ਰੱਸਾਕਸੀ ਪੰਜਾਬ ਸਟੇਟ ਚੈਂਪੀਅਨ ਬਣੀ ਫ਼ਿਰੋਜ਼ਪੁਰ ਦੀ ਟੀਮ ਦਾ ਫ਼ਿਰੋਜ਼ਪੁਰ ਪੁੱਜਣ ‘ਤੇ ਭਰਵਾਂ ਸਵਾਗਤ

Date:

spot_img

ਜੇਤੂ ਖਿਡਾਰਨਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਮੁਨੀਲਾ ਅਰੋੜਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ ਨੇ ਦਿੱਤੀ ਮੁਬਾਰਕਬਾਦ
ਫ਼ਿਰੋਜ਼ਪੁਰ 3 ਦਸੰਬਰ:68ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2024 ਖੇਡ ਰੱਸਾਕਸੀ ਅੰਡਰ 19 ਲੜਕੀਆਂ ਜੋ ਕਿ ਮਿਤੀ 26/11/ 24 ਤੋਂ 30/11/ 24 ਤੱਕ ਜਿਲਾ ਕਪੂਰਥਲਾ ਵਿਖੇ ਕਰਵਾਈਆਂ ਗਈਆਂ। ਪੂਰੇ ਪੰਜਾਬ ਚੋਂ ਪਹੁੰਚੀਆਂ ਵੱਖ-ਵੱਖ ਜ਼ਿਲਿਆਂ ਦੀਆਂ ਟੀਮਾਂ ਨੂੰ ਫਸਵੇ ਮੁਕਾਬਲਿਆਂ ‘ਚ ਹਰਾ ਕੇ ਪਹਿਲਾਂ ਸਥਾਨ ਹਾਸਲ ਕਰਕੇ ਫ਼ਿਰੋਜ਼ਪੁਰ ਪਹੁੰਚੀ ਜ਼ਿਲ੍ਹਾ ਫਿਰੋਜਪੁਰ ਦੀ ਟੀਮ ਦਾ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ)

ਇਹ ਵੀ ਪੜ੍ਹੋ ਬੁੱਢੇ ਨਾਲੇ ਦੇ ਗੰਦੇ ਪਾਣੀ ਦੇ ਮੁੱਦੇ ਨੂੰ ਲੈ ਕੇ ਲੁਧਿਆਣਾ ‘ਚ ਸਥਿਤੀ ਤਨਾਅਪੂਰਨ

ਮੈਡਮ ਮੁਨੀਲਾ ਅਰੋੜਾ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ) ਨੈਸ਼ਨਲ ਅਵਾਰਡੀ ਡਾ. ਸਤਿੰਦਰ ਸਿੰਘ ਵੱਲੋਂ ਬੜੀ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਟੀਮ ਨਾਲ ਪਹੁੰਚੇ ਸ਼ਹੀਦ ਸ਼ਾਮ ਸਿੰਘ ਅਟਾਰੀ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਸਭਰਾ ਦੇ ਪ੍ਰਿੰਸੀਪਲ ਸ. ਇਕਬਾਲ ਸਿੰਘ ਅਤੇ ਕੋਚ ਸ. ਅਮਰਜੀਤ ਸਿੰਘ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਸ਼੍ਰੀਮਤੀ ਮੁਨੀਲਾ ਅਰੋੜਾ ਨੇ ਟੀਮ ਨੂੰ ਜਿੱਥੇ ਵਧਾਈ ਦਿੱਤੀ ਉੱਥੇ ਹੀ ਉਹਨਾਂ ਨੇ ਬੱਚਿਆਂ ਨੂੰ ਜੀਵਨ ਵਿੱਚ ਹੋਰ ਉੱਚੀਆਂ ਬੁਲੰਦੀਆਂ ਹਾਸਲ ਕਰਨ ਲਈ ਹਮੇਸ਼ਾਂ ਹੀ ਸਖਤ ਮਿਹਨਤ ਦਾ ਸਹਾਰਾ ਲੈ ਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ ਧਾਰਮਿਕ ਸਜ਼ਾ: ਸ਼੍ਰੀ ਦਰਬਾਰ ਸਾਹਿਬ ਦੇ ਜਨਤਕ ਪਖਾਨਿਆ ਦੀ ਸਫ਼ਾਈ ਕਰਦੇ ਨਜ਼ਰ ਆਏ ਅਕਾਲੀ ਆਗੂ

ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ ਨੇ ਖਿਡਾਰੀਆਂ ਦੀ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਲਈ ਪ੍ਰੇਰਨਾ ਦਿੰਦਿਆਂ ਕਿਹਾ ਕਿ ਜਿਸ ਪ੍ਰਕਾਰ ਲੜਕੀਆਂ ਨੇ ਅੱਜ ਪੰਜਾਬ ਵਿੱਚ ਜ਼ਿਲ੍ਹਾ ਫਿਰੋਜ਼ਪਰ ਦਾ ਨਾਮ ਉੱਚਾ ਕੀਤਾ ਹੈ, ਉਸੇ ਪ੍ਰਕਾਰ ਭਵਿੱਖ ਵਿਚ ਵੀ ਕਰੜੀ ਮਿਹਨਤ ਨਾਲ ਇਹ ਲੜਕੀਆਂ/ਖਿਡਾਰਨਾਂ ਆਪਣੇ ਜੀਵਨ ਵਿੱਚ ਮਾਪਿਆਂ ਅਤੇ ਦੇਸ਼ ਦਾ ਨਾਮ ਉੱਚਾ ਕਰਨ। ਇਸ ਮੌਕੇ ਡੀਐਮ ਸਪੋਰਟਸ ਅਕਸ਼ ਕੁਮਾਰ, ਉੱਪ ਸਕੱਤਰ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਸ. ਬਲਜਿੰਦਰ ਪਾਲ ਸਿੰਘ , ਨਵਿੰਦਰ ਕੁਮਾਰ ਸਕੱਤਰ ਜੋਨ ਸਤੀਏ ਵਾਲਾ, ਜਰਮਨਜੀਤ ਸਿੰਘ ਸੋਢੀ ਨਗਰ, ਸਟੈਨੋ ਸੁਖਚੈਨ ਸਿੰਘ ਨੇ ਬੱਚਿਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਆਉਣ ਵਾਲੇ ਜੀਵਨ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here

spot_img

Share post:

Popular

More like this
Related

ਗੈਂਗਸਟਰਾਂ ‘ਤੇ ਵਾਰ ਦਾ 136ਵਾਂ ਦਿਨ:Punjab Police ਵੱਲੋਂ 548 ਥਾਈਂ ਛਾਪੇਮਾਰੀ; 295 ਗ੍ਰਿਫ਼ਤਾਰ

👉ਪੁਲਿਸ ਟੀਮਾਂ ਨੇ 78 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ,...

मुख्यमंत्री ने विश्व पर्यावरण दिवस पर नागरिकों से एक पेड़ अवश्य लगाने की करी अपील

👉मुख्यमंत्री नायब सिंह सैनी ने लाडवा विधानसभा के नागरिकों...