ਸ਼ਰਾਬੀ ਕਾਰ ਚਾਲਕ ਨੇ ਥਾਣੇਦਾਰ ਸਹਿਤ ਤਿੰਨ ਨੂੰ ਦਰੜਿਆ, ਖੁਦ ਵੀ ਹੋਇਆ ਗੰਭੀਰ ਜ਼ਖ਼ਮੀ

0
45
+3

ਬਟਾਲਾ, 26 ਅਕਤੂਬਰ: ਬੀਤੀ ਸ਼ਾਮ ਬਟਾਲਾ-ਸ੍ਰੀ ਹਰਗੋਬਿੰਦ ਸਾਹਿਬ ਰੋਡ ‘ਤੇ ਪਿੰਡ ਸੇਖੋਵਾਲ ਕੋਲ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਕਥਿਤ ਸ਼ਰਾਬੀ ਕਾਰ ਚਾਲਕ ਵੱਲੋਂ ਤਿੰਨ ਜਣਿਆਂ ਨੂੰ ਦਰੜਨ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ।ਮਿਰਤਕਾਂ ਵਿੱਚ ਇੱਕ ਪੰਜਾਬ ਪੁਲਿਸ ਦਾ ਥਾਣੇਦਾਰ ਵੀ ਦੱਸਿਆ ਜਾ ਰਿਹਾ ਹੈ ਜੋ ਆਪਣੀ ਡਿਊਟੀ ਤੋਂ ਵਾਪਸ ਘਰ ਜਾ ਰਿਹਾ ਸੀ। ਇਸ ਤੋਂ ਇਲਾਵਾ ਖੁਦ ਕਾਰ ਚਾਲਕ ਸਾਹਿਤ ਇੱਕ ਬੱਚਾ ਅਤੇ ਇੱਕ ਔਰਤ ਇਸ ਹਾਦਸੇ ਵਿੱਚ ਗੰਭੀਰ ਜਖਮੀ ਹੋ ਗਏ ਹਨ ਜਿਨਾਂ ਦਾ ਇਲਾਜ ਚੱਲ ਰਿਹਾ ਹੈ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਵਿਭਾਗ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਬਠਿੰਡਾ ’ਚ ਚੱਲਦੀ ਟਰੇਨ ਬਣੀ ਅੱ.ਗ ਦਾ ਗੋ+ਲਾ,ਜਾਂਚ ਸ਼ੁਰੂ

ਮਿਲੀ ਸੂਚਨਾ ਮੁਤਾਬਕ ਬੀਤੀ ਸ਼ਾਮ ਬਟਾਲਾ -ਸ੍ਰੀ ਹਰਗੋਬਿੰਦਪੁਰ ਸਾਹਿਬ ਰੋਡ ਉੱਪਰ ਪਿੰਡ ਸੇਖੋਵਾਲ ਕੋਲ ਇੱਕ ਮਰੂਤੀ ਕਾਰ ਸਵਾਰ ਜੋ ਕਿ ਕਥਿਤ ਤੌਰ ‘ਤੇ ਸ਼ਰਾਬ ਦੇ ਨਸ਼ੇ ਵਿੱਚ ਟੁੱਟ ਦੱਸਿਆ ਜਾ ਰਿਹਾ ਸੀ, ਜੋਕਿ ਬਟਾਲਾ ਤੋਂ ਸ੍ਰੀ ਹਰਗੋਬਿੰਦਪੁਰ ਸਾਹਿਬ ਵੱਲ ਜਾ ਰਿਹਾ ਸੀ। ਇਸ ਦੌਰਾਨ ਪਿੰਡ ਸੇਖੋਵਾਲ ਕੋਲ ਪਹਿਲਾਂ ਇੱਕ ਪੈਦਲ ਜਾ ਰਹੇ ਵਿਅਕਤੀ ਉੱਪਰ ਗੱਡੀ ਚੜਾ ਦਿੱਤੀ। ਇਸ ਤੋਂ ਬਾਅਦ ਇਹ ਗੱਡੀ ਅੱਗੇ ਆ ਰਹੇ ਦੋ ਮੋਟਰਸਾਈਕਲਾਂ ਵਿੱਚ ਜਾ ਵੱਜੀ। ਇਹ ਹਾਦਸਾ ਇੰਨਾਂ ਭਿਆਨਕ ਸੀ ਕਿ ਪੈਦਲ ਜਾ ਰਹੇ ਵਿਅਕਤੀ ਜਗਤਾਰ ਸਿੰਘ ਤੋਂ ਇਲਾਵਾ ਦੋਨਾਂ ਮੋਟਰਸਾਈਕਲਾਂ ‘ਤੇ ਸਵਾਰ ਦੋ ਵਿਅਕਤੀਆਂ ਦੀ ਵੀ ਮੌਕੇ ‘ਤੇ ਮੌਤ ਹੋ ਗਈ।

Gangster Lawrence Bishnoi ਦੀ ਇੰਟਰਵਿਊ ਮਾਮਲੇ ਵਿਚ Punjab Police ਦੇ ਅੱਧੀ ਦਰਜ਼ਨ ਅਧਿਕਾਰੀ ਮੁਅੱਤਲ

ਇੰਨਾਂ ਵਿਚ ਇਕ ਮੋਟਰਸਾਈਕਲ ਸਵਾਰ ਦੀ ਪਹਿਚਾਣ ਥਾਣੇਦਾਰ ਬਲਦੇਵ ਸਿੰਘ ਦੇ ਤੌਰ ‘ਤੇ ਹੋਈ ਹੈ ਜੋਕਿ ਡੀਐਸਪੀ ਬਟਾਲਾ ਨਾਲ ਬਤੌਰ ਰੀਡਰ ਤੈਨਾਤ ਸੀ। ਇਸਤੋਂ ਇਲਾਵਾ ਤੀਜੇ ਮਿਰਤਕ ਮੋਟਰਸਾਈਕਲ ਸਵਾਰ ਦੀ ਪਹਿਚਾਣ ਹਰਜੀਤ ਸਿੰਘ ਦੇ ਤੌਰ ‘ਤੇ ਹੋਈ ਹੈ ਜੋ ਕਿ ਆਪਣੀ ਪਤਨੀ ਅਤੇ ਬੱਚੇ ਨਾਲ ਹਰਗੋਬਿੰਦਪੁਰ ਸਾਹਿਬ ਤੋਂ ਦਵਾਈ ਲੈ ਕੇ ਵਾਪਸ ਆ ਰਿਹਾ ਸੀ। ਇਸ ਹਾਦਸੇ ਵਿੱਚ ਉਸਦਾ ਬੱਚਾ ਤੇ ਪਤਨੀ ਵੀ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਹਾਦਸੇ ਦੇ ਵਿੱਚ ਖੁਦ ਕਾਰ ਚਾਲਕ ਵੀ ਗੰਭੀਰ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੇ ਪਰਿਵਾਰਾਂ ਨੇ ਮੁਲਜਮ ਕਾਰ ਚਾਲਕ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

 

+3

LEAVE A REPLY

Please enter your comment!
Please enter your name here