ਰਾਜਪਾਲ ਨੂੰ ਜਨਤਾ ਦੇ ਨੁਮਾਇੰਦਿਆਂ ਅਤੇ ਲੋਕਤੰਤਰ ਦਾ ਕੋਈ ਸਨਮਾਨ ਨਹੀਂ, ਭਾਜਪਾ ਦਾ ਰਵੱਈਆ ਤਾਨਾਸ਼ਾਹੀ : ਮੇਅਰ
ਚੰਡੀਗੜ੍ਹ, 13 ਮਾਰਚ: ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਦੇ ਕਾਫ਼ੀ ਲੰਮੇ ਸੰਘਰਸ਼ ਤੋਂ ਬਾਅਦ ਮੇਅਰ ਬਣੇ ਕੁਲਦੀਪ ਕੁਮਾਰ ਦੀ ਅਗਵਾਈ ਹੇਠ ਸ਼ਹਿਰੀਆਂ ਨੂੰ ਮੁਫਤ ਪਾਣੀ ਅਤੇ ਮੁਫਤ ਪਾਰਕਿੰਗ ਦੀ ਦਿੱਤੀ ਸਹੂਲਤ ਵਾਲੀ ਫਾਈਲ ਨੂੰ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਰੱਦ ਕਰਨ ’ਤੇ ਆਪ ਨੇ ਨਰਾਜ਼ਗੀ ਜਤਾਈ ਹੈ। ਬੁੱਧਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦਫਤਰ ’ਚ ਇਸ ਮੁੱਦੇ ਨੂੰ ਲੈ ਕੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਅਜੇ ਦੋ ਦਿਨ ਪਹਿਲਾਂ ਹੀ ਚੰਡੀਗੜ੍ਹ ਵਿੱਚ ਲੋਕਾਂ ਨੂੰ ਮੁਫਤ ਪਾਰਕਿੰਗ ਦੀ ਸਹੂਲਤ ਅਤੇ 20,000 ਲੀਟਰ ਮੁਫਤ ਪਾਣੀ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਸੀ।
ਨਾਇਬ ਸਿੰਘ ਸੈਣੀ ਸਰਕਾਰ ਨੇ ਜਿੱਤਿਆ ਵਿਸਵਾਸ ਦਾ ਵੋਟ, ਖੱਟਰ ਨੇ ਦਿੱਤਾ ਅਸਤੀਫ਼ਾ
ਇਸ ਫੈਸਲੇ ਨੂੰ ਲੋਕਾਂ ਵੱਲੋਂ ਭਰਪੂਰ ਪਿਆਰ ਮਿਲਿਆ ਕਿਉਂਕਿ ਇਹ ਆਮ ਲੋਕਾਂ ਲਈ ਵੱਡੀ ਆਰਥਿਕ ਰਾਹਤ ਬਣ ਕੇ ਆਇਆ ਹੈ। ਮੇਅਰ ਨੇ ਕਿਹਾ ਕਿ ਉਨਾਂ ਨੂੰ ਉਮੀਦ ਸੀ ਕਿ ਅਜਿਹੇ ਲੋਕ ਭਲਾਈ ਫੈਸਲਿਆਂ ਨੂੰ ਸਰਕਾਰ ਦੇ ਸਥਾਨਕ ਸਕੱਤਰ ਅਤੇ ਰਾਜਪਾਲ ਬਿਨਾਂ ਕਿਸੇ ਮੁੱਦੇ ਦੇ ਪ੍ਰਵਾਨ ਕਰਨਗੇ। ਪ੍ਰੰਤੂ ਬਹੁਤ ਦੁੱਖ ਹੋ ਰਿਹਾ ਜਦ ਇਨ੍ਹਾਂ ਏਜੰਡਿਆਂ ਦੀਆਂ ਫਾਈਲਾਂ ਨੂੰ ਦੇਖੇ ਬਿਨਾਂ ਅਤੇ ਬਿਨਾਂ ਕਿਸੇ ਚਰਚਾ ਕੀਤੇ ਹੀ ਰੱਦ ਕਰ ਦਿੱਤਾ। ਮੇਅਰ ਨੇ ਕਿਹਾ ਕਿ ਰਾਜਪਾਲ ਨੇ ਇਸ ਮਾਮਲੇ ਬਾਰੇ ਸੋਚਣ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ ਕਿਉਂਕਿ ਭਾਜਪਾ ਦੇ ਨਾਮਜ਼ਦ ਰਾਜਪਾਲ ਨੂੰ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਕੋਈ ਸਤਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਹਦਾਇਤਾਂ ’ਤੇ ਦਿੱਲੀ ’ਚ ਐੱਲ.