ਪਰਵਾਰ ਦੇ ਜਾਣੂ ਨੇ ਹੀ ਘਟਨਾ ਨੂੰ ਦਿੱਤਾ ਸੀ ਅੰਜਾਮ
ਬਠਿੰਡਾ, 20 ਮਾਰਚ : ਬੀਤੇ ਐਤਵਾਰ ਨੂੰ ਫ਼ੂਲ ਟਾਊਨ ਇਲਾਕੇ ਵਿਚੋਂ ਅਗਵਾ ਹੋਏ 9 ਸਾਲਾਂ ਬੱਚੇ ਦੇ ਮਾਮਲੇ ਵਿਚ ਹੁਣ ਨਵਾਂ ਮੋੜ ਆ ਗਿਆ ਹੈ। ਇਸ ਬੱਚੇ ਨੂੰ ਅਗਵਾ ਕਰਨ ਵਾਲਾ ਪਰਵਾਰ ਦਾ ਪੁਰਾਣਾ ਜਾਣੂ ਨਿਕਲਿਆ ਹੈ, ਜਿਸਨੇ ਪੈਸਿਆਂ ਦੇ ਲਾਲਚ ਵਿੱਚ ਆ ਕੇ ਇਹ ਕਾਰਵਾਈ ਕੀਤੀ ਸੀ। ਇਹੀ ਨਹੀਂ ਕਥਿਤ ਦੋਸ਼ੀ ਨੇ ਆਪਣੇ ਤੌਰ ‘ਤੇ ਬੱਚੇ ਨੂੰ ਗਲਾ ਘੁੱਟ ਕੇ ਮਾਰਨ ਦੀ ਵੀ ਕੋਸ਼ਿਸ਼ ਕੀਤੀ ਸੀ ਪਰੰਤੂ ਅਚਾਨਕ ਇੱਕ ਜਾਨਵਰ ਦੇ ਆ ਜਾਣ ਕਾਰਨ ਉਹ ਡਰ ਕੇ ਬੱਚੇ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਸੁੱਟ ਕੇ ਭੱਜ ਗਿਆ।
ਜ਼ਹਿਰੀਲੀ ਸ਼ਰਾਬ ਪੀਣ ਨਾਲ ਚਾਰ ਲੋਕਾਂ ਦੀ ਮੌ.ਤ, ਪ੍ਰਸ਼ਾਸ਼ਨ ਵੱਲੋਂ SIT ਦਾ ਗੱਠਨ
ਮਾਮਲੇ ਦੀ ਜਾਣਕਾਰੀ ਦਿੰਦਿਆਂ ਬਠਿੰਡਾ ਦੇ ਐਸਪੀ ਡੀ ਅਜੇ ਗਾਂਧੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਕੀਤੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬੱਚੇ ਨੂੰ ਫਿਰੋਤੀ ਦੇ ਲਈ ਅਗਵਾਹ ਕੀਤਾ ਗਿਆ ਸੀ। ਜਿਸ ਦੇ ਚੱਲਦੇ ਜਿਲਾ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਮੁਜਰਮ ਨੂੰ ਕਾਬੂ ਕਰਨ ਅਤੇ ਬੱਚੇ ਨੂੰ ਸਹੀ ਸਲਾਮਤ ਰਿਕਵਰ ਕਰਾਉਣ ਦੇ ਲਈ ਕਾਰਵਾਈ ਸ਼ੁਰੂ ਕੀਤੀ। ਇਸੇ ਤਹਿਤ ਸੀਆਈਏ-1 ਦੀ ਟੀਮ ਦੇ ਇੰਚਾਰਜ ਇੰਸਪੈਕਟਰ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਮੁਜਰਮ ਮੁਹੰਮਦ ਆਰਿਫ ਵਾਸੀ ਅਹਿਮਦਗੜ੍ਹ ਨੂੰ ਗ੍ਰਿਫਤਾਰ ਕੀਤਾ।
