ਬਠਿੰਡਾ ਦੇ ਆਦਰਸ਼ ਸਕੂਲ ਦਾ ਮਾਮਲਾ ਗਰਮਾਇਆ; ਪੁਲਿਸ ਪ੍ਰਸ਼ਾਸਨ ਨੇ ਧਰਨਾਕਾਰੀ ਅਧਿਆਪਕਾਂ ਨੂੰ ਖਦੇੜਿਆ

0
372
+3

👉ਅਧਿਅਪਾਕਾਂ ਦੀ ਹਿਮਾਇਤ ‘ਤੇ ਪੁੱਜੇ ਕਿਸਾਨਾਂ ਨੂੰ ਵੀ ਕੀਤਾ ਥਾਣੇ ਬੰਦ, ਪਿੰਡ ਦੇ ਇੱਕ ਧੜੇ ਨੇ ਪ੍ਰਸ਼ਾਸਨ ਦਾ ਕੀਤਾ ਸਵਾਗਤ
Bathinda News: ਬਠਿੰਡਾ ਜ਼ਿਲ੍ਹੇ ਦੇ ਪਿੰਡ ਚਾਉਕੇ ਵਿਖੇ ਸਥਿਤ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ਚੱਲ ਰਹੇ ਸੰਘਰਸ਼ ਨੂੰ ਅੱਜ 5 ਅਪ੍ਰੈਲ ਨੂੰ ਪੁਲਿਸ ਪ੍ਰਸ਼ਾਸਨ ਨੇ ਸਖ਼ਤੀ ਨਾਲ ਸਮਾਪਤ ਕਰ ਦਿੱਤਾ । ਏਡੀਸੀ ਪੂਨਮ ਸਿੰਘ ਅਤੇ ਡੀਐਸਪੀ ਫ਼ੂਲ ਦੀ ਅਗਵਾਈ ਹੇਠ ਵੱਖ ਵੱਖ ਥਾਣਿਆਂ ਤੋਂ ਪੁੱਜੀ ਵੱਡੀ ਗਿਣਤੀ ਵਿਚ ਪੁਲਿਸ ਨੇ ਸਕੂਲ ਦੇ ਗੇਟ ਨੂੰ ਜਿੰਦਰਾ ਮਾਰ ਕੇ ਬੈਠੇ ਅਧਿਆਪਕਾਂ ਨੂੰ ਹਿਰਾਸਤ ਵਿਚ ਲੈਂਦਿਆਂ ਸਕੂਲ ਦਾ ਜਿੰਦਰਾ ਖ਼ੋਲ ਦਿੱਤਾ। ਧਰਨੇ ਦਾ ਸਾਰਾ ਸਮਾਨ , ਅਧਿਆਪਕਾਂ ਦੇ ਬੈਗ ਆਦਿ ਵੀ ਜਬਤ ਕਰ ਲਏ। ਇੰਨ੍ਹਾਂ ਅਧਿਆਪਕਾਂ ਨੂੰ ਬਾਅਦ ਵਿਚ ਥਾਣਾ ਸਦਰ ਰਾਮਪੁਰਾ ਲਿਜਾਇਆ ਗਿਆ, ਜਿੱਥੇ ਭਾਰਤੀ ਕਿਸਾਨ ਯੂਨੀਅਕ ਏਕਤਾ ਉਗਰਾਹਾ ਦੇ ਆਗੂ ਤੇ ਵਲੰਟੀਅਰ ਵੱਡੀ ਗਿਣਤੀ ਵਿਚ ਪੁੱਜੇ ਪ੍ਰੰਤੂ ਪੁਲਿਸ ਨੇ ਇੰਨ੍ਹਾਂ ਉਪਰ ਵੀ ਹਲਕਾ ਲਾਠੀਚਾਰਜ਼ ਕਰਦਿਆਂ ਤਿੰਨ ਦਰਜ਼ਨ ਦੇ ਕਰੀਬ ਆਗੂਆਂ ਤੇ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਬਾਅਦ ਵਿਚ ਇੰਨ੍ਹਾਂ ਵਿਚੋਂ ਜਿਆਦਾਤਰ ਆਗੂਆਂ ਨੂੰ ਥਾਣਾ ਸੰਗਤ ਵਿਚ ਬੰਦ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ ਜ਼ਿਲ੍ਹੇ ਵਿੱਚ ਫਸਲੀ ਵਿਭਿੰਨਤਾ ਹੇਠ ਨਰਮੇ ਦਾ ਰਕਬਾ ਵਧਾਇਆ ਜਾਵੇ: ਸੰਯੁਕਤ ਡਾਇਰੈਕਟਰ 

