ਨਵੀਂ ਦਿੱਲੀ, 26 ਅਗਸਤ: ਪੂਰੇ ਦੇਸ ਵਿਚ ਲੱਖਾਂ ਆਮ ਲੋਕਾਂ ਦੇ ਖ਼ੂਨ-ਪਸੀਨੇ ਦੀ ਕਮਾਈ ਨੂੰ ਹੜੱਪਣ ਵਾਲਾ ਪਰਲਜ਼ ਗਰੁੱਪ ਦੇ ਐਮ.ਡੀ ਨਿਰਮਲ ਸਿੰਘ ਭੰਗੂ ਦਾ ਬੀਤੀ ਰਾਤ ਦਿਹਾਂਤ ਹੋ ਗਿਆ। ਕਰੀਬ 6 ਕਰੋੜ ਦੇ ਲੋਕਾਂ ਦੇ ਨਾਲ 60 ਹਜ਼ਾਰ ਕਰੋੜ ਰੁਪਏ ਦੇ ਦੇ ਘਪਲੇ ਦੇ ਦੋਸ਼ਾਂ ਵਿਚ ਪਿਛਲੇ ਲੰਮੇ ਸਮੇਂ ਤੋਂ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਭੰਗੂ ਦੀ ਬੀਤੀ ਰਾਤ ਸਿਹਤ ਖ਼ਰਾਬ ਹੋ ਗਈ, ਜਿਸ ਕਾਰਨ ਉਸਨੂੰ ਦੀਨ ਦਿਆਲ ਉਪਧਿਆਏ ਹਸਪਤਾਲ ਵਿਚ ਲਿਆਂਦਾ ਗਿਆ, ਜਿੱਥੇ ਇਲਾਜ਼ ਦੌਰਾਨ ਉਸਦੀ ਮੌਤ ਹੋ ਗਈ। ਭੰਗੂ ਕਾਫ਼ੀ ਲੰਮਾਂ ਸਮਾਂ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਵੀ ਬੰਦ ਰਿਹਾ, ਜਿੱਥੇ ਉਨ੍ਹਾਂ ਨੂੰ ਵੀਆਈਪੀ ਸਹੂਲਤਾਂ ਮਿਲਣ ਦੇ ਦੋਸ਼ ਵੀ ਲੱਗਦੇ ਰਹੇ।
ਬਿਜਲੀ ਚੋਰ ਸਾਵਧਾਨ:ਪਾਵਰਕਾਮ ਨੇ ਬਿਜਲੀ ਚੋਰੀ ਦੇ 2,075 ਮਾਮਲਿਆਂ ’ਚ ਕੀਤਾ 4.64 ਕਰੋੜ ਰੁਪਏ ਦਾ ਜੁਰਮਾਨਾ
ਇਸੇ ਤਰ੍ਹਾਂ ਉਹ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿਚ ਵੀ ਇਲਾਜ਼ ਦੇ ਨਾਂ ‘ਤੇ ਦਾਖ਼ਲ ਰਿਹਾ। ਭੰਗੂ ਅਤੇ ਉਸਦੇ ਕਈ ਸਾਥੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੋਇਆ ਸੀ। ਪਰਲਜ਼ ਘੁਟਾਲੇ ਦੇ ਮਾਮਲੇ ਵਿਚ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਬਾਅਦ ਇੱਕ ਲੋਢਾ ਕਮੇਟੀ ਵੀ ਬਣੀ ਹੋਈ ਹੈ, ਜਿਸਦੇ ਵੱਲੋਂ ਇਸ ਕੰਪਨੀ ਦੀ ਪੂਰੇ ਦੇਸ ਵਿਚ ਫੈਲੀ ਹਜ਼ਾਰਾਂ ਕਰੋੜ ਰੁਪਏ ਦੀ ਜਾਇਦਾਦ ਨੂੰ ਜਬਤ ਕਰਕੇ ਪੀੜਤ ਲੋਕਾਂ ਨੂੰ ਪੈਸੇ ਵਾਪਸ ਕਰਨ ਦਾ ਕੰਮ ਸੌਪਿਆ ਗਿਆ ਸੀ।ਪੰਜਾਬ ਸਰਕਾਰ ਦੇ ਵੱਲੋਂ ਵੀ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿਵਾਇਆ ਗਿਆ।
Share the post "ਹਜ਼ਾਰਾਂ ਕਰੋੜ ਰੁਪਏ ਦੇ ਘੁਟਾਲੇ ਦਾ ਮੁਲਜਮ ਪਰਲਜ਼ ਗਰੁੱਪ ਦੇ ਨਿਰਮਲ ਭੰਗੂ ਦੀ ਹੋਈ ਮੌਤ"