Bathinda News: ਸਿਵਲ ਸਰਜਨ ਡਾ ਗੁਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਤੇ ਜਿਲ੍ਹਾ ਟੀਕਾਕਰਣ ਅਫ਼ਸਰ ਡਾ ਮੀਨਾਕਸ਼ੀ ਸਿੰਗਲਾ ਦੀ ਅਗਵਾਈ ਹੇਠ ਡੀ.ਈ.ਆਈ ਸੈਂਟਰ ਪੀ.ਐਮ ਸ੍ਰੀ ਯੋਜਨਾ ਅਧੀਨ ਅਤੇ ਆਰ.ਬੀ.ਐਸ.ਕੇ ਪ੍ਰੋਗਰਾਮ ਤਹਿਤ ਰੈਫਰ ਕੀਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਜੇ ਨਗਰ ਦੇ ਬੱਚਿਆ ਦਾ ਚੈਕਅਪ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਡਾ ਗੁਰਜੀਤ ਨੇ ਬੱਚਿਆਂ ਨੂੰ ਸੰਤੁਲਿਤ ਖੁਰਾਕ ਖਾਣ ਅਤੇ ਫਾਸਟ ਫੂਡ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ।
ਇਹ ਵੀ ਪੜ੍ਹੋ
ਇਸ ਸਬੰਧੀ ਜਿਲ੍ਹਾ ਟੀਕਾਕਰਣ ਅਫ਼ਸਰ ਡਾ ਮੀਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਰਾਸ਼ਟਰੀ ਬਾਲ ਸਿਹਤ ਕਾਰਯਕ੍ਰਮ (ਆਰ.ਬੀ.ਐਸ.ਕੇ) ਭਾਰਤ ਸਰਕਾਰ ਦੀ ਇੱਕ ਮਹੱਤਵਪੂਰਨ ਪਹਿਲਕਦਮੀ ਹੈ, ਜੋ ਬੱਚਿਆਂ ਵਿੱਚ ਜਨਮ ਤੋਂ ਹੀ ਸਿਹਤ ਸੰਬੰਧੀ ਸਮੱਸਿਆਵਾਂ ਦੀ ਪਛਾਣ ਅਤੇ ਇਲਾਜ ਲਈ ਸਮਰਪਿਤ ਹੈ। ਇਸ ਕਾਰਯਕ੍ਰਮ ਦਾ ਮੁੱਖ ਉਦੇਸ਼ 0 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਚਾਰ ਮੁੱਖ ਸ਼੍ਰੇਣੀਆਂ—ਜਨਮ ਜਾਤ ਦੋਸ਼, ਰੋਗ, ਘਾਟ, ਅਤੇ ਵਿਕਾਸੀਲ ਵਿਘਟਨ—ਦੀ ਪਛਾਣ ਕਰਨਾ ਹੈ। ਇਸ ਮੌਕੇ ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ, ਡਾ ਪ੍ਰਭਸਿਮਰਨ ਕੌਰ, ਬਲਾਕ ਪ੍ਰਸਾਰ ਸੂਚਨਾਕਾਰ ਗਗਨਦੀਪ ਸਿੰਘ ਭੁੱਲਰ, ਜਿਲ੍ਹਾ ਕੁਆਰਡੀਨੇਟਰ ਆਰ.ਬੀ.ਐਸ.ਕੇ ਮਨਫੂਲ ਸਿੰਘ ਹਾਜ਼ਰ ਸਨ ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਸਰਕਾਰੀ ਸਕੂਲ ਸੰਜੇ ਨਗਰ ਦੇ ਬੱਚਿਆਂ ਚੈਕਅੱਪ ਕੀਤਾ ਗਿਆ"