ਜਲੰਧਰ, 8 ਅਕਤੂਬਰ: ਪੰਜਾਬ ਪੁਲਿਸ ਦੇ ਦੋ ਥਾਣੇਦਾਰਾਂ ਦੀਆਂ ਜਲੰਧਰ ਦੇ ਆਦਮਪੁਰ ਰੇਲਵੇ ਸਟੇਸ਼ਨ ਨਜਦੀਕ ਸ਼ੱਕੀ ਹਾਲਾਤ ਵਿਚ ਲਾਸ਼ਾਂ ਬਰਾਮਦ ਹੋਈਆਂ ਹਨ। ਮ੍ਰਿਤਕ ਏਐਸਆਈ ਦੀ ਪਹਿਚਾਣ ਜੀਵਨ ਲਾਲ ਅਤੇ ਪ੍ਰੀਤਮ ਦਾਸ ਵਜੋਂ ਹੋਈ ਹੈ। ਦੋਨੋਂ ਹੁਸ਼ਿਆਰਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਮੁਢਲੀ ਸੂਚਨਾ ਮੁਤਾਬਕ ਪੁਲਿਸ ਨੇ ਦੋ ਚੋਰਾਂ ਨੂੰ ਕਾਬੂ ਕੀਤਾ ਸੀ , ਜਿੰਨ੍ਹਾਂ ਨੂੰ ਸੋਮਵਾਰ ਦੁਪਹਿਰ ਅਦਾਲਤ ਵਿਚ ਪੇਸ਼ ਕਰਨ ਲਈ ਜਲੰਧਰ ਲਿਆਂਦਾ ਗਿਆ ਸੀ। ਇਸ ਦੌਰਾਨ ਇੱਕ ਮੁਲਜਮ ਨੂੰ ਥਾਣਾ ਆਦਮਪੁਰ ਵਿਖੇ ਛੱਡਿਆ ਗਿਆ ਤੇ ਦੂਜਾ ਅਰੋਪੀ ਨਾਬਾਲਿਗ ਹੋਣ ਕਾਰਨ ਉਸਨੂੰ ਹੁਸ਼ਿਆਰਪੁਰ ਦੇ ਜੁਵੇਨਾਈਲ ਹੋਮ ਵਿਚ ਭੇਜਣਾ ਸੀ
ਇਹ ਵੀ ਪੜ੍ਹੋ: ਭਰਾ ਨਾਲ ਲੜ ਕੇ ‘ਛੋਟੀ’ ਭੈਣ ਨੇ ਚੁੱਕਿਆ ‘ਵੱਡਾ’ ਕਦਮ
ਪ੍ਰੰਤੂ ਇਹ ਨਾਬਾਲਿਗ ਰਾਸਤੇ ਵਿਚ ਇੰਨਾਂ ਥਾਣੇਦਾਰਾਂ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ ਸੀ ਤੇ ਇਹ ਦੋਨੋਂ ਉਸਦੇ ਮਗਰ ਭੱਜੇ ਸਨ ਪ੍ਰੰਤੂ ਬਾਅਦ ਵਿਚ ਇੰਨਾਂ ਦਾ ਵੀ ਕੁੱਝ ਪਤਾ ਨਹੀਂ ਚੱਲਿਆ ਤੇ ਦੇਰ ਰਾਤ ਨੂੰ ਇੰਨ੍ਹਾਂ ਦੀਆਂ ਲਾਸ਼ਾਂ ਆਦਮਪੁਰ ਨਜਦੀਕ ਖੁਰਦਪੁਰ ਰੇਲਵੇ ਸਟੇਸ਼ਨ ਤੋਂ ਬਰਾਮਦ ਹੋਈਆਂ। ਥਾਣੇਦਾਰਾਂ ਦੀਆਂ ਲਾਸ਼ਾਂ ਰੇਲਵੇ ਸਟੈਸ਼ਨ ‘ਤੇ ਪਈਆਂ ਹੋਣ ਦੀ ਜਾਣਕਾਰੀ ਸਭ ਤੋਂ ਪਹਿਲਾਂ ਸਟੇਸ਼ਨ ਮਾਸਟਰ ਨੂੰ ਮਿਲੀ, ਜਿਸਨੇ ਅੱਗੇ ਜੀਆਰਪੀ ਤੇ ਆਦਮਪੁਰ ਪੁਲਿਸ ਨੂੰ ਸੂਚਿਤ ਕੀਤਾ। ਇਸ ਮਾਮਲੇ ਵਿਚ ਪੁਲਿਸ ਦੇ ਉੱਚ ਅਧਿਕਾਰੀ ਖ਼ੁਦ ਜਾਂਚ ਕਰ ਰਹੇ ਹਨ।