ਚੰਡੀਗੜ੍ਹ, 28 ਮਈ: ਪੰਜਾਬ ਦੇ ਵਿੱਚ ਤਿੰਨ ਦਿਨਾਂ ਦੇ ਬਾਅਦ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਲਈ ਹਰ ਪਾਰਟੀ ਨੇ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ। ਚੋਣ ਪ੍ਰਚਾਰ 30 ਮਈ ਨੂੰ ਬੰਦ ਹੋ ਜਾਵੇਗਾ। ਇਨਾਂ ਤਿੰਨ ਦਿਨਾਂ ਦਾ ਸਿਆਸੀ ਲਾਹਾ ਲੈਣ ਦੇ ਲਈ ਪੰਜਾਬ ਤੋਂ ਇਲਾਵਾ ਕੇਂਦਰੀ ਆਗੂ ਵੀ ਵੱਡੀ ਗਿਣਤੀ ਵਿੱਚ ਚੋਣ ਪ੍ਰਚਾਰ ਲਈ ਪੰਜਾਬ ਪੁੱਜ ਰਹੇ ਹਨ। ਮੰਗਲਵਾਰ ਨੂੰ ਤਿੰਨ ਕੇਂਦਰੀ ਮੰਤਰੀਆਂ ਤੋਂ ਇਲਾਵਾ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਰੁਜਨ ਖੜਗੇ ਵੀ ਆ ਰਹੇ ਹਨ।ਉਹ ਅੰਮ੍ਰਿਤਸਰ ਅਤੇ ਫਰੀਦਕੋਟ ਦੇ ਕੋਟਕਪੂਰਾ ਵਿੱਚ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ।
ਇਸਤੋਂ ਪਹਿਲਾਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵੀ ਆ ਚੁੱਕੇ ਹਨ। ਇਹ ਵੀ ਪਤਾ ਲੱਗਿਆ ਹੈ ਕਿ ਰਾਹੁਲ ਗਾਂਧੀ ਭਲਕੇ ਲੁਧਿਆਣਾ ਦੇ ਵਿੱਚ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਵਿੱਚ ਵੱਡੀ ਚੋਣ ਰੈਲੀ ਕਰਨਗੇ। ਉਧਰ ਕੇਂਦਰ ਸਰਕਾਰ ਦੇ ਤਿੰਨ ਮੰਤਰੀ ਰਾਜਨਾਥ ਸਿੰਘ, ਨਿਰਮਲਾ ਸੀਤਾਰਮਨ ਅਤੇ ਸਮਿਰਤੀ ਇਰਾਨੀ ਵੀ ਪੁੱਜ ਰਹੇ ਹਨ।ਰਾਜਨਾਥ ਸਿੰਘ ਖਰੜ ਦੇ ਵਿੱਚ ਪਾਰਟੀ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਸੁਭਾਸ਼ ਸ਼ਰਮਾ ਦੇ ਵਿੱਚ ਚੋਣ ਰੈਲੀ ਕਰਨਗੇ। ਜਦੋਂ ਕਿ ਵਿਤ ਮੰਤਰੀ ਨਿਰਮਲਾ ਸੀਤਾਰਮਨ ਲੁਧਿਆਣਾ ਦੇ ਵਿੱਚ ਰਵਨੀਤ ਬਿੱਟੂ ਦੇ ਹੱਕ ਵਿੱਚ ਚੋਣ ਮੁਹਿੰਮ ਭਖਾਉਣਗੇ।
Big News: ਰਾਮੂਵਾਲੀਆ ਵੱਲੋਂ ਲੁਧਿਆਣਾ ‘ਚ ਰਾਜਾ ਵੜਿੰਗ ਦੀ ਹਿਮਾਇਤ ਦਾ ਐਲਾਨ
ਸਮਿਰਤੀ ਇਰਾਨੀ ਚੰਡੀਗੜ੍ਹ ਤੋਂ ਸੰਜੇ ਟੰਡਨ ਤੋਂ ਇਲਾਵਾ ਬਠਿੰਡਾ ਤੋਂ ਪਾਰਟੀ ਉਮੀਦਵਾਰ ਪਰਮਪਾਲ ਕੌਰ ਮਲੂਕਾ ਦੇ ਹੱਕ ਵਿੱਚ ਮਾਨਸਾ ਚੋਣ ਰੈਲੀ ਅਤੇ ਬਠਿੰਡਾ ਸ਼ਹਿਰ ਵਿੱਚ ਰੋਡ ਸ਼ੋਅ ਕੱਢਣਗੇ।ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਿਛਲੇ ਦੋ ਦਿਨਾਂ ਤੋਂ ਪੰਜਾਬ ਦੇ ਵਿੱਚ ਡੇਰਾ ਲਗਾਈ ਬੈਠੇ ਹੋਏ ਹਨ। ਉਹਨਾਂ ਵੱਲੋਂ ਅੱਜ ਲੁਧਿਆਣਾ, ਪਠਾਨਕੋਟ ਤੇ ਜੀਰਕਪੁਰ ਦੇ ਵਿੱਚ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ ਜਾਵੇਗਾ।
‘ਲੋਕ ਸਭਾ ਚੋਣਾਂ: ਸਹੀ ਹਿਸਾਬ-ਕਿਤਾਬ ਨਾਂ ਦੇਣ ’ਤੇ ਹਰਸਿਮਰਤ, ਜੀਤਮਹਿੰਦਰ ਤੇ ਖੁੱਡੀਆ ਨੂੰ ਨੋਟਿਸ ਜਾਰੀ
ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਧੂੰਆਂਧਾਰ ਪ੍ਰਚਾਰ ਜਾਰੀ ਹੈ। ਉਹਨਾਂ ਵੱਲੋਂ ਅੱਜ ਪਟਿਆਲਾ ਅਤੇ ਆਪਣੇ ਜੱਦੀ ਹਲਕੇ ਸੰਗਰੂਰ ਦੇ ਵਿੱਚ ਚੋਣ ਮੁਹਿੰਮ ਹੋਰ ਤੇਜ਼ ਕੀਤੀ ਜਾਊਗੀ। ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਪਤਨੀ ਦੇ ਹੱਕ ਦੇ ਵਿੱਚ ਬਠਿੰਡਾ ਲੋਕ ਸਭਾ ਹਲਕੇ ਵਿੱਚ ਕਈ ਚੋਣ ਰੈਲੀਆਂ ਕਰਨ ਤੋਂ ਇਲਾਵਾ ਸ਼ਾਮ ਨੂੰ ਬਠਿੰਡਾ ਸ਼ਹਿਰ ਵਿੱਚ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਨਗੇ।