ਕੇਂਦਰੀ ਮੰਤਰੀ ਬਨਣ ਦੇ ਬਾਅਦ ਪਹਿਲੀ ਵਾਰ ਹਰਿਆਣਾ ਪਹੁੰਚੇ ਸਾਬਕਾ ਮੁੱਖ ਮੰਤਰੀ
ਚੰਡੀਗੜ੍ਹ, 14 ਜੂਨ: ਹਰਿਆਣਾ ਦੇ ਕਰੀਬ ਸਾਢੇ 9 ਸਾਲ ਲਗਾਤਾਰ ਮੁੱਖ ਮੰਤਰੀ ਰਹੇ ਅਤੇ ਹੁਣ ਕਰਨਾਲ ਲੋਕ ਸਭਾ ਹਲਕੇ ਤੋਂ ਚੋਣ ਜਿੱਤ ਕੇ ਕੇਂਦਰ ਸਰਕਾਰ ਵਿਚ ਉਰਜਾ, ਆਵਾਸ ਅਤੇ ਸ਼ਹਿਰੀ ਵਿਕਾਸ ਮੰਤਰੀ ਬਣੇ ਮਨੋਹਰ ਲਾਲ ਅੱਜ ਕੇਂਦਰੀ ਮੰਤਰੀ ਬਨਣ ਦੇ ਬਾਅਦ ਪਹਿਲੀ ਵਾਰ ਹਰਿਆਣਾ ਪਹੁੰਚੇ ਅਤੇ ਉਨ੍ਹਾਂ ਦਾ ਸੋਨੀਪਤ ਦੇ ਕੁੰਡਲੀ ਸੈਕਟਰ-7 ਅਤੇ ਗਨੌਰ ਵਿਚ ਨਾਗਰਿਕਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੀ ਲਾਲ ਨੇ ਭਰੋਸਾ ਜਤਾਇਆ ਕਿ ਕੇਂਦਰ ਵਿਚ ਹਰਿਆਣਾ ਤੋਂ ਤਿੰਨ ਮੰਤਰੀ ਬਣੇ ਹਨ ਅਤੇ ਇਸ ਨਾਲ ਹਰਿਆਣਾ ਦੇ ਵਿਕਾਸ ਨੂੰ ਤੇਜੀ ਮਿਲੇਗੀ।
ਕੁਵੈਤ ਤੋਂ 45 ਭਾਰਤੀਆਂ ਦੀਆਂ ਲਾਸ਼ਾਂ ਲੈ ਕੇ ਜਹਾਜ਼ ਪਹੁੰਚਿਆ ਭਾਰਤ, ਹਵਾਈ ਅੱਡੇ ‘ਤੇ ਸ਼ਰਧਾਂਜਲੀ ਕੀਤੀ ਜਾਵੇਗੀ ਭੇਟ
ਸੂਬੇ ਵਿਚ ਵਿਕਾਸ ਦੀ ਨਵੀਂ ਯੋਜਨਾਵਾਂ ਸ਼ੁਰੂ ਹੋਣਗੀਆਂ ਅਤੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਸੂਬਾ ਵਿਕਾਸ ਦੇ ਨਵੇਂ ਸਿਖਰ ਸਥਾਪਿਤ ਕਰੇਗਾ। ਉਨ੍ਹਾਂ ਦਸਿਆ ਕਿ 1962 ਦੇ ਬਾਅਦ ਇਹ ਪਹਿਲੀ ਵਾਰ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਬਿਜਲੀ, ਪਾਣੀ, ਸੜਕ, ਗੈਸ ਸਿਲੇਂਡਰ , ਉਦਯੋਗਿਕ ਵਿਕਾਸ ਸਮੇਤ ਅਨੇਕਾਂ ਵਿਕਾਸ ਕੰਮਾਂ ਨੂੰ ਪੂਰਾ ਕਰ ਤੀਜੀ ਵਾਰ ਸਰਕਾਰ ਬਣੀ ਹੈ। ਉੱਥੇ ਵਿਰੋਧੀ ਧਿਰ ਵੱਲੋਂ ਗਲਤ ਤੇ ਮਾੜੇ ਹੱਥਕੰਢੇ ਅਪਣਾ ਕੇ ਗਲਤ ਪ੍ਰਚਾਰ ਰਾਹੀਂ ਆਮ ਜਨਤਾ ਨੁੰ ਗੁਮਰਾਹ ਕੀਤਾ ਗਿਆ ਹੈ। ਅੱਜ ਹਰਿਆਣਾ ਸੂਬਾ ਵਿਕਾਸ ਦੀ ਰਾਹ ’ਤੇ ਵਧਿਆ ਹੈ।ਇਸ ਦੌਰਾਨ ਰਾਈ ਤੋਂ ਵਿਧਾਇਕ ਮੋਹਨ ਲਾਲ ਬੜੌਲੀ ,ਗਨੌਰ ਤੋਂ ਵਿਧਾਇਕ ਨਿਰਮਲ ਚੌਧਰੀ, ਸਾਬਕਾ ਮੰਤਰੀ ਸ੍ਰੀਮਤੀ ਕਵਿਤਾ ਜੈਨ ਸਮੇਤ ਅਨੇਕ ਸ਼ਖਸੀਅਤਾਂ ਨੇ ਹਰਿਆਣਾ ਆਵਾਜਾਈ ’ਤੇ ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਦਾ ਸਵਾਗਤ ਕੀਤਾ।
Share the post "ਹਰਿਆਣਾ ਦੇ ਕੇਂਦਰ ਵਿਚ ਤਿੰਨ ਮੰਤਰੀ ਬਣਨ ਨਾਲ ਸੂਬੇ ਦੇ ਵਿਕਾਸ ਨੂੰ ਮਿਲੇਗਾ ਹੁਲਾਰਾ:ਮਨੋਹਰ ਲਾਲ"