Thursday, April 16, 2026
spot_img
spot_img

ਬਠਿੰਡਾ ਦੇ ਪ੍ਰਸਿੱਧ ਮੰਦਰ ‘ਚ ਮਾਂ ‘ਸਰਸਵਤੀ’ ਦੀ ਮੂਰਤੀ ਦੀ ਕੀਤੀ ਸਥਾਪਨਾ

Date:

spot_img

👉ਨਾਮਵਾਰ ਵਕੀਲ ਅਨਿਲ ਗੁਪਤਾ ਤੇ ਡਾਕਟਰ ਬਲੈਤੀ ਰਾਮ ਦੇ ਪੋਤਰੇ ਨੇ ਨਿਭਾਈ ਸੇਵਾ
Bathinda News: ਬਠਿੰਡਾ ਦੇ ਪ੍ਰਸਿੱਧ ਹਾਥੀ ਵਾਲੇ ਮੰਦਰ ‘ਚ ਸ਼ਹਿਰ ਦੇ ਦੋ ਨਾਮਵਰ ਪਰਿਵਾਰਾਂ ਵੱਲੋਂ ਮਾਂ ‘ਸਰਸਵਤੀ’ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ।ਬੀਤੇ ਕੱਲ ਐਤਵਾਰ ਨੂੰ ਇਸ ਮੌਕੇ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮਾਂ ਸਰਸਵਤੀ ਦੀ ਮੂਰਤੀ ਦੀ ਸਥਾਪਨਾ ਤੋਂ ਪਹਿਲਾਂ ਪੂਜਾ ਅਤੇ ਹਵਨ ਕਰਵਾਇਆ ਗਿਆ। ਜਿਸ ਦੇ ਵਿੱਚ ਸ੍ਰੀ ਸਨਾਤਨ ਧਰਮ ਸਭਾ ਦੇ ਅਹੁੱਦੇਦਾਰਾਂ ਅਤੇ ਮੈਂਬਰਾਂ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਸਿੱਧ ਸ਼ਖਸ਼ੀਅਤਾਂ ਪੁੱਜੀਆਂ ਹੋਈਆਂ ਸਨ।

ਇਹ ਵੀ ਪੜ੍ਹੋ Moga police ਵੱਲੋਂ ਮੁਕਾਬਲੇ ਤੋਂ ਬਾਅਦ ਕਾਰ ਖੋਹਣ ਵਾਲੇ ਬਦਮਾਸ਼ ਕਾਬੂ, ਇੱਕ ਜ਼ਖਮੀ 

ਸੂਚਨਾ ਮੁਤਾਬਿਕ ਇਲਾਕੇ ਦੇ ਨਾਮਵਰ ਵਕੀਲ ਸ਼੍ਰੀ ਅਨਿਲ ਗੁਪਤਾ ਜੋ ਕਿ ਐਸਐਸਡੀ ਸਭਾ ਦੇ ਜਨਰਲ ਸੈਕਟਰੀ ਵੀ ਹਨ ਤੋਂ ਇਲਾਵਾ ਸ਼ਹਿਰ ਦੇ ਪ੍ਰਸਿੱਧ ਡਾਕਟਰ ਵਲੈਤੀ ਰਾਮ ਦੇ ਪੋਤਰੇ ਡਾਕਟਰ ਪੁਸ਼ਕਰ ਵੱਲੋਂ ਇਸ ਮੰਦਰ ਵਿੱਚ ਮਾਂ ਸਰਸਵਤੀ ਦੀ ਮੂਰਤੀ ਦੀ ਸਥਾਪਨਾ ਦੀ ਸੇਵਾ ਕੀਤੀ ਗਈ। ਇਸ ਦੌਰਾਨ ਸਵੇਰੇ 9 ਤੋਂ 12 ਵਜੇ ਤੱਕ ਪੂਜਾ ਅਤੇ ਹਵਨ ਕੀਤਾ ਗਿਆ ਜਿਸ ਤੋਂ ਬਾਅਦ ਆਰਤੀ ਬੰਦਨਾਂ ਦੇ ਨਾਲ ਮਾਂ ਸਰਸਵਤੀ ਦੀ ਮੂਰਤੀ ਸਥਾਪਤ ਕੀਤੀ ਗਈ। ਇਸ ਮੌਕੇ ਐਸਐਸਡੀ ਸਭਾ ਦੇ ਪ੍ਰਧਾਨ ਐਡਵੋਕੇਟ ਅਭੈ ਸਿੰਗਲਾ, ਉਪ ਪ੍ਰਧਾਨ ਕੇ ਕੇ ਅਗਰਵਾਲ, ਐਸਐਸਡੀ ਕਾਲਜ ਕਮੇਟੀ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ ਤੋਂ ਇਲਾਵਾ ਐਡਵੋਕੇਟ ਰਜੀਵ ਗੁਪਤਾ ਸਹਿਤ ਐਸਐਸਡੀ ਸਭਾ ਦੇ ਅਹੁਦੇਦਾਰ ਅਤੇ ਮੈਂਬਰ ਸਹਿਤ ਹੋਰ ਸ਼ਹਿਰ ਵਾਸੀ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

Ludhiana News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...

Vigilance Bureau ਵੱਲੋਂ 6,000 ਰੁਪਏ ਰਿਸ਼ਵਤ ਲੈਂਦਾ ਪ੍ਰਿੰਸੀਪਲ ਰੰਗੇ ਹੱਥੀਂ ਕਾਬੂ

Ludhiana News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...

Vigilance Bureau ਨੇ ਕਾਨੂੰਗੋ ਨੂੰ 33000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕੀਤਾ ਗ੍ਰਿਫ਼ਤਾਰ

SBS Nagar News:ਪੰਜਾਬ ਵਿਜੀਲੈਂਸ ਬਿਊਰੋ ਨੇ ਮੁੱਖ ਮੰਤਰੀ ਸ....