Bathinda News: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੀ ਸਮੂਹ ਫੈਕਲਟੀ ਵੱਲੋਂ ਆਪਣੀ ਜਾਇਜ ਮੰਗ ਪੇ ਸਕੇਲ ਨਾ ਲਾਗੂ ਹੋਣ ਕਾਰਣ ਹੜਤਾਲ ਅੱਜ 20ਵੇਂ ਦਿਨ ਵੀ ਜਾਰੀ ਰਹੀ। ਇਸ ਤਹਿਤ ਫੈਕਲਟੀ ਨੇ ਯੂਨੀਵਰਸਿਟੀ ਦੇ ਪ੍ਰਸ਼ਾਸਨਿਕ ਬਲਾਕ ਅੱਗੇ ਧਰਨਾ ਦਿੱਤਾ ਅਤੇ ਕਲਾਸਾਂ ਦਾ ਅਤੇ ਵਾਧੂ ਕੰਮਾਂ ਦਾ ਪੂਰਨ ਬਾਈਕਾਟ ਕੀਤਾ। ਲੜੀਵਾਰ ਭੁੱਖ ਹੜਤਾਲ 7ਵੇਂ ਦਿਨ ਵੀ ਜਾਰੀ ਰਹੀ ਜਿਸ ਵਿੱਚ ਪ੍ਰੋ. ਕਪਿਲ ਅਰੋੜਾ ਅਤੇ ਪ੍ਰੋ. ਕਾਜਲ ਹਾਂਡਾ ਆਰਸ਼ੀ ਨੇ ਭੁੱਖ ਹੜਤਾਲ ਦੀ ਨੁਮਾਇੰਦਗੀ ਕੀਤੀ।
ਇਹ ਵੀ ਪੜ੍ਹੋ ਬਠਿੰਡਾ ਦੀ ਰਿੰਗ ਰੋਡ ਨੂੰ ਮਾਨਸਾ ਰੋਡ ਤੱਕ ਜੋੜਣ ਦਾ ਮੁੱਦਾ ਵਿਧਾਨ ਸਭਾ ’ਚ ਉੱਠਿਆ
ਇਥੇ ਇਹ ਵਰਨਯੋਗ ਹੈ ਕਿ ਪੂਰੇ ਭਾਰਤ ਵਿੱਚ ਅਤੇ ਪੰਜਾਬ ਸੂਬੇ ਵਿੱਚ 01.01.2016 ਤੋਂ ਨਵੇਂ ਪੇ ਸਕੇਲ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਲਾਗੂ ਕੀਤੇ ਗਏ ਸਨ ਪਰ ਪੰਜਾਬ ਦੀਆਂ ਤਕਨੀਕੀ ਯੂਨੀਵਰਸਟੀਆਂ ਦੇ ਟੀਚਿੰਗ ਫੈਕਲਟੀ ਨੂੰ ਅਜੇ ਤੱਕ ਇਹ ਰਿਵਾਇਜਡ ਪੇਅ ਸਕੇਲ ਨਹੀ ਦਿੱਤੇ ਗਏ ਸਨ। ਟੀਚਿੰਗ ਫੈਕਲਟੀ ਦੇ ਲੰਬੇ ਸੰਘਰਸ਼ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ 01.01.2025 ਨੂੰ ਇਸ ਦੀ ਨੋਟੀਫਿਕੇਸ਼ਨ ਕਰ ਦਿੱਤੀ ਗਈ ਸੀ। ਪਰ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੀ ਫੈਕਲਟੀ ਨੂੰ ਰਿਵਾਇਜਡ ਪੇਅ ਸਕੇਲ ਦੇ ਮੁਤਾਬਕ ਤਨਖਾਹ ਨਹੀਂ ਦਿੱਤੀ ਗਈ।
ਇਹ ਵੀ ਪੜ੍ਹੋ ਨਸ਼ਾ ਤਸਕਰਾਂ ਵਿਰੁਧ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਘਰਾਂ ’ਤੇ ਚੱਲਿਆ ਬੁਲਡੋਜ਼ਰ
ਜਦੋਂ ਕਿ ਇਸੇ ਨੋਟੀਫਿਕੇਸਨ ਦੇ ਤਹਿਤ IKGPTU Jalandhar ਦੇ ਸਮੂਹ ਫੈਕਲਟੀ ਮੈਬਰਾਂ ਨੂੰ ਰਿਵਾਇਜਡ ਤਨਖਾਹ ਦਿੱਤੀ ਜਾ ਚੁੱਕੀ ਹੈ। ਇਸ ਦੇਰੀ ਬਾਰੇ ਵਾਰ-ਵਾਰ ਡਾਇਰੈਕਟੋਰੇਟ ਆਫ ਤਕਨੀਕੀ ਸਿੱਖਿਆ, ਚੰਡੀਗੜ੍ਹ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਪਰ ਅਜੇ ਤਕ ਕੋਈ ਵੀ ਤਸੱਲੀਬਖਸ ਜਵਾਬ ਨਹੀਂ ਮਿਲ ਰਿਹਾ ਹੈ। ਜਿਸ ਕਰਕੇ ਸਮੂਹ ਫੈਕਲਟੀ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਮੂਹ ਫੈਕਲਟੀ ਨੇ ਤਕਨੀਕੀ ਮੰਤਰੀ ਹਰਜੋਤ ਸਿੰਘ ਬੈਂਸ , Principal Secretary & Director ਤਕਨੀਕੀ ਸਿੱਖਿਆਂ ਪੰਜਾਬ ਨੂੰ ਅਪੀਲ ਕੀਤੀ ਹੈ ਕਿ ਇਸ ਸੰਵਿਧਾਨਿਕ ਮੰਗ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ। ਜੇਕਰ ਇਸੇ ਤਰ੍ਹਾਂ ਟਾਲ ਮਟੋਲ ਦੀ ਨੀਤੀ ਅਪਣਾਈ ਗਈ ਤਾਂ ਸੰਘਰਸ ਨੂੰ ਵੱਡੇ ਪੱਧਰ ਤੇ ਹੋਰ ਤੇਜ ਕੀਤਾ ਜਾਵੇਗਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਪੇ ਸਕੇਲ ਲਾਗੂ ਨਾ ਹੋਣ ਕਾਰਨ MRSPTU ਦੇ ਅਧਿਆਪਕਾਂ ਦੀ ਭੁੱਖ ਹੜਤਾਲ ਸਤਵੇਂ ਦਿਨ ਵਿੱਚ ਪੁੱਜੀ"