ਬਠਿੰਡਾ, 23 ਅਕਤੂਬਰ: PSMSU ਦੇ ਸੱਦੇ ਹੇਠ ਅੱਜ ਸਿਹਤ ਵਿਭਾਗ ਦੇ ਸਮੂਹ ਮਨਿਸਟੀਰੀਅਲ ਕੇਡਰ ਦੇ ਸਾਥੀਆਂ ਵਲੋਂ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਪੈਂਡਿੰਗ ਮੰਗਾਂ ਦੇ ਸਬੰਧ ਵਿੱਚ ਗੇਟ ਰੈਲੀ ਕਰਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਸਿਹਤ ਵਿਭਾਗ ਕਲੈਰੀਕਲ ਐਸੋਸੀਏਸ਼ਨ ਬਠਿੰਡਾ ਦੇ ਜਿਲਾ ਪ੍ਰਧਾਨ ਅਮਿਤ ਕੁਮਾਰ ਅਤੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਸੱਚਦੇਵਾ ਨੇ ਸੰਬੋਧਨ ਕਰਦਿਆਂ ਦੋਸ਼ ਲਗਾਇਆ ਕਿ ਸਰਕਾਰ ਵੱਲ ਮੁਲਾਜ਼ਮਾਂ ਦਾ 15-01-2015 ਅਤੇ 17-07-2020 ਦੇ ਪੱਤਰ ਰੱਦ ਨਹੀਂ ਕੀਤੇ ਗਏ, ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ, 4-9-14 ਏ.ਸੀ.ਪੀ. ਸਕੀਮ ਲਾਗੂ ਨਹੀਂ ਕੀਤੀ ਜਾ ਰਹੀ,
ਇਹ ਵੀ ਪੜ੍ਹੋ:ਆਪਣੀਆਂ ਮੰਗਾਂ ਨੂੰ ਲੈ ਕੇ ਪੀਆਰਟੀਸੀ ਦੇ ਕੱਚੇ ਕਾਮਿਆਂ ਨੇ ਦੋ ਘੰਟਿਆਂ ਲਈ ਬੱਸ ਅੱਡੇ ਕੀਤੇ ਜਾਮ
ਕੱਚੇ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ, ਜਿਸ ਦੇ ਰੋਸ਼ ਵਜੋਂ ਇਹ ਗੇਟ ਰੈਲੀਆ ਪੂਰੇ ਪੰਜਾਬ ਸਮੇਤ ਜਿਲ੍ਹਾ ਬਠਿੰਡਾ ਵਿਖੇ ਵੀ ਕੀਤੀ ਗਈ। ਜੱਥੇਬੰਦੀ ਦੇ ਨੁਮਾਇੰਦਿਆ ਨੇ ਦੱਸਿਆ ਕਿ ਜੇਕਰ ਸਰਕਾਰ ਵਲੋਂ ਮੁਲਾਜਮਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਭਵਿੱਖ ਵਿੱਚ ਹੋਰ ਵੀ ਵੱਡੇ ਐਕਸ਼ਨ ਮੁਲਾਜ਼ਮਾਂ ਵਲੋਂ ਕੀਤੇ ਜਾਣਗੇ। ਇਸ ਮੌਕੇ ਸਿਹਤ ਵਿਭਾਗ ਬਠਿੰਡਾ ਦੇ ਵੱਖ-ਵੱਖ ਦਫਤਰ ਜਿਵੇਂ ਕਿ ਦਫਤਰ ਸਿਵਲ ਸਰਜਨ ਬਠਿੰਡਾ, ਜਿਲ੍ਹਾ ਹਸਪਤਾਲ ਬਠਿੰਡਾ , ਜੱਚਾ ਬੱਚਾ ਤੇ ਜਨਰਲ ਹਸਪਤਾਲ ਬਠਿੰਡਾ ਅਤੇ ਪੀ.ਐਚ.ਸੀ./ ਸੀ.ਐਚ.ਸੀ. ਤੋਂ ਵੱਡੀ ਗਿਣਤੀ ਵਿੱਚ ਕਲੈਰੀਕਲ ਸਾਥੀ ਮੋਜੂਦ ਸਨ।