ਸ਼੍ਰੀ ਗੰਗਾਨਗਰ , 3 ਨਵੰਬਰ : ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਵਿਚ ਤਿੰਨ ਵਾਰ ਵਿਧਾਇਕ ਅਤੇ ਇੱਕ ਵਾਰ ਮੰਤਰੀ ਰਹੇ ਸਿੱਖ ਆਗੂ ਗੁਰਜੰਟ ਸਿੰਘ ਬਰਾੜ ਨਹੀਂ ਰਹੇ। 91 ਸਾਲਾਂ ਸ: ਬਰਾੜ ਨੇ ਐਤਵਾਰ ਨੂੰ ਸ਼ਾਮ ਸਾਢੇ ਪੰਜ ਵਜੇਂ ਆਖ਼ਰੀ ਸਾਹ ਲਿਆ। ਉਨਾਂ ਦੀ ਮੌਤ ’ਤੇ ਜਿੱਥੇ ਰਾਜਸਥਾਨ ਵਿਚ ਸੋਗ ਦੀ ਲਹਿਰ ਹੈ, ਉਥੇ ਪੰਜਾਬ ਦੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਗੁਰਜੰਟ ਸਿੰਘ ਬਰਾੜ ਦੇ ਚਲਾਣੇ ਉਪਰ ਦੁੱਖ ਪ੍ਰਗਟਾਇਆ ਹੈ।
ਇਹ ਵੀ ਪੜ੍ਹੋ:ਮੰਦਭਾਗੀ ਖ਼ਬਰ: ਆਪਣੇ ਹੀ ਟਰੈਕਟਰ ‘ਥੱਲੇ’ ਆਉਣ ਕਾਰਨ ਕਿਸਾਨ ਦੀ ਹੋਈ ਮੌ+ਤ
ਦਸਣਾ ਬਣਦਾ ਹੈ ਕਿ ਭਾਜਪਾ ਨਾਲ ਜੁੜੇ ਗੁਰਜੰਟ ਸਿੰਘ ਬਰਾੜ ਰਾਜਸਥਾਨ ਦੇ ਸੰਗਰੀਆ ਅਤੇ ਸਾਦੁਲਸ਼ਹਿਰ ਤੋਂ ਵਿਧਾਇਕ ਰਹੇ ਗੁਰਜੰਟ ਸਿੰਘ ਬਰਾੜ ਭੈਰੋ ਸਿੰਘ ਸੇਖਾਵਤ ਦੀ ਸਰਕਾਰ ਵਿਚ ਮੰਤਰੀ ਬਣੇ। ਸ਼੍ਰੀ ਗੰਗਾਨਗਰ ਜ਼ਿਲ੍ਹੇ ਵਿਚ ਕਿਸਾਨਾਂ ਦੀ ਅਵਾਜ਼ ਬਣ ਕੇ ਉੱਭਰੇ ਸ: ਬਰਾੜ ਨੇ ਪੱਕੇ ਖ਼ਾਲੇ ਬਣਾਏ ਅਤੇ ਪਾਣੀ ਦਾ ਪ੍ਰਬੰਧ ਕੀਤਾ। ਮੌਜੂਦਾ ਸਮੇਂ ਉਨ੍ਹਾਂ ਦੇ ਪੋਤਰੇ ਗੁਰਵੀਰ ਸਿੰਘ ਬਰਾੜ ਵਿਧਾਇਕ ਵਜੋਂ ਜਿੱਤੇ ਹਨ।
Share the post "ਸਾਬਕਾ ਮੰਤਰੀ ਬਰਾੜ ਨਹੀਂ ਰਹੇ, ਸਿੱਖ ਤੇ ਕਿਸਾਨ ਨੇਤਾ ਦੇ ਰੂਪ ਵਿਚ ਬਣਾਈ ਸੀ ਧਾਂਕ"