32 ਸਾਲ ਪਹਿਲਾਂ ਹੋਏ ਕਥਿਤ ਫਰਜੀ ਮੁਕਾਬਲੇ ਦੀ ਜਾਂਚ ਦੀ ਮੁੜ ਉੱਠੀ ਅਵਾਜ਼, ਪਰਿਵਾਰ ਨੇ ਦਿੱਤੀ ਐਸ.ਐਸ.ਪੀ ਨੂੰ ਦਰਖਾਸਤ

0
82
+2

Bathinda news: ਜ਼ਿਲ੍ਹੇ ਦੇ ਪਿੰਡ ਗੰੁਮਟੀ ਕਲ੍ਹਾ ਦੇ ਰਹਿਣ ਵਾਲੇ ਇੱਕ 16 ਸਾਲਾ ਨਾਬਾਲਿਗ ਨੌਜਵਾਨ ਦੇ 32 ਸਾਲ ਪਹਿਲਾਂ ਹੋਏ ਕਥਿਤ ਪੁਲਿਸ ਮੁਕਾਬਲੇ ਦੀ ਮੁੜ ਜਾਂਚ ਦੀ ਮੰਗ ਉੱਠੀ ਹੈ। ਇਸ ਸਬੰਧ ਵਿਚ ਪ੍ਰਵਾਰ ਵੱਲੋਂ ਐਸਐਸਪੀ ਬਠਿੰਡਾ ਨੂੰ ਦਰਖਾਸਤ ਦੇ ਕੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। 32 ਸਾਲਾ ਤੋ ਇਨਸਾਫ ਦੀ ਉਡੀਕ ਕਰ ਰਹੇ ਲਾਪਤਾ ਹੋਏ ਨਾਬਾਲਿਗ ਦਵਿਦੰਰ ਸਿਘ ਦੇ ਵੱਡੇ ਭਰਾ ਨਿਰਮਲ ਸਿੰਘ ਅਤੇ ਵਕੀਲ ਰਣਬੀਰ ਸਿਘ ਬਰਾੜ ਗਿੱਲਪੱਤੀ ਨੇ ਦੱਸਿਆ ਕਿ ਦਵਿੰਦਰ ਸਿੰਘ ਨੂੰ ਪੰਜਾਬ ਪੁਲਿਸ ਦੀ ਇੱਕ ਇੰਸਪੈਕਟਰ ਦੀ ਅਗਵਾਈ ਹੇਠ 15-20 ਮੁਲਾਜਮਾਂ ਦੀ ਟੀਮ ਨੇ 15 ਦਸੰਬਰ 1992 ਨੂੰ ਸਵੇਰੇ ਸਾਢੇ 6 ਵਜੇ ਘਰੋਂ ਨਜਾਇਜ ਤੌਰ ਤੇ ਚੁੱਕਿਆ ਸੀ।

ਇਹ ਵੀ ਪੜ੍ਹੋ  ਖਨੌਰੀ ਮੋਰਚੇ ’ਤੇ ਮਹਾਂਪੰਚਾਇਤ ਅੱਜ, ਕਿਸਾਨ ਆਗੂ ਡੱਲੇਵਾਲ ਦਾ ਮਰਨ ਵਰਤ 79ਵੇਂ ਦਿਨ ’ਚ ਸ਼ਾਮਲ

