ਬਟਾਲਾ, 25 ਅਗਸਤ: ਪਿਛਲੇ ਕਈ ਦਿਨਾਂ ਤੋਂ ਸ਼ੋਸਲ ਮੀਡੀਆ ‘ਤੇ ਪੰਜਾਬ ਪੁਲਿਸ ਦੀ ਇੱਕ ਮਹਿਲਾ ਥਾਣੇਦਾਰ ਦੀ ਆਪਣੇ ਗੁਆਢੀਆਂ ਨਾਲ ਹੋਈ ਲੜਾਈ ਦੀ ਹੋ ਰਹੀ ਵੀਡੀਓ ਵਾਈਰਲ ਦੇ ਮਾਮਲੇ ਵਿਚ ਬਟਾਲਾ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਆਪਣੇ ਘਰੇਲੂ ਇਲਾਕੇ ਦੀ ਚੌਂਕੀ ’ਚ ਤੈਨਾਤ ਮਹਿਲਾ ਥਾਣੇਦਾਰ ਕੁਲਵਿੰਦਰ ਕੌਰ ਦੀ ਬਦਲੀ ਕਰਨ ਦੇ ਨਾਲ-ਨਾਲ ਅਗਲੀ ਕਾਰਵਾਈ ਦੇ ਵੀ ਨਿਰਦੇਸ਼ ਦਿੱਤੇ ਹਨ। ਇਸਦੀ ਪੁਸ਼ਟੀ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਖ਼ੁਦ ਜ਼ਿਲ੍ਹਾ ਪੁਲਿਸ ਦੇ ਸੋਸਲ ਮੀਡੀਆ ਅਕਾਉਂਟ ‘ਤੇ ਪਾ ਕੇ ਕੀਤੀ ਹੈ।
ਬਿਜਲੀ ਚੋਰ ਸਾਵਧਾਨ:ਪਾਵਰਕਾਮ ਨੇ ਬਿਜਲੀ ਚੋਰੀ ਦੇ 2,075 ਮਾਮਲਿਆਂ ’ਚ ਕੀਤਾ 4.64 ਕਰੋੜ ਰੁਪਏ ਦਾ ਜੁਰਮਾਨਾ
ਗੱਲਬਾਤ ਦੌਰਾਨ ਉਨ੍ਹਾਂ ਦਸਿਆ ਕਿ ਅਜਿਹੀਆਂ ਘਟਨਾਵਾਂ ਨਾਲ ਪੁਲਿਸ ਦਾ ਅਕਸ ਧੁੰਧਲਾ ਹੁੰਦਾ ਹੈ, ਜਿਸਦੇ ਚੱਲਦੇ ਮਹਿਲਾ ਥਾਣੇਦਾਰ ਨੂੰ ਥਾਣਾ ਸਿਵਲ ਲਾਈਨ ਅਧੀਨ ਆਉਂਦੀ ਚੌਕੀ ਸਿੰਬਲ ਵਿਚੋਂ ਬਦਲ ਕੇ ਦੂਜੇ ਥਾਣੇ ਵਿਚ ਤਬਦੀਲ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਸਥਾਨਕ ਦਸਮੇਸ਼ ਨਗਰ ਵਿਚ ਰਹਿਣ ਵਾਲੀ ਏਐਸਆਈ ਕੁਲਵਿੰਦਰ ਕੌਰ ਦਾ ਲੰਘੀ 6 ਅਗਸਤ ਨੂੰ ਆਪਣੇ ਗੁਆਂਢੀ ਪ੍ਰੇਮ ਸਿੰਘ ਜੋਕਿ ਸਾਬਕਾ ਫ਼ੌਜੀ ਅਫ਼ਸਰ ਦਸਿਆ ਜਾ ਰਿਹਾ, ਦੇ ਪ੍ਰਵਾਰ ਨਾਲ ਤਕਰਾਰਬਾਜ਼ੀ ਹੋ ਗਈ ਸੀ। ਇਸ ਦੌਰਾਨ ਫ਼ੌਜੀ ਪ੍ਰੇਮ ਸਿੰਘ ਨੇ ਨਾ ਸਿਰਫ਼ ਉਕਤ ਮਹਿਲਾ ਥਾਣੇਦਾਰਨੀ ਤੇ ਉਸਦੇ ਪ੍ਰਵਾਰ ਉਪਰ ਆਪਣੀ ਕੁੱਟਮਾਰ ਕਰਨ ਦੇ ਦੋਸ਼ ਲਗਾਏ ਸਨ,
Breaking: ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ, ਗਿੱਦੜਬਾਹਾ ਤੋਂ ਡਿੰਪੀ ਢਿੱਲੋਂ ਨੇ ਸਾਥੀਆਂ ਨਾਲ ਕਿਹਾ ਅਲਵਿਦਾ
ਬਲਕਿ ਉਸਦੇ ਪੁੱਤਰ ਨੇ ਵੀ ਲੜਾਈ ਮੌਕੇ ਇੱਕ ਵੀਡੀਓ ਵਾਈਰਲ ਕਰਕੇ ਆਪਣੇ ਘਰ ਆ ਕੇ ਏਐਸਆਈ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਨ ਦੇ ਦੋਸ਼ ਲਗਾਏ ਸਨ। ਇਸ ਸਬੰਧ ਵਿਚ ਦੋਨਾਂ ਧਿਰਾਂ ਨੇ ਪੁਲਿਸ ਕੋਲ ਸਿਕਾਇਤਾਂ ਕੀਤੀਆਂ ਸਨ। ਪੁਲਿਸ ਅਫ਼ਸਰਾਂ ਮੁਤਾਬਕ ਇੰਨ੍ਹਾਂ ਸਿਕਾਇਤਾਂ ਦੇ ਆਧਾਰ ’ਤੇ ਦੋਨਾਂ ਧਿਰਾਂ ਖਿਲਾਫ਼ ਕਾਰਵਾਈ ਕੀਤੀ ਜਾ ਚੁੱਕੀ ਹੈ ਤੇ ਹੁਣ ਇਸ ਮਹਿਲਾ ਥਾਣੇਦਾਰ ਨੂੰ ਤਬਦੀਲ ਵੀ ਕਰ ਦਿੱਤਾ ਗਿਆ। ਡੀਐਸਪੀ ਸੰਜੀਵ ਕੁਮਾਰ ਨੇ ਵਿਭਾਗੀ ਕਾਰਵਾਈ ਖੋਲਣ ਸਬੰਧੀ ਦਸਿਆ ਕਿ ਅਗਲੀ ਕਾਰਵਾਈ ਐਸਐਸਪੀ ਦੇ ਹੁਕਮਾਂ ’ਤੇ ਕੀਤੀ ਜਾਵੇਗੀ।
Share the post "ਮਹਿਲਾ ਥਾਣੇਦਾਰ ਨੂੰ ਕਾਰ ਪਾਰਕਿੰਗ ਪਿੱਛੇ ਗੁਆਢੀਆਂ ਦੇ ਮੁੰਡੇ ਦੇ ਥੱਪੜ ਮਾਰਨਾ ਪਿਆ ਮਹਿੰਗਾ, ਹੋਈ ਵੱਡੀ ਕਾਰਵਾਈ"