ਬਠਿੰਡਾ, 13 ਜਨਵਰੀ: ਅੱਜ ਸਥਾਨਕ ਸਮਰਹਿੱਲ ਕਾਨਵੇਟ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਬੜੀ ਖੁਸ਼ੀ ਅਤੇ ਚਾਵਾਂ ਨਾਲ ਮਨਾਇਆ ਗਿਆ। ਪੰਜਾਬੀ ਅਧਿਆਪਕਾ ਸੁਮਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਲੋਹੜੀ ਦੇ ਤਿਉਹਾਰ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ । ਪੰਜਾਬੀ ਅੱਠਵੀ, ਨੌਵੀਂ ਅਤੇ ਦੱਸਵੀਂ ਜਮਾਤ ਦੇ ਵਿਦਿਆਰਥੀਆਂ ਵਿਦਿਆਰਥਣਾ ਨੇ ਲੋਹੜੀ ਦਾ ਪ੍ਰਸਿੱਧ ਗੀਤ ‘ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ’ ਗਾਇਆ ਅਤੇ ਖੁਬ ਅਨੰਦ ਮਾਣਿਆ। ਸਕੂਲ ਦੇ ਐਸ ਡੀ. ਰਮੇਸ਼ ਕੁਮਾਰੀ ਅਤੇ ਪ੍ਰਿੰਸੀਪਲ ਜਗਦੀਸ਼ ਕੌਰ ਨੇ ਸਮੂਹ ਸਟਾਫ ਅਤੇ ਸਮੂਹ ਵਿਦਿਆਰਥੀਆਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਲੋਹੜੀ ਵਿੱਚ ਤਿਲ ਪਾ ਕੇ ਵਿਦਿਆਰਥੀਆਂ ਨੂੰ ਖੁਸ਼ੀਆਂ ਚਾਵਾਂ ਨਾਲ ਹਰ ਤਿਉਹਾਰ ਮਨਾਉਣ ਬਾਰੇ ਦੱਸਿਆ ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਸਮਰਹਿੱਲ ਕਾਨਵੈਂਟ ਸਕੂਲ ਵਿੱਚ ਲੋਹੜੀ ਦਾ ਤਿਉਹਾਰ ਖੁਸ਼ੀ ਤੇ ਚਾਵਾਂ ਨਾਲ ਮਨਾਇਆ"