ਹਾਲਾਂਕਿ ਸਕੂਲ ਖੋਲਣ ਦੇ ਹੱਕ ਵਿਚ ਡਟੇ ਪਿੰਡ ਦੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਪ੍ਰੰਤੂ ਕਿਸਾਨ ਆਗੂਆਂ ਅਤੇ ਇਸ ਮਾਮਲੇ ਵਿਚ ਬਣੀ ਸੰਘਰਸ਼ ਕਮੇਟੀ ਨੇ ਪੁਲਿਸ ਉਪਰ ਧੱਕੇਸ਼ਾਹੀ ਦਾ ਦੋਸ਼ ਲਗਾਉਂਦਿਆਂ ਆਪਣਾ ਸੰਘਰ਼ਸ਼ ਮੁੜ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਦਸਣਾ ਬਣਦਾ ਹੈ ਕਿ ਸਕੂਲ ਮੈਨੇਜ਼ਮੈਂਟ ਵੱਲੋਂ ਕੁੱਝ ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਨੂੰ ਲੈ ਕੇ ਸ਼ੁਰੂ ਹੋਏ ਇਸ ਸੰਘਰ਼ਸ ਦੇ ਵਿਚ ਇਸ ਸਕੂਲ ਵਿਚ ਪੜ੍ਹਦੇ ਕੁੱਝ ਬੱਚਿਆਂ ਦੇ ਮਾਪੇ ਅਤੇ ਪਿੰਡ ਦੇ ਲੋਕਾਂ ਤੋਂ ਇਲਾਵਾ ਬਾਅਦ ਵਿਚ ਕਿਸਾਨ ਜਥੇਬੰਦੀ ਵੀ ਹਿਮਾਇਤ ‘ਤੇ ਆ ਗਈ ਸੀ। ਇਸ ਦੌਰਾਨ ਲੰਘੀ 26 ਮਾਰਚ ਨੂੰ ਇਸ ਸੰਘਰਸ਼ ਕਮੇਟੀ ਅਤੇ ਪਿੰਡ ਦੇ ਦੂਜੇ ਧੜੇ ਵਿਚਕਾਰ ਟਕਰਾਅ ਵੀ ਪੈਦਾ ਹੋ ਗਿਆ ਸੀ ਤੇ ਇਸ ਧੜੇ ਵੱਲੋਂ ਕਿਸਾਨ ਆਗੂਆਂ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਵੀ ਕੀਤਾ ਗਿਆ ਸੀ ਤੇ ਪ੍ਰਸ਼ਾਸਨ ਨੇ ਸਕੂਲ ਅੱਗੇ ਲੱਗੇ ਧਰਨੇ ਨੂੰ ਚੁਕਾਉਂਦਿਆਂ ਜਿੰਦਰਾ ਖੋਲ ਦਿੱਤਾ ਸੀ ਪ੍ਰੰਤੂ ਇਸਤੋਂ ਬਾਅਦ ਮੁੜ ਇੱਥੇ ਮੋਰਚਾ ਸ਼ੁਰੂ ਹੋ ਗਿਆ ਸੀ।

ਇਹ ਵੀ ਪੜ੍ਹੋ High Court ਵੱਲੋਂ ਵੀ Xen buttar ਦੀ ਜਮਾਨਤ ਅਰਜ਼ੀ ਰੱਦ; ਮਾਮਲਾ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ

