ਬਠਿੰਡਾ, 17 ਸਤੰਬਰ:ਸਹਿਕਾਰੀ ਸਭਾਵਾਂ ਦੇ ਕਰਮਚਾਰੀਆਂ ਨੇ ਸੱਤਾਧਾਰੀ ਪਾਰਟੀ ਦੇ ਨਾਲ ਸਬੰਧਤ ਆਗੂਆਂ ਉਪਰ ਧੱਕੇਸ਼ਾਹੀ ਦਾ ਦੋਸ਼ ਲਗਾਉਂਦਿਆਂ ਸੰਘਰਸ਼ ਦੀ ਚੇਤਾਵਨੀ ਦਿੱਤੀ ਹੈ। ਇਸ ਸਬੰਧ ਵਿਚ ਯੂਨੀਅਨ ਦੇ ਆਗੂਆਂ ਵੱਲੋਂ ਡਿਪਟੀ ਰਜਿਸਟਰਾਰ ਤੇ ਸਹਾਇਕ ਰਜਿਸਟਰਾਰ ਨੂੰ ਮੰਗ ਪੱਤਰ ਵੀ ਦਿੱਤੇ ਗਏ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸ਼ਰਮਾ ਨੇ ਦਸਿਆ ਕਿ ਪਿੰਡ ਘਸੋ ਖਾਨਾ ਸਭਾ ਦੀ ਸਹਿਕਾਰੀ ਸਭਾ ਦੀ ਚੋਣ 19 ਸਤੰਬਰ 2024 ਨੂੰ ਹੋਣੀ ਨੀਯਤ ਕੀਤੀ ਗਈ ਸੀ। ਇਸ ਦੋਰਾਨ ਸਭਾ ਦਾ ਇੱਕ ਸਾਬਕਾ ਆਗੂੁ, ਜਿਸਦੀ ਕਿ ਕਰਜ਼ੇ ਦਾ ਡਿਫਾਲਟਰ ਹੋਣ ਕਾਰਨ ਵੋਟ ਨਹੀਂ ਬਣ ਸਕਦੀ ਸੀ, ਵੱਲੋਂ ਕਰਮਚਾਰੀਆਂ ਨਾਲ ਬਹਿਸਬਾਜ਼ੀ ਕਰਨ ਤੋਂ ਇਲਾਵਾ ਧੱੱਕੇਸਾਹੀ ਵੀ ਕੀਤੀ ਗਈ ਅਤੇ ਨਾਲ ਹੀ ਸਭਾ ਦੀ ਕਾਰਵਾਈ ਖੋ ਕੇ ਲੈ ਗਿਆ।
ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸੜਕਾਂ ’ਤੇ ਆਈ ਕਾਂਗਰਸ,ਦਿੱਤਾ ਸਬ ਡਿਵੀਜ਼ਨ ਪੱਧਰੀ ਧਰਨਾ
ਸ਼੍ਰੀ ਸ਼ਰਮਾ ਨੇ ਅੱਗੇ ਦਸਿਆ ਕਿ ਇਸ ਸਬੰਧ ਵਿਚ 16 ਸਤੰਬਰ ਨੂੰ ਥਾਣਾ ਕੋਟਫੱਤਾ ਵਿਖੇ ਵੀ ਸਿਕਾਇਤ ਦਿੱਤੀ ਪਰੰਤੂ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ, ਕਿਉਂਕਿ ਇਸ ਆਗੂ ਦੇ ਸਿਰ ਉਪਰ ਸੱਤਾਧਾਰੀ ਪਾਰਟੀ ਦੇ ਵੱਡੇ ਆਗੂ ਦਾ ਹੱਥ ਹੈ। ਇਸ ਮੌਕੇ ਸਹਿਕਾਰੀ ਸਭਾ ਦੇ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ 18 ਸਤੰਬਰ ਤੱਕ ਪੁਲਿਸ ਨੇ ਬਣਦੀ ਕਾਰਵਾਈ ਨਹੀਂ ਕੀਤੀ ਤਾਂ 19 ਸਤੰਬਰ ਨੂੰ ਜ਼ਿਲ੍ਹਾ ਪੱਧਰੀ ਮੀਟਿੰਗ ਵਿੱਚ ਸਖ਼ਤ ਐਕਸ਼ਨ ਲੈਣ ਲਈ ਫੈਸਲਾ ਕੀਤਾ ਜਾਵੇਗਾ, ਜਿਸਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
Share the post "ਸਹਿਕਾਰੀ ਸਭਾ ਦੀ ਚੋਣ ਮੌਕੇ ਧੱਕੇਸ਼ਾਹੀ ਕਰਨ ਵਾਲਿਆਂ ਵਿਰੁਧ ਕਾਰਵਾਈ ਨਾ ਹੋਣ ’ਤੇ ਮੁਲਾਜਮਾਂ ਨੇ ਦਿੱਤੀ ਸੰਘਰਸ਼ ਦੀ ਚੇਤਾਵਨੀ"