ਕੇਜਰੀਵਾਲ ਵੱਲੋਂ ED ਖਿਲਾਫ਼ ਪਾਈ ਪਟੀਸ਼ਨ ‘ਤੇ ਕੋਰਟ ਨੇ ED ਨੂੰ ਜਵਾਬ ਦਾਖਲ ਕਰਨ ਦਾ ਦਿੱਤਾ ਸਮਾਂ
ਮੁਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਮੁਜਰਮ ਅਗਵਾਹ ਹੋਏ ਬੱਚੇ ਦੇ ਪਿਤਾ ਕੋਲ ਕੁਝ ਮਹੀਨੇ ਕੰਮ ਸਿੱਖਦਾ ਰਿਹਾ ਹੈ ਤੇ ਇਸ ਦੌਰਾਨ ਹੀ ਉਸਦੇ ਮਨ ਚ ਲਾਲਚ ਆ ਗਿਆ ਅਤੇ ਉਸਨੇ ਫਿਰੌਤੀ ਲਈ ਬੱਚੇ ਨੂੰ ਅਗਵਾਹ ਕਰਕੇ ਆਪਣੇ ਨਾਲ ਅਹਿਮਦਗੜ੍ਹ ਲੈ ਗਿਆ। ਜਿੱਥੇ ਉਸਨੇ ਕਿਸੇ ਝੰਜਟ ਤੋਂ ਬਚਣ ਲਈ ਬੱਚੇ ਨੂੰ ਮਾਰ ਕੇ ਸੁੱਟ ਦੇਣ ਦੀ ਯੋਜਨਾ ਬਣਾਈ ਅਤੇ ਬੱਚੇ ਨੂੰ ਨਹਿਰ ਤੇ ਲਿਜਾ ਕੇ ਲਿਜਾ ਕੇ ਉਸ ਦਾ ਗਲਾ ਘੁੱਟ ਦਿੱਤਾ।
ਕੇਂਦਰ ਨੇ ਮੰਗੀ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਦੇ IVF ਟ੍ਰੀਟਮੈਂਟ ਨੂੰ ਲੈ ਕੇ ਜਾਣਕਾਰੀ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬੱਚੇ ਦੇ ਮਾਪਿਆਂ ਤੋਂ ਫਿਰੋਤੀ ਲੈਣ ਦੇ ਲਈ ਮੁਜਰਮ ਮੁਹੰਮਦ ਆਰਿਫ਼ ਨੇ ਬੱਚੇ ਦੀਆਂ ਕਈ ਵੀਡੀਓ ਵੀ ਬਣਾਈਆਂ ਅਤੇ ਉਹਨਾਂ ਵਿੱਚੋਂ ਇੱਕ ਵੀਡੀਓ ਉਸਦੇ ਪਿਤਾ ਨੂੰ ਵੀ ਭੇਜੀ ਅਤੇ 50 ਲੱਖ ਰੁਪਏ ਦੀ ਫਿਰੌਤੀ ਵੀ ਮੰਗੀ। ਇਸ ਦੌਰਾਨ ਪੁਲਿਸ ਨੇ ਟੈਕਨੀਕਲ ਵਿੰਗ ਦੀ ਮੱਦਦ ਦੇ ਨਾਲ ਕਾਬੂ ਕਰ ਲਿਆ। ਦੱਸਣਾ ਬਣਦਾ ਹੈ ਕਿ ਇਹ ਬੱਚਾ ਸੋਮਵਾਰ ਨੂੰ ਅਹਿਮਦਗੜ੍ਹ ਇਲਾਕੇ ਵਿੱਚ ਇਕ ਨਹਿਰ ਦੇ ਕਿਨਾਰੇ ਕੋਲੋਂ ਸ਼ੱਕੀ ਹਾਲਾਤਾਂ ਵਿਚ ਮਿਲਿਆ ਸੀ।