚ ਸ਼ੁਰੂ
ਬਠਿੰਡਾ, 4 ਸਤੰਬਰ: ਸਥਾਨਕ ਸ਼ਹਿਰ ਦੇ ਮਾਡਲ ਟਾਊਨ ਵਿਚ ਸਥਿਤ ਮੁਕਾਬਲੇ ਦੀਆਂ ਪ੍ਰੀਖ੍ਰਿਆ ਦੀ ਤਿਆਰੀ ਕਰਵਾਉਣ ਵਾਲੇ ਇੱਕ ਨਾਮਵਰ ਇੰਸਟੀਚਿਊਟ ਦੇ ਇੱਕ ਅਧਿਆਪਕ ਵੱਲੋਂ ਮੈਡੀਕਲ ਦੀ ਪੜਾਈ ਕਰਨ ਆ ਰਹੀ ਇੱਕ ਵਿਦਿਆਰਥਣ ਨੂੰ ਕਥਿਤ ਤੌਰ ‘ਤੇ ਅਸ਼ਲੀਲ ਮੈਸੇਜ ਭੇਜਣ ਦਾ ਮਾਮਲਾ ਭਖਦਾ ਜਾ ਰਿਹਾ। ਅੱਜ ਸਵੇਰੇ ਇਸ ਇੰਸਟੀਚਿਊਟ ਵਿਚ ਆਏ ਵਿਦਿਆਰਥਣ ਦੇ ਪਿਤਾ ਵੱਲੋਂ ਉਕਤ ਅਧਿਆਪਕ ਦੀ ਕੁੱਟਮਾਰ ਕਰ ਦਿੱਤੀ, ਜਿਸਦੀ ਵੀਡੀਓ ਵੀ ਸੋਸਲ ਮੀਡੀਆ ’ਤੇ ਵਾਈਰਲ ਹੋ ਰਹੀ ਹੈ। ਘਟਨਾ ਦਾ ਪਤਾ ਚੱਲਦੇ ਹੀ ਥਾਣਾ ਸਿਵਲ ਲਾਈਨ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫ਼ਿਲਹਾਲ ਇੰਸਟੀਚਿਊਟ ਦੇ ਪ੍ਰਬੰਧਕਾਂ ਨੇ ਬਦਨਾਮੀ ਹੁੰਦੀ ਵੇਖ ਉਕਤ ਅਧਿਆਪਕ ਨੂੰ ਹਟਾ ਦਿੱਤਾ ਹੈ।
ਗਿੱਦੜਬਾਹਾ ’ਚ ਹੁਣ ਹਰਸਿਮਰਤ ਕੌਰ ਬਾਦਲ ਸੰਭਾਲੇਗੀ ਅਕਾਲੀ ਦਲ ਦੀ ਚੋਣ ਮੁਹਿੰਮ
ਸੂਚਨਾ ਮੁਤਾਬਕ ਮਾਡਲ ਟਾਊਨ ’ਚ ਸਥਿਤ ਐਲਨ ਇੰਸਟੀਚਿਊਟ ਵਿਚ ਇੱਕ ਵਿਦਿਆਰਥਣ ਮੈਡੀਕਲ ਦੇ ਕੋਰਸ ਦੀ ਕੋਚਿੰਗ ਲੈਣ ਆਉਂਦੀ ਹੈ। ਲੜਕੀ ਦੇ ਪ੍ਰਵਾਰਕ ਮੈਂਬਰਾਂ ਮੁਤਾਬਕ ਪਿਛਲੇ ਕੁੱਝ ਦਿਨਾਂ ਤੋਂ ਵਿਦਿਆਰਥਣ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਚੱਲ ਰਹੀ ਸੀ। ਜਦ ਉਸਨੂੰ ਮਾਪਿਆਂ ਨੇ ਪਿਆਰ ਨਾਲ ਪੁੱਛਿਆਂ ਤਾਂ ਉਸਨੇ ਖ਼ੁਲਾਸਾ ਕੀਤਾ ਕਿ ਇੰਸਟੀਚਿਊਟ ਦੇ ਫ਼ਿਜਿਕਸ ਵਿਭਾਗ ਦਾ ਇੱਕ ਅਧਿਆਪਕ ਉਸਨੂੰ ਅਸ਼ਲੀਲ ਮੈਸੇਜ਼ ਭੇਜ ਰਿਹਾ ਤੇ ਕਥਿਤ ਤੌਰ ‘ਤੇ ਬਾਹਰ ਮਿਲਣ ਲਈ ਦਬਾਅ ਬਣਾ ਰਿਹਾ। ਇਸ ਗੱਲ ਦਾ ਪਤਾ ਲੱਗਦੇ ਹੀ ਲੜਕੀ ਦਾ ਪਿਤਾ ਤੇ ਇੱਕ ਜਣਾ ਹੋਰ ਇੰਸਟੀਚਿਊਟ ਪੁੱਜੇ ਤੇ ਅੱਗੇ ਉਕਤ ਅਧਿਆਪਕ ਮਿਲ ਗਿਆ। ਗੁੱਸੇ ਵਿਚ ਆਏ ਲੜਕੀ ਦੇ ਪਿਤਾ ਨੇ ਉਕਤ ਅਧਿਆਪਕ ਨੂੰ ਕੁੱਟ ਦਿੱਤਾ।
