ਫਿਰੋਜਪੁਰ, 9 ਸਤੰਬਰ: ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ(ਐ.ਸਿ.) ਫ਼ਿਰੋਜ਼ਪੁਰ ਵੱਲੋਂ ਜ਼ਿਲ੍ਹਾ ਪੱਧਰੀ ਅਧਿਆਪਕ ਸਨਮਾਨ ਸਮਾਰੋਹ 2024 ਆਪਣੇ ਦਫ਼ਤਰ ਵਿਖੇ ਕਰਵਾਇਆ ਗਿਆ। ਇਸ ਮੌਕੇ ਸਿੱਖਿਆ ਦੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਜ਼ਿਲ੍ਹੇ ਦੇ 15 ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਅਤੇ 2 ਇਨਕਲੂਸਿਵ ਐਜੂਕੇਸ਼ਨ ਟਰੇਨਰਜ਼ ਸਮੇਤ ਪੀਰਾਮਲ ਫਾਉਂਡੇਸ਼ਨ ਦੇ 3 ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਫ਼ਿਰੋਜ਼ਪੁਰ ਸ਼੍ਰੀਮਤੀ ਮੁਨੀਲਾ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਡਾ.ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਅਤੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਸ਼੍ਰੀਮਤੀ ਸੁਨੀਤਾ ਰਾਣੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਕੋਮਲ ਅਰੋੜਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਆਏ ਹੋਏ ਅਧਿਆਪਕਾਂ ਅਤੇ ਦਫ਼ਤਰੀ ਸਟਾਫ਼ ਨੂੰ ਸੰਬੋਧਿਤ ਕਰਦੇ ਹੋਏ ਸਟੇਟ ਐਵਾਰਡੀ ਅਧਿਆਪਕ ਮਹਿੰਦਰ ਸਿੰਘ ਸ਼ੈਲੀ ਨੇ ਕਿਹਾ ਕਿ ਅਧਿਆਪਕ ਦਾ ਸਨਮਾਨ ਬਹੁਤ ਜ਼ਰੂਰੀ ਹੈ ਕਿਉਂਕਿ ਅਧਿਆਪਕ ਸਮਾਜ ਨੂੰ ਚੰਗੇ ਨਾਗਰਿਕ ਦਿੰਦੇ ਹਨ।
ਖੇਡਾਂ ਵਤਨ ਪੰਜਾਬ ਦੀਆਂ-2024 ਸੀਜ਼ਨ-3 ਤਹਿਤ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡਾਂ ਦੀ ਹੋਈ ਸ਼ੁਰੂਆਤ
