ਸੁਖਬੀਰ ਬਾਦਲ ਨੂੰ ਸਜ਼ਾ ਦੇਣ ਦਾ ਮਾਮਲਾ: ਅਜਾਦ ਜਿੱਤੇ ਐਮ.ਪੀ ਵਫ਼ਦ ਸਹਿਤ ਪੁੱਜੇ ਸ਼੍ਰੀ ਅਕਾਲ ਤਖ਼ਤ ਸਾਹਿਬ

0
44

ਬਿਨ੍ਹਾਂ ਕਿਸੇ ਦਬਾਅ ਤੋਂ ਇਸ ਮਾਮਲੇ ਵਿਚ ਫੈਸਲਾ ਸੁਣਾਉਣ ਦੀ ਕੀਤੀ ਮੰਗ

ਜਲੰਧਰ, 27 ਨਵੰਬਰ: ਡੇਰਾ ਮੁਖੀ ਨੂੰ ਮੁਆਫ਼ੀ ਦਿਵਾਉਣ ਅਤੇ ਬੇਅਦਬੀਆਂ ਦੇ ਮਾਮਲੇ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖ਼ਾਹੀਆ ਕਰਾਰ ਦਿੱਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਦਿਵਾਉਣ ਦਾ ਮਾਮਲਾ ਹੁਣ ਹਰ ਦਿਨ ਨਵਾਂ ਰੰਗ ਫ਼ੜਦਾ ਜਾ ਰਿਹਾ। ਇਸ ਮਾਮਲੇ ਵਿਚ ਜਿੱਥੇ ਲਗਾਤਾਰ ਖ਼ੁਦ ਸੁਖਬੀਰ ਅਤੇ ਅਕਾਲੀ ਦਲ ਦੇ ਆਗੂਆਂ ਵੱਲੋਂ ਲਗਾਤਾਰ ਸਿੰਘ ਸਾਹਿਬਾਨਾਂ ਨੂੰ ਜਲਦੀ ਕੋਈ ਫੈਸਲਾ ਸੁਣਾਉਣ ਦੀ ਅਪੀਲਾਂ ਕੀਤੀਆਂ ਜਾ ਰਹੀਆਂ ਹਨ, ਉਥੇ ਅੱਜ ਫ਼ਰੀਦਕੋਟ ਹਲਕੇ ਤੋਂ ਅਜਾਦ ਤੌਰ ’ਤੇ ਜਿੱਤੇ ਐਮ.ਪੀ ਭਾਈ ਸਰਬਜੀਤ ਸਿੰਘ ਖ਼ਾਲਸਾ

ਇਹ ਵੀ ਪੜੋ੍ Student Visa ਤੋਂ ਬਾਅਦ Canada Government ਵੱਲੋਂ ਹੁਣ Refugee Cases ਵਿਚ ਸਖ਼ਤੀ ਕਰਨ ਦੇ ਸੰਕੇਤ

ਅਤੇ ਸ਼੍ਰੀ ਖ਼ਡੂਰ ਸਾਹਿਬ ਤੋਂ ਅਜਾਦ ਉਮੀਦਵਾਰ ਵਜੋਂ ਜਿੱਤੇ ਅਤੇ ਹੁਣ ਡਿਬਰੂਗੜ੍ਹ ਜੇਲ੍ਹ ’ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਸਹਿਤ ਹੋਰ ਪੰਥਕ ਧਿਰਾਂ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨੂੰ ਇੱਕ ਪੱਤਰ ਸੌਂਪਦਿਆਂ ਇਸ ਵਫ਼ਦ ਨੇ ਮੰਗ ਕੀਤੀ ਕਿ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਵਿਚ ਬਿਨਾਂ ਕਿਸੇ ਦਬਾਅ ਤੇ ਭੈਅ ਦੇ ਫੈਸਲਾ ਸੁਣਾਇਆ ਜਾਵੇ, ਕਿਉਂਕਿ ਇਸ ਫੈਸਲੇ ਉਪਰ ਹੀ ਪੰਥ ਦਾ ਭਵਿੱਖ ਨਿਰਭਰ ਕਰਦਾ ਹੈ। ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਫ਼ਦ ਦੇ ਆਗੂਆਂ ਨੇ ਕਿਹਾ

ਇਹ ਵੀ ਪੜੋ੍ encounter between Jalandhar police and Lawrence Bishnoi gang:ਜਲੰਧਰ ਪੁਲਿਸ ਵੱਲੋਂ ਮੁਕਾਬਲੇ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਗੁਰਗੇ ਕਾਬੂ, ਤਿੰਨ ਹਥਿਆਰ ਬਰਾਮਦ

ਕਿ ‘‘ਹੁਣ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਦਲ ਹੁਣ ਪੰਥਕ ਨਹੀਂ ਰਿਹਾ, ਬਲਕਿ ਕੁੱਝ ਲੋਕਾਂ ਦਾ ਇੱਕ ਸਮੂਹ ਹੈ, ਜਿਸਦੇ ਚੱਲਦੇ ਇੰਨ੍ਹਾਂ ਵੱਲੋਂ ਕੀਤੀਆਂ ਬੱਜ਼ਰ ਗਲਤੀਆਂ ਅਤੇ ਗੁਨਾਹਾਂ ਦੀ ਸਜ਼ਾ ਮਿਲਣੀ ਜਰੂਰੀ ਹੈ। ’’ ਜਿਕਰਯੋਗ ਹੈ ਕਿ 30 ਅਗਸਤ ਨੂੰ ਤਨਖ਼ਾਹੀਆ ਕਰਾਰ ਦੇਣ ਤੋਂ ਬਾਅਦ ਹੁਣ ਸਿੰਘ ਸਾਹਿਬਾਨਾਂ ਵੱਲੋਂ ਇਸ ਮਸਲੇ ’ਤੇ ਕੋਈ ਫੈਸਲਾ ਕਰਨ ਲਈ 2 ਦਸੰਬਰ ਨੂੰ ਮੀਟਿੰਗ ਸੱਦੀ ਹੈ, ਜਿਸਦੇ ਵਿਚ ਖ਼ੁਦ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ 2007 ਤੋਂ 2017 ਤੱਕ ਅਕਾਲੀ ਸਰਕਾਰ ਵਿਚ ਰਹੇ ਮੰਤਰੀ, 2015 ਦੀ ਅਕਾਲੀ ਦਲ ਦੀ ਅੰਤਰਿੰਗ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਮੈਂਬਰ ਵੀ ਸੱਦੇ ਗਏ ਹਨ।

 

LEAVE A REPLY

Please enter your comment!
Please enter your name here