ਪੰਜਾਬ ਸਰਕਾਰ ਬੇਅਦਬੀ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿਵਾਉਣ ਲਈ ਦ੍ਰਿੜ੍ਹ ਵਚਨਬੱਧ-ਮੁੱਖ ਮੰਤਰੀ
ਇਸ ਘਟਨਾ ਤੋਂ ਬਾਅਦ ਰੌਲਾ ਪੈ ਗਿਆ ਤੇ ਇੰਸਟੀਚਿਊਟ ਦੇ ਬੱਚਿਆਂ ਅਤੇ ਅਧਿਆਪਕਾਂ ਤੋਂ ਇਲਾਵਾ ਮੀਡੀਆ ਤੇ ਪੁਲਿਸ ਵੀ ਪੁੱਜ ਗਈ। ਇਸ ਕੁੱਟਮਾਰ ਦੀ ਘਟਨਾ ਇੰਸਟੀਚਿਊਟ ਦੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ, ਜੋ ਬਾਅਦ ਵਿਚ ਵਾਈਰਲ ਹੋ ਗਈ। ਘਟਨਾ ਦੀ ਪੁਸ਼ਟੀ ਕਰਦਿਆਂ ਐਲਨ ਬਠਿੰਡਾ ਦੇ ਹੈਡ ਸੁਨੀਲ ਕੁਮਾਰ ਨੇ ਦਸਿਆ ਕਿ ‘‘ ਕੁੱਟਮਾਰ ਤੋਂ ਪਹਿਲਾਂ ਲੜਕੀ ਦੇ ਪਿਤਾ ਨੇ ਉਨ੍ਹਾਂ ਨਾਲ ਕੋਈ ਗੱਲ ਨਹੀਂ ਕੀਤੀ ਤੇ ਜੇਕਰ ਕੀਤੀ ਹੁੰਦੀ ਤਾਂ ਉਹ ਪਹਿਲਾਂ ਹੀ ਐਕਸ਼ਨ ਲੈ ਲੈਂਦੇ।’’ ਸੁਨੀਲ ਕੁਮਾਰ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਇੰਸਟੀਚਿਊਟ ਵਿਦਿਆਰਥਣਾਂ ਨਾਲ ਛੇੜਛਾੜ ਦੀ ਘਟਨਾ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਦਾ, ਬੇਸ਼ੱਕ ਇਸ ਮਾਮਲੇ ਦੀ ਜਾਂਚ ਬਾਕੀ ਹੈ ਪ੍ਰੰਤੂ ਸਬੰਧਤ ਅਧਿਆਪਕ ਨੂੰ ਤੁਰੰਤ ਹਟਾ ਦਿੱਤਾ ਗਿਆ ਹੈ। ਦੂਜੇ ਪਾਸੇ ਥਾਣਾ ਸਿਵਲ ਲਾਈਨ ਦੇ ਮੁਖੀ ਇੰਸਪੈਕਟਰ ਹਰਜੌਤ ਸਿੰਘ ਨੇ ਦਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Share the post "ਬਠਿੰਡਾ ਦੇ ਇੱਕ ਨਾਮਵਾਰ ਇੰਸਟੀਚਿਊਟ ’ਚ ਅਧਿਆਪਕ ਵੱਲੋਂ ਵਿਦਿਆਰਥਣ ਨੂੰ ਅਸਲੀਲ ਮੈਸੇਜ਼ ਭੇਜਣ ਦਾ ਮਾਮਲਾ ਭਖਿਆ"