ਦੋ ਮੁਲਜਮ ਕਾਬੂ, ਮੁੱਖ ਮੁਲਜਮ BSF ਦਾ ਬਰਤਰਫ਼ ਸਿਪਾਹੀ, ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਕੀਤਾ ਸੀ ਬਰਤਰਫ਼
ਪਠਾਨਕੋਟ, 31 ਅਗਸਤ: ਬੀਤੇ ਕੱਲ ਦੁਪਿਹਰ ਕਰੀਬ ਤਿੰਨ ਵਜੇਂ ਸਥਾਨਕ ਸ਼ਹਿਰ ਵਿਚੋਂ ਅਗਵਾ ਕੀਤੇ ਇੱਕ ਬੱਚੇ ਨੂੰ ਦੇਰ ਸ਼ਾਮ ਪਠਾਨਕੋਟ ਪੁਲਿਸ ਨੇ ਸਹੀ ਸਲਾਮਤ ਬਰਾਮਦ ਕਰ ਲਿਆ। ਇਸਦੇ ਨਾਲ ਹੀ ਮੁੱਖ ਮੁਲਜਮ ਸਹਿਤ ਦੋ ਜਣਿਆਂ ਨੂੰ ਗ੍ਰਿਫਤਾਰ ਕਰਦਿਆਂ ਇਸ ਅਗਵਾ ਕਾਂਡ ਵਿਚ ਵਰਤੀ ਗਈ ਸਵਿੱਫ਼ਟ ਕਾਰ ਨੂੰ ਵੀ ਬਰਾਮਦ ਕੀਤਾ ਜਾ ਚੁੱਕਾ ਹੈ। ਹੈ। ਬੱਚੇ ਨੂੰ ਬਰਾਮਦ ਕਰਨ ਵਿਚ ਹਿਮਾਚਲ ਪ੍ਰਦੇਸ਼ ਪੁਲਿਸ ਦਾ ਵੀ ਵੱਡਾ ਸਹਿਯੋਗ ਰਿਹਾ। ਜਦ ਦੇਰ ਰਾਤ ਬਾਰਡਰ ਰੇਂਜ ਦੇ ਡੀਆਈਜੀ ਸਤਿੰਦਰ ਸਿੰਘ ਅਤੇ ਪਠਾਨਕੋਟ ਦੇ ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਬੱਚੇ ਨੂੰ ਸਹੀ ਸਲਾਮਤ ਮਾਪਿਆਂ ਕੋਲ ਲੈ ਕੇ ਘਰ ਪੁੱਜੇ ਤਾਂ ਲੋਕਾਂ ਨੇ ਪੰਜਾਬ ਪੁਲਿਸ ਜਿੰਦਾਬਾਦ ਦੇ ਨਾਅਰੇ ਵੀ ਲਗਾਏ।
ਚੰਡੀਗੜ੍ਹ ’ਚ ਖੇਤੀ ਨੀਤੀ ਮੋਰਚਾ:ਮੁੱਖ ਮੰਤਰੀ ਨੇ ਕਿਸਾਨ ਮਜ਼ਦੂਰ ਆਗੂਆਂ ਨੂੰ ਦਿੱਤਾ ਮੀਟਿੰਗ ਦਾ ਸੱਦਾ
ਇਸ ਸਬੰਧ ਵਿਚ ਥਾਣਾ ਡਿਵੀਜ਼ਨ ਨੰਬਰ 2 ਦੇ ਵਿਚ ਮੁਕੱਦਮਾ ਨੰਬਰ 113 ਅਧੀਨ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ਼ ਕਰ ਲਿਆ ਹੈ। ਇਸ ਦੌਰਾਨ ਡੀਆਈਜੀ ਸਤਿੰਦਰ ਸਿੰਘ ਨੇ ਦਸਿਆ ਕਿ ਇਸ ਅਗਵਾ ਕਾਂਡ ਦੇ ਦੋ ਮੁਲਜਮਾਂ ਅਮਿਤ ਰਾਣਾ ਅਤੇ ਉਸਦੇ ਸਾਥੀ ਸੋਨੂੰ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਕੁੱਝ ਹੋਰਨਾਂ ਦੀ ਤਲਾਸ਼ ਜਾਰੀ ਹੈ। ਡੀਆਈਜੀ ਨੇ ਇਹ ਵੀ ਦਸਿਆ ਕਿ ਬੱਚੇ ਨੂੰ ਉਸਦੇ ਘਰ ਦੇ ਅੱਗਿਓ ਦੁਪਿਹਰ ਸਮੇਂ ਅਗਵਾ ਕਰ ਲਿਆ ਸੀ ਤੇ ਜਾਂਦੇ ਸਮੇਂ 2 ਕਰੋੜ ਦੀ ਫ਼ਿਰੌਤੀ ਦੇਣ ਲਈ ਚਿੱਠੀ ਵੀ ਸੁੱਟੀ ਗਈ ਸੀ। ਇਸਤੋਂ ਬਾਅਦ ਉਹ ਬੱਚੇ ਨੂੰ ਆਪਣੇ ਇਲਾਕੇ ਨੂਰਪੁਰ (ਹਿਮਾਚਲ ਪ੍ਰਦੇਸ਼) ਵਿਚ ਲੈ ਗਏ। ਇਹ ਵੀ ਪਤਾ ਲੱਗਿਆ ਹੈ ਕਿ ਮੁਲਜਮਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਬੱਚੇ ਨੂੰ ਅਗਵਾ ਕਰਨ ਦੀ ਰੇਕੀ ਕੀਤੀ ਜਾ ਰਹੀ ਸੀ।
ਇਸ ਕਾਂਡ ਵਿਚ ਮੁੱਖ ਮੁਲਜਮ ਮੰਨਿਆ ਜਾ ਰਿਹਾ ਅਮਿਤ ਰਾਣਾ BSF ਦਾ ਬਰਤਰਫ਼ ਸਿਪਾਹੀ ਦਸਿਆ ਜਾ ਰਿਹਾ, ਜਿਸਨੂੰ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਬਰਤਰਫ਼ ਕੀਤਾ ਗਿਆ ਸੀ। ਪੁਲਿਸ ਦੇ ਹੱਥ ਲੱਗੀ ਮੁਢਲੀ ਸੂਚਨਾ ਮੁਤਾਬਕ ਕਥਿਤ ਮੁੱਖ ਦੋਸ਼ੀ ਅਮਿਤ ਰਾਣਾ ਨੇ ਕਰਜ਼ ਦੀ ਰਾਸ਼ੀ ਨਾ ਮੋੜਣ ਦੇ ਲਈ ਆਪਣੀ ਗੱਡੀ ਨੂੰ ਅੱਗ ਲਗਾਉਂਦਿਆਂ ਖ਼ੁਦ ਨੂੰ ਮਰਿਆ ਸਾਬਤ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ। ਉਧਰ ਬੱਚੇ ਦਾ ਪਿਤਾ ਹਾਈਬ੍ਰੀਡ ਕਿਸਮ ਦੇ ਕੁੱਤਿਆਂ ਦੀ ਖ਼ਰੀਦੋ-ਫ਼ਰੌਖਤ ਦਾ ਕੰਮ ਕਰਦਾ ਹੈ। ਇਸਤੋਂ ਇਲਾਵਾ ਉਸਦਾ ਆਪਣਾ ਇੱਕ ਯੂਟਿਊਬ ਚੈਨਲ ਵੀ ਹੈ। ਕਿਹਾ ਜਾ ਰਿਹਾ ਹੈ ਕਿ ਅੱਜ ਦੁਪਿਹਰ ਵਜੇਂ ਤੱਕ ਇੱਕ ਪ੍ਰੈਸ ਕਾਨਫਰੰਸ ਕਰਕੇ ਸਾਰੇ ਮਾਮਲੇ ਨੂੰ ਜਨਤਕ ਕੀਤਾ ਜਾ ਸਕਦਾ ਹੈ।
Share the post "2 ਕਰੋੜ ਦੀ ਫ਼ਿਰੌਤੀ ਲਈ ਅਗਵਾ ਕੀਤਾ ਬੱਚਾ ਸ਼ਾਮ ਨੂੰ ਪਠਾਨਕੋਟ ਪੁਲਿਸ ਵੱਲੋਂ ਹਿਮਾਚਲ ਵਿਚੋਂ ਬਰਾਮਦ"