ਮੁੱਖ ਖੇਤੀਬਾੜੀ ਅਫਸਰ ਨੇ ਸੀ.ਐਚ.ਸੀ ਮਾਲਕਾਂ ਨਾਲ ਮਸ਼ੀਨਾ ਦੀ ਸਾਭ ਸੰਭਾਲ ਸਬੰਧੀ ਕੀਤੀ ਮੀਟਿੰਗ

Date:

spot_img

Muktsar News:ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸ੍ਰੀ ਮੁਕਤਸਰ ਸਾਹਿਬ ਵੱਲੋਂ ਝੋਨੇ ਅਤੇ ਬਾਸਮਤੀ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਉਪਰਾਲੇ ਕੀਤੇ ਜਾ ਰਹੇ ਹਨ,ਇਸ ਲੜੀ ਤਹਿਤ ਡਾ.ਗੁਰਨਾਮ ਸਿੰਘ ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਸੀ.ਆਰ.ਐਮ ਸਕੀਮ ਸਾਲ 2024-25 ਅਧੀਨ ਜਿਨ੍ਹਾਂ ਸੀ.ਐਚ.ਸੀ ਮਾਲਕਾਂ ਵੱਲੋਂ ਮਸ਼ੀਨਾਂ ਦੀ ਖਰੀਦ ਕੀਤੀ ਗਈ ਸੀ, ਉਨ੍ਹਾਂ ਵਿੱਚੋ ਬਲਾਕ ਸ੍ਰੀ ਮੁਕਤਸਰ ਸਾਹਿਬ ਅਤੇ ਮਲੋਟ ਦੇ ਸੀ.ਐਚ.ਸੀ ਦੇ ਮਾਲਕਾਂ ਨੇ ਮੀਟਿੰਗ ਭਾਗ ਲਿਆ।ਇਸ ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਸੀ.ਐਚ.ਸੀ. ਸਕੀਮ ਦੀਆ ਸ਼ਰਤਾਂ ਅਤੇ ਸਰਕਾਰ ਦੀ ਹਦਾਇਤਾ ਅਨੁਸਾਰ ਲੋੜਵੰਦ ਕਿਸਾਨਾ ਨੂੰ ਮਸ਼ੀਨਾ ਵਾਜਵ ਰੇਟ ਤੇ ਕਿਰਾਏ ਤੇ ਉਪਲੱਬਧ ਕਰਵਾਉਣਾ ਹੈ, ਤਾਂ ਜੋ ਝੋਨੇ ਅਤੇ ਬਾਸਮਤੀ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਵੱਧ ਤੋ ਵੱਧ ਕਿਸਾਨ ਮਸ਼ੀਨਾਂ ਦੀ ਵਰਤੋ ਕਰ ਸਕਣ।

ਇਹ ਵੀ ਪੜ੍ਹੋ ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਆਮ ਚੋਣਾਂ ਲਈ ਵੋਟਾਂ ਦੀ ਸੁਧਾਈ ਅਤੇ ਅਪਡੇਸ਼ਨ ਦਾ ਪ੍ਰੋਗਰਾਮ ਕੀਤਾ ਜਾਰੀ

ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਸੀ.ਅੇੈਚ.ਸੀ ਦੀ ਸਬਸਿਡੀ ਬੈਂਕ ਐਡਿਡ ਕਰੈਡਿਟ ਲਿੰਕਡ ਹੈ, ਜਿਸ ਦੇ ਤਹਿਤ ਇਹ ਸਬਸਿਡੀ ਪੰਜ ਸਾਲਾ ਤੱਕ ਬੈਂਕ ਪਾਸ ਰਾਖਵੀ ਰੱਖੀ ਜਾਵੇਗੀ ਅਤੇ ਪੰਜ ਸਾਲਾ ਬਾਅਦ ਸੀ.ਐਚ.ਸੀ ਦੀ ਕਾਰਜਕੁਸ਼ਲਤਾ ਦੇਖਣ ਉਪਰੰਤ ਉਨ੍ਹਾਂ ਦੇ ਖਾਤੇ ਵਿੱਚ ਪਾਈ ਜਾਵੇਗੀ।ਉਹਨਾਂ ਸਮੂਹ ਸੀ.ਐਚ.ਸੀ ਮਾਲਕਾਂ ਨੂੰ ਕਿਹਾ ਕਿ ਉਹ ਆਪਣਾ ਸਾਰਾ ਰਿਕਾਰਡ ਸਹੀ ਢੰਗ ਨਾਲ ਰੱਖਣ ਅਤੇ ਹਰ ਸਾਲ ਕਣਕ ਦੀ ਬਿਜਾਈ ਉਪਰੰਤ ਸਬੰਧਿਤ ਬਲਾਕ ਖੇਤੀਬਾੜੀ ਦਫਤਰ ਪਾਸੋ ਚੈਕ ਕਰਵਾਉਣਗੇ।ਉਨ੍ਹਾਂ ਦੱਸਿਆ ਕਿ ਸੀ.ਐਚ.ਸੀ. ਸਕੀਮ ਅਧੀਨ ਲਾਭਪਾਤਰੀਆ ਦੀ ਚੋਣ ਅਤੇ ਸਬਸਿਡੀ ਪਾਉਣ ਤੱਕ ਹਰ ਪੱਧਰ ਤੇ ਕੰਮ ਖੇਤੀਬਾੜੀ ਵਿਭਾਗ ਵਲੋਂ ਪਾਰਦਰਸ਼ੀ ਤਰੀਕੇ ਨਾਲ ਕੀਤਾ ਜਾਂਦਾ ਹੈ ਅਤੇ ਕਿਸਾਨ ਸਾਥੀਆ ਨੂੰ ਇਸ ਮੁਹਿੰਮ ਵਿੱਚ ਵਿਭਾਗ/ਸਰਕਾਰ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ  ਫਾਜ਼ਿਲਕਾ ਪੁਲਿਸ ਦਾ ਅਸਲਾ ਤਸਕਰਾਂ ਖ਼ਿਲਾਫ਼ ਵੱਡਾ ਐਕਸ਼ਨ–02 ਪਿਸਟਲ, 04 ਕਾਰਤੂਸ ਸਮੇਤ ਇੱਕ ਗ੍ਰਿਫ਼ਤਾਰ

ਇਸ ਮੀਟਿੰਗ ਵਿੱਚ ਰਾਜੇਂਦਰ ਕੁਮਾਰ ਸਹਾਇਕ ਖੇਤੀਬਾੜੀ ਇੰਜ ਨੇ ਸੀ.ਐਚ.ਸੀ ਮਾਲਕਾਂ ਨੰੁੂ ਮਸ਼ੀਨਾ ਦੀ ਸਾਭ ਸੰਭਾਲ ਅਤੇ ਪ੍ਰੋਫਾਰਮੇ ਕਿਸਾਨਾ ਨੂੰ ਦੇਣ ਉਪਰੰਤ ਪ੍ਰੋਫਾਰਮੇ ਅਨੁਸਾਰ ਰਿਕਾਰਡ ਰੱਖਣ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਡਾ. ਗੁਰਨਾਮ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾ ਨੂੰ ਅਪੀਲ ਕੀਤੀ ਕਿ ਉਹ ਫਸਲੀ ਵਿਭਿੰਨਤਾ ਵੀ ਅਪਣਾਉਣ ਅਤੇ ਪੰਜਾਬ ਦੀ ਮਿੱਟੀ ਅਤੇ ਪਾਣੀ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਪਾਉਣ ਅਤੇ ਨਰਮਾ ਅਤੇ ਮੱਕੀ ਹੇਠ ਰੱਕਬਾ ਵਧਾਉਣ ਦੀ ਅਪੀਲ ਵੀ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

LEAVE A REPLY

Please enter your comment!
Please enter your name here

spot_img

Share post:

Popular

More like this
Related

मुख्यमंत्री ने सभी विभागों को अपने 5 साल का रोडमैप एआई टूल पर अपलोड करने के दिए निर्देश

👉मुख्यमंत्री ने हरियाणा विजन-2047 के तहत पुलिस हाउसिंग कॉरपोरेशन...

मुख्यमंत्री ने मार्च 2027 तक 12 फुट की हर सड़क को 18 फुट चौड़ा करने के निर्देश दिए

👉मुख्यमंत्री श्री नायब सिंह सैनी ने हरियाणा विजन-2047 के...

प्रदेश में सभी पात्र परिवारों को दी जाएगी आवास सुविधा: मुख्यमंत्री

👉मुख्यमंत्री श्री नायब सिंह सैनी ने हरियाणा विजन-2047 के...