ਸਖ਼ਤ ਮੁਕਾਬਲੇ ਵਿੱਚ 1-0 ਨਾਲ ਦਿੱਤੀ ਮਾਤ
ਨਵੀਂ ਦਿੱਲੀ, 17 ਸਤੰਬਰ: ਚੀਨ ਦੇ ਹੁਲੁਨਬਿਊਰ ਸ਼ਹਿਰ ਵਿੱਚ ਚੱਲ ਰਹੇ ਮੁਕਾਬਲਿਆਂ ਦੌਰਾਨ ਭਾਰਤੀ ਹਾਕੀ ਟੀਮ ਨੇ ਮੇਜ਼ਬਾਨ ਦੇਸ਼ ਦੀ ਟੀਮ ਨੂੰ ਸਖਤ ਮੁਕਾਬਲੇ ਵਿੱਚ ਹਰਾ ਕੇ ਏਸ਼ੀਅਨ ਚੈਂਪੀਅਨਸ਼ਿਪ ਟਰਾਫੀ ‘ਤੇ ਕਬਜ਼ਾ ਕਰ ਲਿਆ ਹੈ। ਇਸ ਚੈਂਪੀਅਨਸ਼ਿਪ ਵਿੱਚ ਭਾਰਤੀ ਟੀਮ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜੇਤੂ ਰਹੀ ਹੈ ਅਤੇ ਇੱਕ ਵੀ ਮੈਚ ਨਹੀਂ ਹਾਰਿਆ।
ਖੇਡਾਂ ਸਾਡੀ ਮਾਨਸਿਕ ਅਤੇ ਸਰੀਰਕ ਸ਼ਕਤੀ ਨੂੰ ਵਧਾਉਂਦੀਆਂ ਹਨ:ਜਗਰੂਪ ਸਿੰਘ ਗਿੱਲ
ਸੈਮੀਫਾਈਨਲ ਵਿੱਚ ਕੋਰੀਆ ਦੀ ਟੀਮ ਨੂੰ ਚਾਰ ਇੱਕ ਨਾਲ ਹਰਾਉਣ ਵਾਲੇ ਭਾਰਤੀ ਖਿਡਾਰੀ ਭਾਰੀ ਉਤਸ਼ਾਹ ਵਿੱਚ ਦੇਖੇ ਜਾ ਸਕਦੇ ਸਨ ਪ੍ਰੰਤੂ ਫਾਈਨਲ ਦੇ ਵਿੱਚ ਰੌਚਕ ਮੁਕਾਬਲਾ ਦੇਖਣ ਨੂੰ ਮਿਲਿਆ ਜਿੱਥੇ ਮੇਜ਼ਬਾਨ ਦੇਸ਼ ਦੀ ਟੀਮ ਨੇ ਸਖਤ ਟੱਕਰ ਦਿੱਤੀ । ਪ੍ਰੰਤੂ ਆਖਰੀ ਸਮੇਂ ਦੇ ਵਿੱਚ ਭਾਰਤੀ ਖਿਡਾਰੀ ਗੋਲ ਕਰਨ ਵਿੱਚ ਸਫਲ ਰਹੇ। ਚੀਨ ਨੇ ਸੈਮੀ ਫਾਈਨਲ ਮੁਕਾਬਲੇ ਵਿੱਚ ਪਾਕਿਸਤਾਨ ਨੂੰ ਮਾਤ ਦਿੱਤੀ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀ ਪੈਰਿਸ ਓਲੰਪਿਕ ਦੇ ਵਿੱਚ ਭਾਰਤੀ ਟੀਮ ਨੂੰ ਤੀਜੇ ਸਥਾਨ ‘ਤੇ ਸਬਰ ਕਰਨਾ ਪਿਆ ਸੀ।
Share the post "ਚੀਨ ਨੂੰ ਹਰਾ ਕੇ ਭਾਰਤੀ ਹਾਕੀ ਟੀਮ ਨੇ ਆਪਣੇ ਨਾਂ ਕੀਤੀ ਏਸ਼ੀਅਨ ਚੈਂਪੀਅਨਸ਼ਿਪ ਟਰਾਫ਼ੀ"