👉ਮੋਦੀ ਸਰਕਾਰ ਨੇ ਬਜਟ ਨੂੰ ਰਾਜਾਂ ਦੇ ਅਧਿਕਾਰ ਛਾਂਗਣ ਦਾ ਜਰੀਆ ਬਣਾਇਆ -ਮਹੀਪਾਲ
ਨਥਾਣਾ,5 ਫਰਵਰੀ: ਭਾਰਤ ਸਰਕਾਰ ਦੇ ਸਾਲ 2025-26 ਦੇ ਬਜਟ ਦੀਆਂ ਲੋਕ ਵਿਰੋਧੀ ਤਜਵੀਜ਼ਾਂ ਦਾ ਪੁਰਜ਼ੋਰ ਵਿਰੋਧ ਕਰਨ ਦੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਕੇਂਦਰੀ ਕਮੇਟੀ ਦੇ ਸੱਦੇ ਤਹਿਤ ਇੱਥੇ ਪੁੱਜੀਆਂ ਭਾਰੀ ਗਿਣਤੀ ਕਿਰਤੀ ਔਰਤਾਂ ਅਤੇ ਪਾਰਟੀ ਕਾਰਕੁੰਨਾਂ ਨੇ ਅੱਜ ਸਥਾਨਕ ਕਸਬੇ ‘ਚ ਰੋਸ ਪ੍ਰਦਰਸ਼ਨ ਕਰਕੇ ਪ੍ਰਧਾਨ ਮੰਤਰੀ ਅਤੇ ਅਡਾਨੀ-ਅੰਬਾਨੀ ਦਾ ਪੁਤਲਾ ਫੂਕਿਆ।ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਨ ਲਈ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ ਉਚੇਚੇ ਹਾਜ਼ਰ ਹੋਏ।
ਇਹ ਵੀ ਪੜ੍ਹੋ ਪਿਛਲੇ ਦਿਨੀ ਹੋਈ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ 02 ਦੋਸ਼ੀਆ ਨੂੰ ਕੀਤਾ ਗ੍ਰਿਫਤਾਰ
ਜਿਲ੍ਹਾ ਕਮੇਟੀ ਦੇ ਆਗੂ ਪ੍ਰਕਾਸ਼ ਸਿੰਘ ਨੰਦਗੜ੍ਹ, ਸੰਪੂਰਨ ਸਿੰਘ, ਮਲਕੀਤ ਸਿੰਘ ਮਹਿਮਾ ਸਰਜਾ, ਹਰੀ ਸਿੰਘ ਸੈਣੀ ਵੀ ਮੌਜੂਦ ਸਨ।ਬੁਲਾਰਿਆਂ ਨੇ ਕਿਹਾ ਕਿ ਵਿੱਤ ਮੰਤਰੀ ਮਤੀ ਨਿਰਮਲਾ ਸੀਥਾਰਮਨ ਵਲੋਂ ਪੇਸ਼ ਕੀਤੇ ਗਏ ਸਾਲਾਨਾ ਬਜਟ ਦੀ ਮੁੱਖ ਸੇਧ ਅਡਾਨੀ-ਅੰਬਾਨੀ ਜਿਹੇ ਜੁੰਡੀ ਪੂੰਜੀਪਤੀਆਂ ਅਤੇ ਇਨ੍ਹਾਂ ਦੇ ਸਾਮਰਾਜੀ ਜੋਟੀਦਾਰਾਂ ਨੂੰ ਲਾਭ ਪੁਚਾਉਣ ਵੱਲ ਸੇਧਤ ਹੈ, ਜਦਕਿ ਆਮ ਲੋਕਾਂ, ਖਾਸ ਕਰਕੇ ਕਿਰਤੀ-ਕਿਸਾਨਾਂ ਦੀ ਸੰਘੀ ਹੋਰ ਘੁੱਟਣ ਦਾ ਜੁਗਾੜ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬਜਟ ਅੰਦਰ ਸਭ ਤੋਂ ਵੱਧ ਰੁਜ਼ਗਾਰ ਸਿਰਜਣ ਵਾਲੇ ਖੇਤਰਾਂ, ਖਾਸ ਕਰਕੇ ਖੇਤੀ, ਪ੍ਰਚੂਨ ਵਪਾਰ ਅਤੇ ਛੋਟੇ ਤੇ ਦਰਮਿਆਨੇ ਉਦਯੋਗ-ਕਾਰਬੋਰਾਂ ਦੀ ਘੋਰ ਅਣਦੇਖੀ ਕੀਤੀ ਗਈ ਹੈ।
ਇਹ ਵੀ ਪੜ੍ਹੋ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਦੋ ਨੌਜਵਾਨਾਂ ਨੂੰ ਮਾਰਨ ਵਾਲ ਪੁਲਿਸ ਅਫ਼ਸਰਾਂ ਨੂੰ ਹੋਈ ਉਮਰਕੈਦ
ਮਗਨਰੇਗਾ ਦਾ ਬਜਟ ਘਟਾਉਣਾ, ਐਮਐਸਪੀ ਦੀ ਕਾਨੂੰਨੀ ਗਰੰਟੀ ਦੇਣ ਤੋਂ ਟਾਲਾ ਵੱਟਣਾ, ਅਰਥਚਾਰੇ ਨੂੰ ਪੈਰਾਂ ਸਿਰ ਕਰਨ ਲਈ ਲੋਕਾਂ ਦੀ ਖ੍ਰੀਦ ਸ਼ਕਤੀ ਵਧਾਉਣ ਲਈ ਕੁੱਝ ਨਾ ਕਰਨਾ ਅਤੇ ਰੁਜ਼ਗਾਰ ਦੇਣ ਤੇ ਮਹਿੰਗਾਈ ਨੂੰ ਕਾਬੂ ਕਰਨ ਪੱਖੋਂ ਅੱਖਾਂ ਮੀਟ ਲੈਣੀਆਂ ਇਸ ਸਾਲ ਦੇ ਕੇਂਦਰੀ ਬਜਟ ਦੇ ਪ੍ਰਮੁੱਖ ਲੋਕ ਵਿਰੋਧੀ ਲੱਛਣ ਹਨ।ਬੁਲਾਰਿਆਂ ਨੇ ਦੋਸ਼ ਲਾਇਆ ਹੈ ਕਿ ਮੋਦੀ -03 ਸਰਕਾਰ ਨੇ ਮੌਜੂਦਾ ਬਜਟ ਨੂੰ ਸੂਬਾਈ ਅਧਿਕਾਰਾਂ ਦਾ ਘਾਣ ਕਰਨ ਦੇ ਸੰਦ ਚ ਤਬਦੀਲ ਕਰਨ ਦਾ ਖਤਰਨਾਕ ਰਵੱਈਆ ਅਪਣਾਇਆ ਹੈ।ਆਗੂਆਂ ਨੇ ਦੇਸ਼ ਵਾਸੀਆਂ ਨੂੰ ਇਸ ਬਜਟ ਖਿਲਾਫ਼ ਅਤੇ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਘੋਲ ਨਿਰੰਤਰ ਜਾਰੀ ਰੱਖਣ ਦੀ ਅਪੀਲ ਕੀਤੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।