ਜੀ.ਉਥੇ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਲੋਕ ਹਿੱਤ ਕੰਮਾਂ ਦੀਆਂ ਫਾਈਲਾਂ ਨੂੰ ਰੋਕ ਦਿੰਦੇ ਹਨ ਪਰ ਅਸੀਂ ਦਿੱਲੀ ਵਿੱਚ ਮੁਫਤ ਪਾਣੀ ਦੇ ਰਹੇ ਹਾਂ।
ਬਠਿੰਡਾ ’ਚ ‘ਸਿਟੀ ਪ੍ਰਧਾਨ’ ਦੀ ਨਿਯੁਕਤੀ ਤੋਂ ਬਾਅਦ ਉੱਠੀਆਂ ਬਾਗੀ ਸੁਰਾਂ
ਜੇਕਰ ਦਿੱਲੀ ਵਿੱਚ ਇੰਨੀ ਵੱਡੀ ਆਬਾਦੀ ਨੂੰ ਮੁਫ਼ਤ ਪਾਣੀ ਦੇਣਾ ਸੰਭਵ ਹੈ ਤਾਂ ਚੰਡੀਗੜ੍ਹ ਵਿੱਚ ਵੀ ਇਹ ਪੂਰੀ ਤਰ੍ਹਾਂ ਸੰਭਵ ਹੈ। ਉਨ੍ਹਾਂ ਕਿਹਾ ਕਿ ਉਹ ਸਮਾਗਮਾਂ ’ਤੇ, ਕੇਂਦਰੀ ਮੰਤਰੀਆਂ ਦੀ ਮੇਜ਼ਬਾਨੀ ’ਤੇ, ਰਾਜਪਾਲ ਅਤੇ ਸੰਸਦ ਮੈਂਬਰ ਚੰਡੀਗੜ੍ਹ ਦੀਆਂ ਸਹੂਲਤਾਂ ’ਤੇ ਕਰੋੜਾਂ ਰੁਪਏ ਖਰਚ ਕਰਦੇ ਹਨ ਪਰ ਜਦੋਂ ਆਮ ਲੋਕਾਂ ਨੂੰ ਸਹੂਲਤ ਦੇਣ ਦੀ ਗੱਲ ਆਉਂਦੀ ਹੈ ਤਾਂ ਅਚਾਨਕ ਉਨ੍ਹਾਂ ਕੋਲ ਪੈਸੇ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਉਹ ਆਮ ਲੋਕਾਂ ’ਤੇ ਹਰ ਤਰ੍ਹਾਂ ਦੇ ਟੈਕਸਾਂ ਅਤੇ ਫੀਸਾਂ ਦਾ ਬੋਝ ਪਾਉਂਦੇ ਹਨ ਅਤੇ ਫਿਰ ਉਸ ਪੈਸੇ ’ਤੇ ਆਲੀਸ਼ਾਨ ਜੀਵਨ ਸ਼ੈਲੀ ਦਾ ਆਨੰਦ ਮਾਣਦੇ ਹਨ। ਇਸ ਮੌਕੇ ਮੇਅਰ ਦੇ ਨਾਲ ‘ਆਪ’ ਚੰਡੀਗੜ੍ਹ ਦੇ ਸਹਿ ਇੰਚਾਰਜ ਡਾਕਟਰ ਸੰਨੀ ਆਹਲੂਵਾਲੀਆ, ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚਐਸ ਲੱਕੀ, ‘ਆਪ’ ਕੌਂਸਲਰ ਯੋਗੇਸ਼ ਢੀਂਗਰਾ ਅਤੇ ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਵੀ ਮੌਜੂਦ ਸਨ।
Share the post "ਚੰਡੀਗੜ੍ਹ ’ਚ ਆਪ ਵੱਲੋਂ ਸ਼ਹਿਰੀਆਂ ਨੂੰ ਮੁਫਤ ਪਾਣੀ ਅਤੇ ਪਾਰਕਿੰਗ ਦੀ ਦਿੱਤੀ ਸਹੂਲਤ ਰਾਜਪਾਲ ਨੇ ਕੀਤੀ ਰੱਦ"