ਗੋਨਿਆਣਾ, 21 ਜੂਨ: ਸੀਐਚਸੀ ਗੋਨਿਆਣਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਧੀਰਾ ਗੁਪਤਾ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਯੋਗ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਹਰ ਰੋਜ਼ ਯੋਗ ਕਰਨ ਦੀ ਆਦਤ ਨਿਰੋਗ ਰਹਿਣ ਲਈ ਸਭ ਤੋਂ ਵਧੀਆ ਵਿਧੀ ਹੈ। ਉਨ੍ਹਾਂ ਕਿਹਾ ਕਿ ਅੱਜਕਲ੍ਹ ਦੀ ਭੱਜ ਦੌੜ ਵਾਲੀ ਜ਼ਿੰਦਗੀ ਕਾਰਨ ਸਿਹਤ ਦੇ ਖੇਤਰ ਵਿਚ ਕਈ ਨਵੀਆਂ ਚੁੁਣੌਤੀਆਂ ਸਾਡੇ ਸਾਹਮਣੇ ਹਨ। ਗੈਰ ਸੰਚਾਰੀ ਰੋਗ ਜਿਵੇਂ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਦਿਲ ਦਾ ਦੌਰਾ, ਲਕਵਾ, ਕੈਂਸਰ, ਦਮਾ, ਸਾਹ ਦੀਆਂ ਬਿਮਾਰੀਆਂ, ਪੇਟ ਦੀਆਂ ਬਿਮਾਰੀਆਂ ਤੇ ਮਾਨਸਿਕ ਰੋਗਾਂ ਨਾਲ ਵੱਡੀ ਗਿਣਤੀ ਵਿਚ ਲੋਕ ਪ੍ਰਭਾਵਿਤ ਹੋ ਰਹੇ ਹਨ।
ਦਿੱਲੀ ਹਾਰਟ ਇੰਸਟੀਚਿਊਟ ਅਤੇ ਮਲਟੀਸਪੈਸ਼ਲਿਟੀ ਹਸਪਤਾਲ ਨੇ ਯੋਗ ਦਿਵਸ ਮਨਾਇਆ
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਨਿਰਦੇਸ਼ਾਂ ਅਨੁੁਸਾਰ ਸਿਵਲ ਸਰਜਨ ਡਾ: ਤੇਜਵੰਤ ਸਿੰਘ ਢਿੱਲੋਂ ਦੀਆਂ ਹਦਾਇਤਾਂ ਮੁਤਾਬਿਕ ਸੀਐਚਸੀ ਸਮੇਤ ਬਲਾਕ ਦੇ ਸਾਰੇ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਤੋਂ ਇਲਾਵਾ ਸਬ ਸੈਂਟਰ ਪੱਧਰ ਤੇ ਵੀ ਯੋਗ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੱਚਿਆਂ ਦੇ ਮਾਹਿਰ ਡਾਾਕਟਰ ਮੋਨਿਸ਼ਾ ਗਰਗ, ਆਰਬੀਐਸਕੇ ਦੇ ਮੈਡੀਕਲ ਅਫ਼ਸਰ ਡਾ: ਪੰਕਜ ਕੁਮਾਰ, ਡਾ: ਦਿਨੇਸ਼ ਸੈਣੀ, ਚੀਫ਼ ਫਾਰਮੇਸੀ ਅਫ਼ਸਰ ਅੱਪਰਤੇਜ਼ ਕੌਰ, ਨਰਸਿੰਗ ਸਿਸਟਰ ਕਿਰਨ ਬਾਲਾ, ਸਟਾਫ਼ ਨਰਸ ਸ਼ੀਲਾ ਰਾਣੀ, ਬੀਐਸਏ ਬਲਜਿੰਦਰਜੀਤ ਸਿੰਘ, ਕਲਰਕ ਪੁਨੀਤ ਸ਼ਰਮਾ, ਕੰਵਲ ਪੁਨੀਤ ਸਿੰਘ, ਸੀ8ਐਚ8ਓ8 ਗੁਰਜੀਤ ਕੌਰ, ਮਪਹ ਸੁਪਰਵਾਇਜ਼ਰ ਪਵਨ ਕ੍ਰਿਸ਼ਨ ਕੁਮਾਰ, ਮਪਹਵ ਹਰਪ੍ਰੀਤ ਸਿੰਘ, ਬਲਵਿੰਦਰ ਕੌਰ ਸਮੇਤ ਸਮੂਹ ਸਟਾਫ਼ ਮੈਂਬਰ ਅਤੇ ਸੋਸ਼ਲ ਵਰਕਰ ਆਦਿ ਹਾਜ਼ਰ ਸਨ।