ਨਵੀਂ ਦਿੱਲੀ, 28 ਜੂਨ: 18ਵੀਂ ਲੋਕ ਸਭਾ ਦੇ ਚੱਲ ਰਹੇ ਪਹਿਲਾ ਇਜਲਾਜ਼ ਦੌਰਾਨ ਅੱਜ ਸੰਸਦ ਵਿਚ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ। ਪਿਛਲੇ ਦਿਨੀਂ ਦੇਸ ਦੀ ਸਭ ਤੋਂ ਪ੍ਰਮੁੱਖ ਮੈਡੀਕਲ ਪ੍ਰੀਖ੍ਰਿਆ ਲਈ ਲਏ ਨੀਟ ਦੇ ਪੇਪਰ ਵਿਚ ਹੋਈਆਂ ਗੜਬੜੀਆਂ ਨੂੰ ਲੈ ਕੇ ਚਰਚਾ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਵਿਰੋਧੀ ਧਿਰ ਵੱਲੋਂ ਮੋਦੀ ਸਰਕਾਰ ਨੂੰ ਸੰਸਦ ਵਿਚ ਘੇਰਿਆ ਗਿਆ। ਹਾਲਾਂਕਿ ਰਾਸਟਰਪਤੀ ਵੱਲੋਂ ਬੀਤੇ ਕੱਲ ਦਿੱਤੇ ਭਾਸ਼ਣ ਦੀ ਬਹਿਸ ਦੀ ਸ਼ੁਰੂਆਤ ਕਰਦੇ ਹੋਏ ਕੇਂਦਰੀ ਸੰਸਦੀ ਮੰਤਰੀ ਕਿਰਨ ਰਿਜੂਜ ਨੇ ਵਿਰੋਧੀ ਧਿਰ ਦੇ ਆਗੂਆਂ ਨੂੰ ਸਮਾਂ ਮਿਲਣ ’ਤੇ ਬੋਲਣ ਦੀ ਅਪੀਲ ਕੀਤੀ ਅਤੇ ਸਪੀਕਰ ਓਮ ਬਿਰਲਾ ਵੱਲੋਂ ਵੀ ਮੈਂਬਰਾਂ ਨੂੰ ਸ਼ਾਂਤ ਰਹਿਣ ਦੀਆਂ ਅਪੀਲਾਂ ਕੀਤੀਆਂ ਗਈਆਂ
ਸੰਸਦ ‘ਚ ਜੈ ਫ਼ਲਸਤੀਨ ਦਾ ਨਾਅਰਾ ਲਗਾਉਣ ਵਾਲੇ ਐਮ.ਪੀ ਓਵੇਸੀ ਦੇ ਘਰ’ਤੇ ਪੋਤੀ ਕਾਲਖ਼
ਪ੍ਰੰਤੂ ਵਿਰੋਧੀ ਧਿਰਾਂ ਦੀ ਏਕਤਾ ਦੇ ਚੱਲਦਿਆਂ ਪੂਰਾ ਹੰਗਾਮਾ ਰਿਹਾ। ਜਿਕਰਯੋਗ ਹੈ ਕਿ ਬੀਤੇ ਕੱਲ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਹੇਠ ਇੰਡੀਆ ਗਠਜੋੜ ਦੇ ਪ੍ਰਮੁੱਖ ਆਗੂਆਂ ਦੀ ਹੋਈ ਮੀਟਿੰਗ ਵਿਚ ਨੀਟ ਪ੍ਰੀਖ੍ਰਿਆ ਦਾ ਮੁੱਦਾ ਚੂੱਕਣ ਦਾ ਫੈਸਲਾ ਲਿਆ ਗਿਆ ਸੀ। ਇਸਦੇ ਲਈ ਨਿਯਮਾਂ ਤਹਿਤ ਬਹਿਸ ਕਰਵਾਉਣ ਵਾਸਤੇ ਵਿਰੋਧੀ ਧਿਰ ਵੱਲੋਂ ਸਪੀਕਰ ਤੇ ਰਾਜ ਸਭਾ ਦੇ ਉਪ ਸਭਾਪਤੀ ਕੋਲ ਮਤਾ ਵੀ ਦਿੱਤਾ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਦੇਸ ਭਰ ਵਿਚ ਪ੍ਰਦਰਸਨ ਵੀ ਕੀਤੇ ਜਾ ਚੁੱਕੇ ਹਨ।
Share the post "ਸੰਸਦ ’ਚ ਨੀਟ ਪ੍ਰੀਖ੍ਰਿਆ ਨੂੰ ਲੈ ਕੇ ਵੱਡਾ ਹੰਗਾਮਾ, ਰਾਸਟਰਪਤੀ ਦੇ ਭਾਸ਼ਣ ’ਤੇ ਬਹਿਸ ਦੌਰਾਨ ਰੋਲਾ-ਰੱਪਾ ਜਾਰੀ"