ਬਠਿੰਡਾ, 27 ਜੂਨ : ਆਪਣੀਆਂ ਮੰਗਾਂ ਨੂੰ ਲੈ ਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦਾ ਵਫਦ ਜ਼ਿਲ੍ਹਾ ਪ੍ਰਧਾਨ ਜਗਪਾਲ ਬੰਗੀ ਦੀ ਅਗਵਾਈ ਹੇਠ ਜ਼ਿਲਾ ਸਿੱਖਿਆ ਅਫਸਰ ਸ਼ਤੀਸ਼ ਕੁਮਾਰ ਨੂੰ ਮਿਲਿਆ। ਇਸ ਸਮੇਂ ਉਪ ਜਿਲਾ ਸਿੱਖਿਆ ਅਫਸਰ ਮਹਿੰਦਰ ਪਾਲ ਵੀ ਹਾਜ਼ਰ ਸਨ। ਇਸ ਮੌਕੇ ਸੈਂਟਰ ਹੈਡ ਟੀਚਰ ਅਤੇ ਹੈਡ ਟੀਚਰ ਦੀਆਂ ਚੱਲ ਰਹੀਆਂ ਤਰੱਕੀਆਂ ਦੇ ਸੰਬੰਧ ਵਿੱਚ ਪਹਿਲਾਂ ਸੀਐਚਟੀ ਦੀਆਂ ਤਰੱਕੀਆਂ ਕਰਨ ਦੀ ਮੰਗ ਕੀਤੀ ਗਈ ਅਤੇ ਬਾਅਦ ਵਿੱਚ ਸੀਐਚਟੀ ਦੇ ਖਾਲੀ ਹੋਈ ਸਟੇਸ਼ਨਾਂ ਨੂੰ ਇਕੱਠਿਆਂ ਭਰਨ ਦੀ ਮੰਗ ਕੀਤੀ ਗਈ। ਸਿੱਖਿਆ ਵਿਭਾਗ ਵੱਲੋਂ ਪਿਛਲੇ ਸੈਸ਼ਨ ਵਿੱਚ ਜਾਰੀ ਕੀਤੀਆਂ ਗਰਾਂਟਾਂ ਵਾਪਸ ਲੈਣ ਦਾ ਮਸਲਾ ਜ਼ਿਲਾ ਸਿੱਖਿਆ ਅਫਸਰ ਸਾਹਮਣੇ ਰੱਖਿਆ ਗਿਆ।
ਸਿਲਵਰ ਓਕਸ ਸਕੂਲ ਦੇ ਐਨਸੀਸੀ ਕੈਡਿਟਾਂ ਨੇ ਟਰੇਨਿੰਗ ਕੈਂਪ ਵਿੱਚ ਮਾਰੀਆਂ ਮੱਲਾਂ
ਖੇਡਾਂ ਨੂੰ ਪੂਰਾ ਸਮਾਂ ਦੇ ਕੇ ਅਗਾਊਂ ਸ਼ਡਿਊਲ ਜਾਰੀ ਕਰਨ ਦੀ ਮੰਗ ਕੀਤੀ ਗਈ। ਹੜ ਕੰਟਰੋਲ ਤੇ ਲੱਗਦੀਆਂ ਅਧਿਆਪਕਾਂ ਦੀਆਂ ਡਿਊਟੀਆਂ ਸਬੰਧੀ ਜਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਕਿ ਇਸ ਸਬੰਧੀ ਸਬੰਧਤ ਐਸਡੀਐਮ ਨਾਲ ਗੱਲ ਕੀਤੀ ਜਾਵੇਗੀ। ਚੋਣਾਂ ਵਿੱਚ ਜਿਹੜੇ ਸਟਾਫ ਦੀ ਡਿਊਟੀ ਲੱਗੀ ਸੀ, ਉਨਾਂ ਦੇ ਬਣਦਾ ਮਿਹਨਤਾਨਾ ਜਾਰੀ ਕਰਨ ਲਈ ਕਿਹਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬਾ ਕਮੇਟੀ ਮੈਂਬਰ ਬੇਅੰਤ ਸਿੰਘ ਫੂਲੇਵਾਲਾ, ਵਿਤ ਸਕੱਤਰ ਦਵਿੰਦਰ ਸਿੰਘ ਡਿੱਖ ਜ਼ਿਲਾ ਮੀਤ ਪ੍ਰਧਾਨ ਹਰਜਿੰਦਰ ਸੇਮਾ, ਬਲਾਕ ਮੌੜ ਦੇ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਮਾਨ, ਜਥੇਬੰਦਕ ਸਕੱਤਰ ਅਮਰਦੀਪ ਸਿੰਘ, ਬਲਾਕ ਕਮੇਟੀ ਮੈਂਬਰ ਅੰਮ੍ਰਿਤਪਾਲ ਸਿੰਘ ਸੈਣੇਵਾਲਾ, ਸੁਨੀਲ ਕੁਮਾਰ, ਅਵਤਾਰ ਸਿੰਘ ਮਲੂਕਾ,ਗੁਰਸੇਵਕ ਸਿੰਘ ਫੂਲ ਹਾਜ਼ਰ ਸਨ।