‘ਕੁੜੀ’ ਪਿੱਛੇ ਦੋਸਤ ਨੇ ਦੋਸਤ ਦਾ ਕੀਤਾ ਬੇਰਹਿਮੀ ਨਾਲ ਕ+ਤਲ

0
247

ਪਠਾਨਕੋਟ, 11 ਜਨਵਰੀ: ਪਠਾਨਕੋਟ ਦੇ ਸੁਜਾਨਪੁਰ ਇਲਾਕੇ ’ਚ ਇੱਕ ਲੜਕੀ ਦੇ ਪਿੱਛੇ ਇੱਕ ਦੋਸਤ ਵੱਲਂੋ ਆਪਣੇ ਹੀ ਦੋਸਤ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਕਥਿਤ ਮੁਲਜਮ ਨੂੰ ਸ਼ੱਕ ਸੀ ਕਿ ਉਸਦੇ ਦੋਸਤ ਨੇ ਉਸਦੀ ਮਹਿਲਾ ਦੋਸਤ ਨਾਲ ਸਬੰਧ ਬਣਾ ਲਏ ਹਨ, ਜਿਸ ਕਾਰਨ ਉਸਨੇ ਬਦਲਾ ਲੈਣ ਦੇ ਲਈ ਉਸਨੂੰ ਮੌਤ ਦੇ ਦਿੱਤੀ। ਇਸ ਕੰਮ ਵਿਚ ਮੁਲਜਮ ਦੇ ਦੋ ਹੋਰ ਜਾਣਕਾਰਾਂ ਨੇ ਵੀ ਸਾਥ ਦਿੱਤਾ। ਇਸ ਸਬੰਧ ਵਿਚ ਤੋਂ ਪ੍ਰੇਮ ਸਬੰਧਾਂ ਦੇ ਸ਼ੱਕ ਕਾਰਨ ਦੋਸਤ ਵੱਲੋਂ ਹੀ ਦੋਸਤ ਸ਼ਾਹਪੁਰ ਕੰਡੀ ਥਾਣੇ ’ਚ ਪਰਚਾ ਦਰਜ਼ ਕਰਕੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ MLA Gurpreet Gogi ਦੀ ਗੋਲੀ ਲੱਗਣ ਕਾਰਨ ਸ਼ੱਕੀ ਹਾਲਾਤ ‘ਚ ਹੋਈ ਮੌ+ਤ

ਪੁਲਿਸ ਅਧਿਕਾਰੀ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਮੁਖਤਿਆਰ ਸਿੰਘ ਵੱਲੋਂ ਪੁਲਿਸ ਨੂੰ ਸਿਕਾਇਤ ਦਿੱਤੀ ਸੀ ਕਿ ਉਸਦਾ ਪੁੱਤਰ ਬਲਜੀਤ ਸਿੰਘ 21 ਸਾਲ 4 ਜਨਵਰੀ ਤੋਂ ਲਾਪਤਾ ਸੀ। ਥਾਣਾ ਸਾਹਪੁਰ ਕੰਡੀ ਦੀ ਪੁਲਿਸ ਨੇ ਇਸ ਮਾਮਲੇ ਵਿਚ ਰੀਪੋਰਟ ਦਰਜ਼ ਕਰਕੇ ਉੁਸਦੀ ਭਾਲ ਕੀਤੀ। ਇਸ ਦੌਰਾਨ ਜਾਂਚ ਵਿਚ ਪਤਾ ਲੱਗਿਆ ਕਿ ਮੁਲਜਮ ਓਮ ਰਾਜ਼ ਦੇ ਇੱਕ ਲੜਕੀ ਨਾਲ ਸਬੰਧ ਸਨ ਪ੍ਰੰਤੂ ਹੁਣ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਉਹ ਉਸਦੇ ਨਾਲ ਗੱਲ ਨਹੀਂ ਕਰ ਰਹੀ ਸੀ। ਉਸਨੂੰ ਸ਼ੱਕ ਸੀ ਕਿ ਹੁਣ ਉਸ ਲੜਕੀ ਦੇ ਸਬੰਧ ਬਲਜੀਤ ਸਿੰਘ ਨਾਲ ਬਣ ਗਏ ਹਨ।

ਇਹ ਵੀ ਪੜ੍ਹੋ ਸ਼ੈਸਨ ਜੱਜ ਦੀ ਰੇਲ ਗੱਡੀ ਦੀ ਲਾਈਨ ਤੋਂ ਲਾਸ਼ ਬਰਾਮਦ, ਪੁਲਿਸ ਵੱਲੋਂ ਜਾਂਚ ਸ਼ੁਰੂ

ਜਿਸਦੇ ਚੱਲਦੇ ਉਸਨੇ ਆਪਣੇ ਦੋ ਹੋਰ ਦੋਸਤਾਂ ਦਲਵੀਰ ਕੁਮਾਰ ਤੇ ਸੰਤ ਸਿੰਘ ਨਾਂਲ ਮਿਲਕੇ ਉਸਨੂੰ ਮਾਰਨ ਦੀ ਯੋਜਨਾ ਬਣਾਈ। ਇਸ ਯੋਜਨਾ ਦੇ ਤਹਿਤ ਉਹ ਉਸਨੂੰ ਆਪਣੇ ਨਾਲ ਪਾਰਟੀ ਕਰਨ ਦਾ ਬਹਾਨਾ ਲਗਾ ਕੇ ਲੈ ਗਏ। ਪਹਿਲਾਂ ਸਾਰਿਆਂ ਨੇ ਮਿਲਕੇ ਇਕੱਠੇ ਸ਼ਰਾਬ ਪੀਤੀ ਤੇ ਜਦ ਨਸ਼ਾ ਹੋ ਗਿਆ ਤਾਂ ਬਲਜੀਤ ਦਾ ਗਲਾ ਘੁਟ ਕੇ ਕਤਲ ਕਰ ਦਿੱਤਾ ਤੇ ਮੁੜ ਉਸਨੂੰ ਰੱਸੀ ਨਾਲ ਬੰਨ ਦਰਿਆ ਵਿਚ ਸੁੱਟ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਲਾਸ਼ ਬਰਾਮਦ ਕਰ ਲਈ ਗਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

LEAVE A REPLY

Please enter your comment!
Please enter your name here