Bathinda News: ਬੀਤੇ ਕੱਲ ਬਠਿੰਡਾ ਆਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ਵਿਚ ਭਾਰਤਮਾਲਾ ਪ੍ਰਾਜੈਕਟ ’ਚ ਆਈ ਜਮੀਨ ਦਾ ਵੱਧ ਮੁਆਵਜ਼ਾ ਦਿਵਾਉਣ ਦੇ ਨਾਂ ਪੈਸੇ ਇਕੱਠੇ ਕਰਨ ਦਾ ਮਾਮਲਾ ਆਉਣ ਤੋਂ ਬਾਅਦ ਪੁਲਿਸ ਨੇ ਝੱਟ ਕਾਰਵਾਈ ਕਰ ਦਿੱਤੀ ਹੈ। ਇਸ ਮੁੱਦੇ ਨੂੰ ਮੁੱਖ ਮੰਤਰੀ ਵੱਲੋਂ ਕਿਸਾਨਾਂ ਨਾਲ ਕੀਤੀ ਮੀਟਿੰਗ ਦੌਰਾਨ ਪਿੰਡ ਮਹਿਰਾਜ਼ ਦੇ ਇੱਕ ਵਿਅਕਤੀ ਯੋਧਾ ਸਿੰਘ ਨੇ ਚੁੱਕਿਆ ਸੀ। ਮੁੱਖ ਮੰਤਰੀ ਵੱਲੋਂ ਸਟੇਜ਼ ’ਤੇ ਹੀ ਐਸਐਸਪੀ ਨੂੰ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਜਿਸਤੋਂ ਬਾਅਦ ਪੁਲਿਸ ਨੇ ਹਰਕਤ ਵਿਚ ਆਉਂਦਿਆਂ ਪੰਜ ਵਿਅਕਤੀਆਂ ਵਿਰੁਧ ਪਰਚਾ ਦਰਜ਼ ਕਰਕੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਵੀ ਕਰ ਲਿਆ।
ਇਹ ਵੀ ਪੜ੍ਹੋ ਮੌਕ ਡਰਿੱਲ; ਬਠਿੰਡਾ ’ਚ ਭਲਕੇ ਮੁੜ ਵੱਜੇਗਾ ਜੰਗੀ ਸਾਈਰਨ, ਪੜ੍ਹੋ ਕਦ ਹੋਵੇਗਾ ਪੂਰੇ ਜ਼ਿਲ੍ਹੇ ’ਚ ਬਲੈਕ ਆਊਟ
ਹਾਲਾਂਕਿ ਇੰਨ੍ਹਾਂ ਗ੍ਰਿਫਤਾਰੀਆਂ ਦੇ ਵਿਰੋਧ ’ਚ ਅੱਜ ਪਿੰਡ ਮਹਿਰਾਜ਼ ਵਿਚ ਇਕੱਠ ਵੀ ਹੋਇਆ। ਨਗਰ ਪੰਚਾਇਤ ਮਹਿਰਾਜ ਦੇ ਕੌਂਸਲਰ ਰਣਜੋਧ ਸਿੰਘ ਉਰਫ਼ ਯੋਧਾ ਵੱਲੋਂ ਇਹ ਮਾਮਲਾ ਮੁੱਖ ਮੰਤਰੀ ਦੇ ਸਾਹਮਣੇ ਚੁੱਕਦਿਆਂ ਦੋਸ਼ ਲਗਾਇਆ ਗਿਆ ਸੀ ਕਿ ਪਿੰਡ ਦੇ ਹੀ ਕੁੱਝ ਲੋਕ ਕੇਂਦਰ ਤੋਂ ਇਸ ਜਮੀਨ ਦਾ ਵੱਧ ਮੁਆਵਜ਼ਾ ਦਿਵਾਉਣ ਦੇ ਨਾਂ ’ਤੇ ਪ੍ਰਤੀ ਏਕੜ 20 ਹਜ਼ਾਰ ਰੁਪਏ ਇਕੱਠੇ ਕਰ ਰਹੇ ਹਨ ਤੇ ਸੈਕੜੇ ਏਕੜ ਜਮੀਨ ਇਸ ਪ੍ਰੋਜੈਕਟ ਅਧੀਨ ਇਕੱਲੇ ਮਹਿਰਾਜ਼ ਦੀ ਹੀ ਆਈ ਹੈ ਤੇ ਇਸ ਹਿਸਾਬ ਨਾਲ ਕਰੋੜਾਂ ਰੁਪਏ ਇਕੱਠੇ ਹੋਏ ਹਨ।
ਇਹ ਵੀ ਪੜ੍ਹੋ ਪੁਲਿਸ ਹਿਰਾਸਤ ’ਚ ਨੌਜਵਾਨ ਦੀ ਮੌ+ਤ : ਇਨਸਾਫ਼ ਲਈ ਗੋਨਿਆਣਾ ਮੰਡੀ ਹੋਈ ਬੰਦ