ਪੁਲਿਸ ਵੱਲੋ ਚੁੱਕੇ ਗਏ ਨਾਬਾਲਿਗ ਦਵਿੰਦਰ ਸਿੰਘ ਦੇ ਪਰਿਵਾਰ ਵੱਲੋਂ ਥਾਂ-2 ਤੇ ਭਾਲ ਕਰਨ ਉਪਰੰਤ ਵੀ ਜਦ ਉਸਦਾ ਕੋਈ ਪਤਾ ਨਾ ਲੱਗਾ ਤਾ ਲਾਪਤਾ ਹੋਏ ਨਾਬਾਲਿਗ ਦੇ ਪਿਤਾ ਸੁਰਜੀਤ ਸਿੰਘ ਵੱਲੋ 15 ਅਪ੍ਰੈਲ-1993 ਨੂੰ ਚੀਫ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦਰਖਾਸਤ ਸਮੇਤ ਹਲਫੀਆ ਬਿਆਨ ਦੇ ਕੇ ਇਨਸਾਫ ਦੀ ਗੁਹਾਰ ਲਗਾਈ ਗਈ ਸੀ। ਪਰ ਇਸ ਉਪਰ ਅੱਜ ਤੱਕ ਕੋਈ ਅਮਲ ਨਹੀਂ ਹੋ ਸਕਿਆ। ਇਸ ਤੋਂ ਇਲਾਵਾ 2 ਸੰਤਬਰ 1993 ਨੂੰ ਲਾਪਤਾ ਨਾਬਾਲਿਗ ਦੇ ਪਿਤਾ ਵੱਲੋ ਆਈ. ਜੀ. ਪੰਜਾਬ ਪੁਲਿਸ ਨੂੰ ਵੀ ਦਰਖਾਸਤ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸੇ ਵੀ ਪੁਲਿਸ ਅਧਿਕਾਰੀ ਨੇ ਨਾ ਤਾ ਦਰਖਾਸਤ ਫੜੀ ਅਤੇ ਨਾ ਹੀ ਉਨ੍ਹਾ ਦਾ ਸੁਣਵਾਈ ਕੀਤੀ ।

ਇਹ ਵੀ ਪੜ੍ਹੋ  ਪੰਜਾਬ ਰੋਡਵੇਜ਼ ਦੀ ਬੱਸ ਦੀ ਚਪੇਟ ’ਚ ਆਉਣ ਕਾਰਨ ਐਕਟਿਵਾ ਸਵਾਰ ਦੋ ਨੌਜਵਾਨਾਂ ਦੀ ਹੋਈ ਮੌ+ਤ

ਨਿਰਮਲ ਸਿੰਘ ਦੇ ਦੱਸਣ ਮੁਤਾਬਿਕ ਪੰਜਾਬ ਪੁਲਿਸ ਨੇ ਉਸ ਦੇ ਭਰਾ ਦੀ ਭਾਲ ਕਰਨ ਲਈ ਪਰਿਵਾਰ ਨੂੰ ਰੋਕਣ ਲਈ ਦਰਖਾਸਤ ਕਰਤਾ ਨੂੰ ਘਰੋ ਚੁੱਕੇ ਕੇ ਥਾਣਾ ਫੂਲ ਲਿਜਾ ਕੇ ਅੰਨ੍ਹਾ ਤਸ਼ੱਦਦ ਕੀਤਾ । ਜਿਸ ਤੋ ਡਰਦਿਆ ਉਸ ਦਾ ਪਰਿਵਾਰ ਚੁੱਪ ਕਰਕੇ ਘਰ ਬੈਠ ਗਿਆ । ਦਰਖਾਸਤ ਕਰਤਾ ਨੇ ਦੱਸਿਆ ਕਿ ਉਸ ਦੇ ਪਿਤਾ ਸਾਲ 2014 ਅਤੇ ਮਾਤਾ ਰਣਜੀਤ ਕੌਰ ਸਾਲ 2024 ਵਿੱਚ ਆਪਣੇ ਲਾਪਤਾ ਹੋਏ ਜਵਾਨ ਪੁੱਤਰ ਨੂੰ ਵੇਖਣ ਲਈ ਤਰਸਦੇ ਹੋਏ ਇਸ ਦੁਨਿਆ ਤੋ ਚੱਲੇ ਗਏ । ਐਸ.ਐਸ.ਪੀ ਬਠਿੰਡਾ ਨੂੰ ਦਿੱਤੀ ਗਈ ਦਰਖਾਸਤ ਦੀ ਕਾਪੀ ਪੀੜਤ ਪਰਿਵਾਰ ਵੱਲੋ ਡੀ.ਜੀ.ਪੀ. ਪੰਜਾਬ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਨੂੰ ਵੀ ਭੇਜੀ ਗਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ watsapp number +91 94642-76483 ‘ਤੇ ਸੰਪਰਕ ਕਰੋ

+2

LEAVE A REPLY

Please enter your comment!
Please enter your name here