ਆਪਣੇ ਸੰਬੋਧਨ ਵਿੱਚ ਕੋਮਲ ਅਰੋੜਾ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਨੇ ਕਿਹਾ ਕਿ ਸਕੂਲਾਂ ਦੀ ਬਦਲੀ ਨੁਹਾਰ ਸਮੂਹ ਅਧਿਆਪਕਾਂ ਦੀ ਮਿਹਨਤ ਸਦਕਾ ਹੀ ਸੰਭਵ ਹੋ ਸਕਦੀ ਹੈ ਅਤੇ ਜ਼ਿਲ੍ਹੇ ਦੇ ਸਕੂਲਾਂ ਦੀ ਨੁਹਾਰ ਅਧਿਆਪਕਾਂ ਵੱਲੋਂ ਬਦਲੀ ਗਈ ਹੈ। ਸ੍ਰੀਮਤੀ ਸੁਨੀਤਾ ਰਾਣੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਨੇ ਸਨਮਾਨਤ ਹੋਣ ਵਾਲੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਤੋਂ ਪ੍ਰੇਰਣਾ ਲੈ ਕੇ ਬਾਕੀ ਅਧਿਆਪਕਾਂ ਨੂੰ ਵੀ ਹੋਰ ਮਿਹਨਤ ਕਰਨ ਲਈ ਪ੍ਰੇਰਿਆ। ਇਸ ਮੌਕੇ ਸਨਮਾਨਿਤ ਹੋਣ ਵਾਲੇ ਅਧਿਆਪਕਾਂ ਵਿੱਚ ਸੁਦੇਸ਼ ਰਾਣੀ ਈ.ਟੀ.ਟੀ. ਅਧਿਆਪਕਾ ਪਟੇਲ ਨਗਰ ਬਲਾਕ ਫ਼ਿਰੋਜ਼ਪੁਰ 1, ਪੂਜਾ ਈ.ਟੀ.ਟੀ. ਅਧਿਆਪਕਾ ਬਸਤੀ ਬੇਲਾ ਸਿੰਘ ਬਲਾਕ ਫ਼ਿਰੋਜ਼ਪੁਰ 2, ਗੁਰਸਾਹਿਬ ਸਿੰਘ ਸੀ.ਐੱਚ.ਟੀ. ਖਾਈ ਫੇਮੇ ਕੀ ਬਲਾਕ ਫ਼ਿਰੋਜ਼ਪੁਰ 3, ਰਾਜੀਵ ਧਵਨ ਸੀ.ਐੱਚ.ਟੀ. ਕੜਮਾ ਬਲਾਕ ਮਮਦੋਟ, ਕਸ਼ਮੀਰ ਸਿੰਘ ਐੱਚ.ਟੀ. ਬੱਧਨੀ ਜੈਮਲ ਸਿੰਘ ਬਲਾਕ ਸਤੀਏ ਵਾਲਾ, ਲਖਵਿੰਦਰ ਸਿੰਘ ਐੱਚ.ਟੀ. ਚੰਗਾਲੀ ਜਦੀਦ ਬਲਾਕ ਘੱਲ ਖ਼ੁਰਦ, ਸੀਮਾ ਰਾਣੀ, ਈ.ਟੀ.ਟੀ. ਅਧਿਆਪਕਾ ਥੇਹ ਗੁੱਜਰ ਬਲਾਕ ਗੁਰੂਹਰਸਹਾਏ 1, ਬਲਵੰਤ ਸਿੰਘ ਐਸੋਸੀਏਟ ਪ੍ਰੀ ਪ੍ਰਾਇਮਰੀ ਟੀਚਰ ਚੱਕ ਕੰਧੇ ਸ਼ਾਹ ਬਲਾਕ ਗੁਰੂਹਰਸਹਾਏ 2, ਮਨਜੀਤ ਕੌਰ ਐੱਚ.ਟੀ. ਬੁੱਲੋਕੇ ਬਲਾਕ ਮੱਖੂ, ਪ੍ਰੇਮ ਸਿੰਘ ਐੱਚ.ਟੀ. ਸਨੇਰ ਬਲਾਕ ਜੀਰਾ, ਅੰਜੂ ਬਾਲਾ ਐੱਚ.ਟੀ. ਮੱਲਾਂਵਾਲਾ ਬਲਾਕ ਮੱਲਾਂਵਾਲਾ,
ਵੱਖ ਵੱਖ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਲਗਾਇਆ ਕੈਂਪ
