ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ‘ਸਰ੍ਹੀ’ ਦੀ ਕਮਾਂਡ ਹੁਣ ਲੋਕਲ ਪੁਲਿਸ ਹਵਾਲੇ

0
72

ਨਵਦੀਪ ਸਿੰਘ ਗਿੱਲ
ਸਰ੍ਹੀ, 29 ਨਵੰਬਰ: ਕੈਨੇਡਾ ਦੇ ਬ੍ਰਿਟਿਸ ਕੰਲੋਬੀਆ (ਬੀ.ਸੀ) ਸੂਬੇ ਵਿੱਚ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ‘ਸਰ੍ਹੀ’ ਦੀ ਪੁਲਿਸ ਕਮਾਂਡ ਹੁਣ ਲੋਕਲ ਪੁਲਿਸ ਫੋਰਸ ਹੱਥ ਆ ਗਈ ਹੈ। ਇਸ ਤੋਂ ਪਹਿਲਾਂ ਇੱਥੇ ਸੁਰੱਖਿਆ ਜਿੰਮਾ ਫੈਡਰਲ ਦੀ ਸਰਕਾਰ ਹੇਠ ਆਉਂਦੀ ਆਰ.ਸੀ.ਐਮ.ਪੀ ਕੋਲ ਸੀ। 29 ਨਵੰਬਰ ਜਾਣੀਂ ਅੱਜ ਤੋਂ ਸਰ੍ਹੀ ਦੀ ਸਿਟੀ ਪੁਲਿਸ ਫੋਰਸ ਨੇ ਕਾਨੂੰਨੀ ਤੌਰ ਉੱਤੇ ਚਾਰਜ ਸਾਂਭ ਲਿਆ ਹੈ । ਪਰ ਹਾਲ ਦੀ ਘੜੀ ਆਰ. ਸੀ.ਐਮ.ਪੀ ਵੀ ਨਾਲ ਸਹਿਯੋਗ ਕਰਦੀ ਰਹੇਗੀ।

ਇਹ ਵੀ ਪੜ੍ਹੋ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਹਸਪਤਾਲ ਤੋਂ ਆਏ ਬਾਹਰ, ਮਰਨ ਵਰਤ ਜਾਰੀ ਰੱਖਣ ਦਾ ਕੀਤਾ ਐਲਾਨ

ਜਿਕਰਯੋਗ ਹੈ ਕਿ ਸਰ੍ਹੀ ਵਿੱਚ ਲਗਾਤਾਰ ਵਾਰਦਾਤਾਂ ਕਰਕੇ ਲੋਕ ਲੋਕਲ ਪੁਲਿਸ ਦੀ ਮੰਗ ਕਰ ਰਹੇ ਸਨ। ਜਿਸ ਉੱਤੇ ਵੱਖ ਵੱਖ ਰਾਜਨੀਤਕ ਪਾਰਟੀਆਂ ਵੱਲੋਂ ਰੱਜ ਕੇ ਰਾਜਨੀਤੀ ਕੀਤੀ ਗਈ। ਸਰ੍ਹੀ ਦੀ ਮੌਜੂਦਾ ਮੇਅਰ ਬਰਿੰਡਾ ਲਾਕ ਲੋਕਲ ਪੁਲਿਸ ਦੇ ਹੱਕ ਵਿੱਚ ਨਹੀਂ ਸਨ ਜਿਸ ਕਰਕੇ ਮੇਅਰ ਦਾ ਸੂਬੇ ਦੇ ਪ੍ਰੀਮੀਅਰ ਡੇਵਿਡ ਈ.ਵੀ ਅਤੇ ਸੋਲਿਸਟਰ ਜਨਰਲ ਮਾਇਕ ਫਾਰਨਵਰਥ ਨਾਲ ਸਿੱਧਾ ਪੇਚਾ ਪੈਂਦਾ ਰਿਹਾ। ਲੋਕਲ ਪੁਲਿਸ ਨੂੰ ਰੋਕਣ ਲਈ ਮੇਅਰ ਨੇ ਹਰ ਹੀਲਾ ਵਰਤਿਆ ਪਰ ਕਾਮਯਾਬੀ ਨਾ ਮਿਲੀ ਆਖਿਰਕਾਰ ਪਿੱਛੇ ਹਟਣਾ ਪਿਆ।

ਇਹ ਵੀ ਪੜ੍ਹੋ ਬੇਅਦਬੀ ਕੇਸ ’ਚ ਰਾਮ ਰਹੀਮ ਵਿਰੁਧ ਮੁੜ ਸ਼ੁਰੂ ਹੋਈ ਸੁਣਵਾਈ, ਵੀਡੀਓ ਕਾਨਫਰੰਸ ਰਾਹੀਂ ਹੋਇਆ ਪੇਸ਼

ਗੌਰਤਲਬ ਹੈ ਕਿ ਸਰ੍ਹੀ ਪੁਲਿਸ ਲਿਆਉਣ ਦਾ ਪ੍ਰਸਤਾਵ ਇਸ ਤੋਂ ਪਹਿਲੇ ਮੇਅਰ ਡੱਗ ਮੁਕੱਲੰਮ ਵੱਲੋਂ ਲਿਆਂਦਾ ਗਿਆ ਸੀ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਪੂਰੇ ਬ੍ਰਿਟਿਸ ਕੰਲੋਬੀਆ ਸੂਬੇ ਵਿਚ ਸਭ ਤੋਂ ਵੱਧ ਪੰਜਾਬੀਆਂ ਦੀ ਆਬਾਦੀ ਵੀ ਸਰ੍ਹੀ ਇਲਾਕੇ ਵਿਚ ਹੀ ਹੈ, ਜਿਸਦੇ ਚੱਲਦੇ ਇਸਨੂੰ ਆਮ ਪੰਜਾਬੀਆਂ ਦੀ ਬੋਲਚਾਲ ਭਾਸ਼ਾ ਵਿਚ ‘ਸਰ੍ਹੀ ਪੰਜਾਬੀਆਂ ਨਾਲ ਭਰੀ’ ਵੀ ਕਿਹਾ ਜਾਂਦਾ। ਇਸਤੋਂ ਇਲਾਵਾ ਲੋਕਲ ਪੁਲਿਸ ਦੇ ਵਿਚ ਵੱਡੀ ਗਿਣਤੀ ’ਚ ਪੰਜਾਬੀ ਨੌਜਵਾਨ ਵੀ ਭਰਤੀ ਹੋਏ ਹਨ, ਜਿਸਦੇ ਚੱਲਦੇ ਬਹੁਤ ਥਾਵਾਂ ‘ਤੇ ਦਸਤਾਰਾਂ ਸਜਾਈ ਪੰਜਾਬੀ ਨੌਜਵਾਨ ਪੁਲਿਸ ਵਰਦੀ ਵਿਚ ਦਿਖ਼ਾਈ ਦਿੰਦੇ ਹਨ।

 

LEAVE A REPLY

Please enter your comment!
Please enter your name here