ਮ੍ਰਿਤਕ ਅਧਿਆਪਕਾ ਨੇ ਜਿਉਂਦੇ ਜੀਅ ਜਤਾਈ ਸੀ ਇੱਛਾ, ਪ੍ਰਵਾਰ ਨੇ ਕੀਤੀ ਪੂਰੀ
ਬਠਿੰਡਾ,17 ਦਸੰਬਰ: ਬਠਿੰਡਾ ਦੇ ਇਕ ਅਗਾਂਹਵਧੂ ਵਿਚਾਰਾਂ ਵਾਲੇ ਪਰਵਾਰ ਨੇ ਆਪਣੀ ਮਾਤਾ ਦੀ ‘ਦੇਹ’ ਮੈਡੀਕਲ ਖ਼ੋਜ ਕਾਰਜਾਂ ਲਈ ਬਠਿੰਡਾ ਦੇ ਏਮਜ਼ ਹਸਪਤਾਲ ਨੂੰ ਸੌਂਪ ਕੇ ਇਕ ਨਵੀਂ ਪਿਰਤ ਪਾਈ ਹੈ। ਇਸਦੀ ਇੱਛਾ ਖੁਦ ਮ੍ਰਿਤਕ ਸੁਰਿੰਦਰ ਕੌਰ, ਜੋਕਿ ਇਕ ਸੇਵਾ ਮੁਕਤ ਅਧਿਆਪਕ ਸਨ, ਨੇ ਆਪਣੇ ਜਿਉਂਦੇ ਜੀਅ ਜਤਾਈ ਸੀ। ਜਿਸਨੂੰ ਮੌਤ ਤੋਂ ਬਾਅਦ ਹੁਣ ਪ੍ਰਵਾਰ ਨੇ ਪੂਰਾ ਕਰ ਦਿੱਤਾ ਹੈ। ਦੱਸਣਯੋਗ ਹੈ ਕਿ 80 ਸਾਲਾਂ ਮਿਰਤਕ ਅਧਿਆਪਕਾ ਸੁਰਿੰਦਰ ਕੌਰ ਪਤਨੀ ਸੋਹਣ ਸਿੰਘ ਕੋਟਫੱਤਾ ( ਸਾਬਕਾ. ਈ. ਟੀ. ਓ ) ਦਾ ਬੀਤੀ ਕੱਲ ਦਿਹਾਂਤ ਹੋ ਗਿਆ। ਉਹ ਆਪ ਵੀ ਕਾਫੀ ਅਗਾਂਹਵਧੂ ਵਿਚਾਰਾਂ ਦੇ ਸਨ ਅਤੇ ਆਪਣੇ ਪਰਵਾਰ ਨੂੰ ਉਚ ਵਿਦਿਆ ਦਿਵਾਈ। ਉਨ੍ਹਾਂ ਦੇ ਪੁੱਤਰ ਡੀ. ਐਸ. ਪੀ ਭੁੱਚੋ ਰਛਪਾਲ ਸਿੰਘ ਨੇ ਦੱਸਿਆ ਕਿ 1971 ਵਿੱਚ ਵਿਆਹ ਤੋਂ ਬਾਅਦ ਮਾਤਾ ਜੀ ਸਿੱਖਿਆ ਵਿਭਾਗ ਵਿੱਚ ਭਰਤੀ ਹੋ ਕੇ 2002 ਤੱਕ ਬਠਿੰਡਾ ਦੇ ਗੁਰੂ ਨਾਨਕਪੂਰਾ ਮਹੱਲੇ ਦੇ ਪ੍ਰਾਇਮਰੀ ਸਕੂਲ ਵਿੱਚੋ ਬਤੌਰ ਅਧਿਆਪਕਾ ਸੇਵਾਮੁਕਤ ਹੋਏ ਸਨ।
ਜਮਹੂਰੀ ਅਧਿਕਾਰ ਸਭਾ ਵੱਲੋਂ ਬਠਿੰਡਾ ਵਿਖੇ ਫਲਸਤੀਨ ਮਸਲੇ ਸਬੰਧੀ ਸੈਮੀਨਾਰ ਤੇ ਮੁਜਾਹਰਾ
ਉਨ੍ਹਾਂ ਆਪਣੀ ਨੌਕਰੀ ਦੌਰਾਨ ਹਜ਼ਾਰਾਂ ਹੀ ਵਿਦਿਆਰਥੀਆਂ ਨੂੰ ਨਾ ਸਿਰਫ ਕਿਤਾਬੀ ਤਾਲੀਮ ਦਿੱਤੀ, ਬਲਕਿ ਜੀਵਨ ਜਾਂਚ ਵੀ ਸਿਖਾਈ। ਜਿਸਦੇ ਚੱਲਦੇ ਉਨ੍ਹਾਂ ਆਪਣੀ ਮੌਤ ਤੋਂ ਬਾਅਦ ਆਪਣੇ ਮਿਰਤਕ ਸਰੀਰ ਨੂੰ ਵੀ ਇੰਨਾਂ ਵਿਦਿਆਰਥੀਆਂ ਨੂੰ ਸਮਰਪਿਤ ਕਰਨ ਦਾ ਫੈਸਲਾ ਲਿਆ ਸੀ। ਉਨ੍ਹਾਂ ਦਸਿਆ ਕਿ ਮਾਤਾ ਜੀ ਦੀ ਦਿਲੀ ਇੱਛਾ ਸੀ ਕਿ ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਮ ਸਸਕਾਰ ਨਾ ਕੀਤਾ ਜਾਵੇ, ਬਲਕਿ ਉਸਨੂੰ ਮੈਡੀਕਲ ਖ਼ੋਜ ਕਾਰਜਾਂ ਲਈ ਉਚ ਮੈਡੀਕਲ ਸਿੱਖਿਆ ਸੰਸਥਾਨ ਨੂੰ ਦਿੱਤਾ ਜਾਵੇ ਤਾਂ ਕਿ ਮੈਡੀਕਲ ਦੀ ਪੜ੍ਹਾਈ ਕਰਦੇ ਵਿਦਿਆਰਥੀਆਂ ਦੇ ਖ਼ੋਜ ਕਾਰਜਾਂ ਲਈ ਕੰਮ ਆ ਸਕੇ। ਗੌਰਤਲਬ ਹੈ ਕਿ ਮਾਤਾ ਸੁਰਿੰਦਰ ਕੌਰ ਦੇ ਇਕ ਪੁੱਤਰ ਕੁਲਦੀਪ ਸਿੰਘ ਬਤੌਰ ਡਾਕਟਰ ਚੰਡੀਗੜ੍ਹ ਵਿਖੇ ਮਰੀਜ਼ਾਂ ਦੀ ਸੇਵਾ ਕਰ ਰਹੇ ਹਨ ਜਦਕਿ ਧੀ ਬਲਜੀਤ ਕੌਰ ਇੰਗਲੈਂਡ ਵਿੱਚ ਸੈਟਲ ਹਨ।
ਬਠਿੰਡਾ ਪੁਲਿਸ ਨੇ ਟਰੇਸ ਕਰਕੇ ਦੋ ਦੋਸ਼ੀਆਂ ਨੂੰ ਕੀਤਾ ਕਾਬੂ
ਰਛਪਾਲ ਸਿੰਘ ਨੇ ਦੱਸਿਆ ਕਿ ਮਾਤਾ ਜੀ ਦਾ ਬੀਤੇ ਕੱਲ ਸੰਖੇਪ ਬੀਮਾਰੀ ਤੋਂ ਬਾਅਦ 16 ਦਸੰਬਰ ਨੂੰ ਦਿਹਾਂਤ ਹੋ ਗਿਆ ਸੀ ਤੇ ਅੱਜ ਪਰਵਾਰ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖ਼ੋਜ ਲਈ ਆਲ ਇੰਡੀਆ ਇੰਸਟੀਟਿਊਟ ਆਫ਼ ਮੈਡੀਕਲ ਸੀ ਸਾਇੰਸਜ਼ ( ਏਮਜ ) ਬਠਿੰਡਾ ਦੇ ਵਿਦਿਆਰਥੀਆਂ ਨੂੰ ਖ਼ੋਜ ਕਾਰਜਾਂ ਲਈ ਸੌਂਪ ਦਿੱਤੀ ਹੈ l ਉਨ੍ਹਾਂ ਦਸਿਆ ਕਿ ਮਾਤਾ ਜੀ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਅਤੇ ਅਰਦਾਸ ਗੁਰੂਦਵਾਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਬਠਿੰਡਾ ਵਿਖੇ ਮਿਤੀ 20 ਦਸੰਬਰ ਨੂੰ ਹੋਵੇਗੀ।
Share the post "ਸਾਬਕਾ ਅਧਿਆਪਕਾ ਦੀ ਮ੍ਰਿਤਕ ਦੇਹ ਪ੍ਰਵਾਰ ਨੇ ਖੋਜ ਕਾਰਜਾਂ ਲਈ ਕੀਤੀ ਏਮਜ ਨੂੰ ਦਾਨ"