ਅਵਤਾਰ ਸਿੰਘ ਈ.ਟੀ.ਟੀ. ਅਧਿਆਪਕ ਸ਼ਕੂਰ ਬਲਾਕ ਸਤੀਏ ਵਾਲਾ, ਹੀਰਾ ਸਿੰਘ ਐੱਚ.ਟੀ. ਬਾਰੇ ਕੇ ਬਲਾਕ ਫ਼ਿਰੋਜ਼ਪੁਰ 3, ਰਾਜਦੀਪ ਸਿੰਘ ਸੋਢੀ ਈ.ਟੀ.ਟੀ. ਅਧਿਆਪਕ ਬਲਾਕ ਗੁਰੂਹਰਸਹਾਏ 2 ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਵਿੱਚ ਵਿਲੱਖਣ ਸਮਰੱਥਾ ਵਾਲੇ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲੇ ਬਲਾਕ ਗੁਰੂਹਰਸਹਾਏ-2 ਦੇ ਸੋਹਨ ਸਿੰਘ ਆਈ.ਈ.ਆਰ.ਟੀ. ਵਾਸਲ ਮੋਹਨ ਕੇ ਅਤੇ ਸੀਮਾ ਰਾਣੀ ਏ.ਆਈ.ਈ.ਟੀ., ਗੁਰੂਹਰਸਹਾਏ ਦੇ ਨਾਲ ਪ੍ਰਾਇਮਰੀ ਸਿੱਖਿਆ ਲਈ ਕੰਮ ਕਰਦੀ ਸੰਸਥਾ ਪੀਰਾਮਲ ਫਾਉਂਡੇਸ਼ਨ ਦੀ ਟੀਮ ਲੀਡਰ ਅਫ਼ਸਾਨਾ ਗਾਂਧੀ ਫੈਲੋ ਸਾਹੂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਇਸ ਸਾਲ ਦੇ ਯੰਗ ਅਧਿਆਪਕ ਰਾਜ ਪੁਰਸਕਾਰ ਜੇਤੂ ਚਰਨਜੀਤ ਸਿੰਘ ਈ.ਟੀ.ਟੀ ਅਧਿਆਪਕ ਸਰਕਾਰੀ ਪ੍ਰਾਇਮਰੀ ਤੂਤ ਨੂੰ ਆਏ ਹੋਏ ਮਹਿਮਾਨਾਂ ਵੱਲੋਂ ਸਨਮਾਨਤ ਕੀਤਾ ਗਿਆ।
ਸਨਮਾਨਿਤ ਹੋਣ ਵਾਲਿਆਂ ਨੂੰ ਮੁੱਖ ਮਹਿਮਾਨ ਵੱਲੋਂ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤੇ ਗਏ।ਇਸ ਮੌਕੇ ਏ.ਪੀ.ਸੀ. ਜਨਰਲ ਸਰਬਜੀਤ ਸਿੰਘ ਟੁਰਨਾ, ਏ.ਸੀ. ਸਮਾਰਟ ਸਕੂਲ ਤਲਵਿੰਦਰ ਸਿੰਘ ਅਤੇ ਜਸਵੰਤ ਸਿੰਘ ਡੀ.ਆਰ.ਸੀ. ਪ੍ਰਾਇਮਰੀ ਸੁਭਾਸ਼ ਚੰਦਰ ਬੀ.ਆਰ.ਸੀ. ਸਤੀਏ ਵਾਲਾ ਹਰੀਸ਼ ਕੁਮਾਰ, ਏ.ਪੀ.ਸੀ. ਫਾਇਨਾਂਸ ਸੁਖਦੇਵ ਸਿੰਘ, ਜ਼ਿਲ੍ਹਾ ਐਮ.ਆਈ.ਐਸ. ਕੋਆਰਡੀਨੇਟਰ ਪਵਨ ਕੁਮਾਰ, ਪ੍ਰਵੀਨ ਕੁਮਾਰ, ਸੰਦੀਪ ਕੁਮਾਰ, ਸਚਿਨ, ਮੀਨਾਕਸ਼ੀ, ਕੀਰਤੀ, ਦਵਿੰਦਰ ਤਲਵਾਰ ਅਤੇ ਡੀ.ਈ.ਓ. ਐਲੀਮੈਂਟਰੀ ਦਫ਼ਤਰ ਦੇ ਸਾਰੇ ਮੁਲਾਜ਼ਮ ਹਾਜ਼ਰ ਸਨ।’
Share the post "ਜ਼ਿਲ੍ਹਾ ਸਿੱਖਿਆ ਅਫ਼ਸਰ(ਐ.ਸਿ.) ਵੱਲੋਂ ਜ਼ਿਲ੍ਹਾ ਪੱਧਰੀ ਅਧਿਆਪਕ ਸਨਮਾਨ ਸਮਾਰੋਹ ਆਯੋਜਿਤ"