spot_img
spot_img

ਚਾਈਲਡ ਵੈਲਫੇਅਰ ਕਮੇਟੀ ਨੇ ਲਾਪਤਾ ਬੱਚਾ ਮਾਂ ਬਾਪ ਦੇ ਕੀਤਾ ਹਵਾਲੇ

Date:

spot_img

ਸ੍ਰੀ ਮੁਕਤਸਰ ਸਾਹਿਬ, 27 ਜਨਵਰੀ:ਚਾਈਲਡ ਵੈਲਫੇਅਰ ਕਮੇਟੀ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਸਰਵਰਿੰਦਰ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੀ ਦਿਨੀਂ ਇੱਕ ਬੱਚਾ ਜੋ ਕੇ ਮਾਤਾ ਪਿਤਾ ਤੋਂ ਅਲੱਗ ਹੋ ਗਿਆ ਸੀ, ਜਿਸ ਨੂੰ ਮੇਲੇ ਵਿੱਚੋਂ ਪੁਲਿਸ ਦੀ ਮੱਦਦ ਨਾਲ ਰੈਸਕਿਉ ਕੀਤਾ ਗਿਆ ਅਤੇ ਅੱਜ ਕਮੇਟੀ ਦੇ ਯਤਨਾਂ ਸਦਕਾ ਲਾਪਤਾ ਬੱਚਾ ਉਸ ਦੇ ਮਾਂ ਬਾਪ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਚਾਈਲਡ ਵੈਲਫੇਅਰ ਕਮੇਟੀ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਮੈਂਬਰ ਮਨੀਸ਼ ਵਰਮਾ ਨੂੰ ਜਦੋਂ ਖ਼ਬਰ ਮਿਲੀ ਤਾਂ ਉਨਾਂ ਨੇ ਬੱਚੇ ਨਾਲ ਗੱਲ ਬਾਤ ਕੀਤੀ

ਇਹ ਵੀ ਪੜ੍ਹੋ ਪੰਜਾਬ ਪੁਲਿਸ ਵੱਲੋਂ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਥਿਤ ਕਾਤਲ ਸ਼ਾਰਪ ਸੂਟਰ ਗ੍ਰਿਫਤਾਰ

ਤਾਂ ਉਸ ਸਮੇਂ ਬੱਚਾ ਆਪਣਾ ਨਾਮ ਅਤੇ ਮਾਤਾ- ਪਿਤਾ ਬਾਰੇ ਕੁਝ ਵੀ ਦੱਸਣ ਤੋਂ ਅਸਮਰਥ ਸੀ ਅਤੇ ਚੇਅਰਮੈਨ ਸਰਵਰਿੰਦਰ ਢਿੱਲੋਂ ਤੇ ਹੋਰ ਕਮੇਟੀ ਮੈਂਬਰਾਂ ਵਲੋ ਫ਼ੈਸਲਾ ਲੈਣ ਉਪਰੰਤ ਬੱਚੇ ਨੂੰ ਬਾਲ ਆਸ਼ਰਮ ਵਿਖੇ ਭੇਜ ਦਿੱਤਾ ਗਿਆ। ਇਸ ਤੋਂ ਬਾਅਦ 25 ਜਨਵਰੀ 2025 ਨੂੰ ਬੱਚੇ ਨੇ ਦਸਿਆ ਕਿ ਉਹ ਮਾਛੀਵਾੜਾ ਦਾ ਰਹਿਣ ਵਾਲਾ ਹੈ ਇਹ ਜਾਣਕਾਰੀ ਮਿਲਣ ਉਪਰੰਤ ਚੇਅਰਮੈਨ ਵੱਲੋ ਸੀ .ਡਬਲਯੂ.ਸੀ.ਲੁਧਿਆਣਾ ਦੇ ਚੇਅਰਮੈਨ ਗੁਰਜੀਤ ਰੋਮਾਣਾ ਨਾਲ ਗੱਲ ਕੀਤੀ ਗਈ ਅਤੇ ਅੱਗੇ ਉਹਨਾਂ ਵੱਲੋ ਮਾਛੀਵਾੜਾ ਦੀ ਪੁਲਿਸ ਨਾਲ ਰਾਬਤਾ ਕਾਇਮ ਕਰਦੇ ਹੋਏ ਇਸ ਬੱਚੇ ਬਾਰੇ ਜਾਣਕਾਰੀ ਦਿੱਤੀ ਕਿ ਬੱਚਾ ਗੁਰੂਦੁਆਰਾ ਚਰਨ ਕਮਲ ਦੇ ਨੇੜੇ ਤੇੜੇ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ  ਰਾਸ਼ਨ ਡਿੱਪੂ ਖੋਲਣ ਬਦਲੇ ਰਿਸ਼ਵਤ ਲੈਂਦਾ ਫ਼ੂਡ ਸਪਲਾਈ ਵਿਭਾਗ ਦਾ ਇੰਸਪੈਕਟਰ ਮੁਅੱਤਲ, ਜਾਂਚ ਸ਼ੁਰੂ

ਇਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਲਾਪਤਾ ਬੱਚੇ ਦੇ ਮਾਤਾ ਪਿਤਾ ਦੀ ਭਾਲ ਕਰਨ ਉਪਰੰਤ 26 ਜਨਵਰੀ ਨੂੰ ਬੱਚੇ ਦੇ ਮਾਤਾ ਪਿਤਾ ਨੂੰ ਨਾਲ ਲੈਕੇ ਉਹਨਾਂ ਦੇ ਦਫਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੰਚੇ ਕੇ ਚੇਅਰਮੈਨ ਨਾਲ ਸੰਪਰਕ ਕੀਤਾ ਗਿਆ। ਚੇਅਰਮੈਨ ਸਰਵਰਿੰਦਰ ਸਿੰਘ ਢਿੱਲੋਂ,ਮੈਂਬਰ ਮਨੀਸ਼ ਵਰਮਾ ਅਤੇ ਮੈਂਬਰ ਅਮਰਜੀਤ ਵੱਲੋਂ ਕਾਗਜ਼ੀ ਕਾਰਵਾਈ ਕਰਨ ਉਪਰੰਤ ਬੱਚੇ ਨੂੰ ਮਾਤਾ ਪਿਤਾ ਦੇ ਹਵਾਲੇ ਕਰ ਦਿੱਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਅਸਲ ਮੁੱਦਿਆਂ ਦਾ ਜਵਾਬ ਦੇਣ ਵਿੱਚ ਨਾਕਾਮ ਰਹੇ, ਸਿਰਫ ਝੂਠੇ ਦੋਸ਼ ਲਾਏ: ਬਲਤੇਜ ਪੰਨੂ

👉ਪੰਜਾਬ ਭਾਜਪਾ-ਅਕਾਲੀ 'ਡਬਲ ਇੰਜਣ' ਸਰਕਾਰ ਵੱਲੋਂ ਕੀਤੇ ਨੁਕਸਾਨ ਨੂੰ...

ਪਟਿਆਲਾ ‘ਚ ਤ੍ਰਿਪੜੀ ਵਸਨੀਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਹੋਈ ਪੂਰੀ – ਡਾ ਬਲਬੀਰ ਸਿੰਘ

👉ਨਾਜਾਇਜ਼ ਕਬਜ਼ੇ ਹਟਾ ਕੇ ਲੋਕਾਂ ਲਈ ਸੁਵਿਧਾਜਨਕ ਆਵਾਜਾਈ ਦਾ...