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮੁੱਖ ਮੰਤਰੀ ਸ: ਮਾਨ ਨੇ ਸਟੈਜ਼ ’ਤੇ ਹੀ ਐਸਐਸਪੀ ਬਠਿੰਡਾ ਨੂੰ ਬੁਲਾ ਕੇ ਕਾਰਵਾਈ ਦੇ ਆਦੇਸ਼ ਦਿੱਤੇ ਸਨ। ਜਿਸਤੋਂ ਬਾਅਦ ਰਾਮਪੁਰਾ ਸਿਟੀ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਰਣਜੋਧ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਮਹਿਰਾਜ ਦੇ ਬਿਆਨ ’ਤੇ ਮੁਕੱਦਮਾ ਨੰਬਰ 83 ਧਾਰਾ 318 ( 4) 343 ,62 ( 2 ) ਏ ਬੀਐਨਐਸ ਤਹਿਤ ਕੁਲਵਿੰਦਰ ਸਿੰਘ, ਪਰਵਿੰਦਰ ਸਿੰਘ, ਮਲਕੀਤ ਸਿੰਘ, ਜਗਮੋਹਨ ਸਿੰਘ ਤੇ ਹਰਪਾਲ ਸਿੰਘ ਉਪਰ ਕੇਸ ਦਰਜ਼ ਕਰਕੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ।
ਇਹ ਵੀ ਪੜ੍ਹੋ ਵੱਡੀ ਖ਼ਬਰ; ਬਠਿੰਡਾ ‘ਚ ਐਕਸਾਈਜ਼ ਵਿਭਾਗ ਦੀ ਟੀਮ ਵੱਲੋਂ ’ਈਥੋਨਾਲ’ ਨਾਲ ਭਰੇ ਗੁਜ਼ਰਾਤ ਨੰਬਰੀ ਦੋ ਟੈਂਕਰ ਕਾਬੂ
ਉਧਰ, ਪੁਲਿਸ ਦੀ ਇਸ ਕਾਰਵਾਈ ਦੇ ਵਿਰੋਧ ਵਿੱਚ ਅੱਜ ਗੁਰਦੁਆਰਾ ਫਲਾਈਆਂ ਵਾਲਾ ਵਿਖੇ ਪਿੰਡ ਵਾਸੀਆਂ ਵੱਲੋਂ ਇੱਕ ਇਕੱਠ ਕਰਕੇ ਮੁਕੱਦਮਾ ਰੱਦ ਕਰਨ ਦੀ ਮੰਗ ਕੀਤੀ , Çਂੲਸ ਇਕੱਠ ਵਿੱਚ ਨਗਰ ਪੰਚਾਇਤ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੀਰਾ, ਸਾਬਕਾ ਪ੍ਰਧਾਨ ਹਰਿੰਦਰ ਸਿੰਘ ਹਿੰਦਾ, ਪੰਜਾਬ ਕਿਸਾਨ ਯੂਨੀਅਨ ਦੇ ਗੁਰਤੇਜ ਸਿੰਘ ਤੇ ਪੁਰਸ਼ੋਤਮ ਸ਼ਰਮਾ, ਰਾਜਵੀਰ ਸਿੰਘ ਰਾਜਾ, ਕਰਮਜੀਤ ਸਿੰਘ ਖਾਲਸਾ ਅਤੇ ਸੀਰਾ ਮੱਲੂਆਣਾ ਨੇ ਕਿਹਾ ਕਿ ਮੁੱਖ ਮੰਤਰੀ ਕੋਲ ਸ਼ਿਕਾਇਤ ਪੁੱਜਣ ’ਤੇ ਪਹਿਲਾਂ ਇਸ ਦੀ ਜਾਂਚ ਕਰਾਉਣੀ ਚਾਹੀਦੀ ਸੀ। ਜਾਂਚ ਕਰਾਉਣ ਉਪਰੰਤ ਜਿਹੜਾ ਵੀ ਦੋਸ਼ੀ ਪਾਇਆ ਜਾਂਦਾ ਉਸ ਵਿਰੁੱਧ ਹੀ ਮੁਕਦਮਾ ਦਰਜ ਹੋਣਾ ਚਾਹੀਦਾ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