ਉਧਰ ਅਧਿਅਪਾਕਾਂ ਨੂੰ ਥਾਣੇ ‘ਚ ਬੰਦ ਕਰਨ ਅਤੇ ਕਿਸਾਨਾਂ ਉਪਰ ਲਾਠੀਚਾਰਜ਼ ਕਰਨ ਦਾ ਵਿਰੋਧ ਕਰਦਿਆਂ ਰੋਸ ਵਜੋਂ ਅੱਜ ਵੱਖ-ਵੱਖ ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਵੱਲੋਂ ਰਾਮਪੁਰਾ ਦੇ ਗੁਰਦੁਆਰਾ ਸਾਹਿਬ ਇਕੱਠੇ ਹੋ ਕੇ ਰਾਮਪੁਰਾ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕਰਕੇ ਮੰਗ ਕੀਤੀ ਕਿ ਅੱਜ ਗ੍ਰਿਫਤਾਰ ਕੀਤੇ ਸਾਰਿਆਂ ਨੂੰ ਬਿਨਾਂ ਸਰਤ ਰਿਹਾਅ ਕੀਤਾ ਜਾਵੇ ਅਤੇ ਜਬਤ ਕੀਤਾ ਸਮਾਨ ਵਾਪਸ ਦਿੱਤਾ ਜਾਵੇ। ਅੱਜ ਜਥੇਬੰਦੀਆਂ ਦੇ ਆਗੂਆਂ ਨੇ ਐਲਾਨ ਕੀਤਾ ਕਿ ਕੱਲ 6 ਅਪ੍ਰੈਲ ਨੂੰ ਪੂਰੇ ਪੰਜਾਬ ਦੇ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਦਿੱਤੇ ਜਾਣਗੇ ਅਤੇ ਬਠਿੰਡਾ ਜਿਲੇ ਵੱਲੋਂ ਹਲਕਾ ਮੌੜ ਦੇ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਦੇ ਘਰ ਅੱਗੇ ਧਰਨਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਫ਼ੜੀ ਮਹਿਲਾ ਕਾਂਸਟੇਬਲ ਦੇ ‘ਦੋਸਤ’ ਵਿਰੁਧ ਇੱਕ ਹੋਰ ਪਰਚਾ ਦਰਜ਼

ਅੱਜ ਦੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ, ਪੰਜਾਬ ਕਿਸਾਨ ਯੂਨੀਅਨ ਦੇ ਜਿਲਾ ਆਗੂ ਗੁਰਤੇਜ ਸਿੰਘ ਮਹਿਰਾਜ, ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਪ੍ਰਿਤਪਾਲ ਸਿੰਘ,ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਤੀਰਥ ਸਿੰਘ ਕੋਠਾ ਗੁਰੂ , ਡੀ ਟੀ ਐਫ ਦੇ ਆਗੂ ਬੇਅੰਤ ਸਿੰਘ ਫੂਲੇਵਾਲਾ ਅਤੇ ਟੈਕਨੀਕਲ ਸਰਵਿਸ ਯੂਨੀਅਨ ਦੇ ਆਗੂ ਜਗਜੀਤ ਸਿੰਘ ਨੇ ਕਿਹਾ ਕਿ ਆਦਰਸ਼ ਸਕੂਲ ਚੌਕੇ ਦੀ ਭ੍ਰਿਸ਼ਟ ਮਨੇਜਮੈਂਟ ਵੱਲੋਂ ਵਿਦਿਆਰਥੀਆਂ ਨੂੰ ਤਿੰਨ ਸਾਲਾਂ ਤੋਂ ਕਿਤਾਬਾਂ ਅਤੇ ਵਰਦੀਆਂ ਨਾ ਦੇ ਕੇ ਅਤੇ ਅਧਿਆਪਕਾਂ ਦੀਆਂ ਤਨਖਾਹਾਂ ਵਿੱਚੋਂ ਲੁੱਟ ਕਰਕੇ ਲੱਖਾਂ ਰੁਪਏ ਮਹੀਨਾ ਕਮਾਈ ਕੀਤੀ ਜਾ ਰਹੀ ਹੈ ਜਿਸ ਦੇ ਖਿਲਾਫ ਜਦੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਵਿਰੋਧ ਕੀਤਾ ਤਾਂ ਕਈ ਅਧਿਆਪਕਾਂ ਨੂੰ ਟਰਮੀਨੇਟ ਕਰ ਦਿੱਤਾ ਗਿਆ ਜਿਸ ਦੇ ਵਿਰੋਧ ਵਿੱਚ ਅਧਿਆਪਕਾਂ ਤੇ ਮਾਪਿਆਂ ਵੱਲੋਂ ਸਕੂਲ ਅੱਗੇ ਲਗਾਤਾਰ ਧਰਨਾ ਲਗਾਇਆ ਹੋਇਆ ਸੀ। ਇਸਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਵੱਲੋਂ ਵੀ ਤਿਆਰ ਕੀਤੀ ਰੀਪੋਰਟ ਮੈਨੇਜਮੈਂਟ ਖਿਲਾਫ ਆਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+3

LEAVE A REPLY

Please enter your comment!
Please enter your name here