ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਡੀਸੀ ਦਫ਼ਤਰ ਵਿਖੇ ਚਿਤਾਵਨੀ ਰੈਲੀ ਕਰਕੇ ਪੱਕੇ ਮੋਰਚੇ ਦਾ ਐਲਾਨ

Date:

spot_img

Bathinda News: ਅੱਜ ਪੇਂਡੂ ਤੇ ਖੇਤ ਮਜ਼ਦੂਰ ਜੰਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋ ਡੀ ਸੀ ਦਫ਼ਤਰ ਬਠਿੰਡਾ ਅੱਗੇ ਚੇਤਾਵਨੀ ਰੈਲੀ ਕਰਕੇ 17 ਨਵਬੰਰ ਨੂੰ ਡੀ ਸੀ ਦਫ਼ਤਰ ਵਿਖੇ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਹੈ ।ਰੈਲੀ ਨੂੰ ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਮਿੱਠੂ ਸਿੰਘ ਘੁੱਦਾ ,ਦਲਿਤ ਤੇ ਮਜ਼ਦੂਰ ਮੁਕਤੀ ਮੋਰਚਾ ਦੇ ਸੁਖਪਾਲ ਸਿੰਘ ਖਿਆਲੀ ਵਾਲਾ ਖੇਤ ਮਜ਼ਦੂਰ ਯੂਨੀਅਨ ਦੇ ਮਨਦੀਪ ਸਿਵੀਆਂ ਦਿਹਾਤੀ ਮਜ਼ਦੂਰ ਸਭਾ ਪ੍ਰਕਾਸ਼ ਸਿੰਘ ਨੰਦਗੜ,ਮਜ਼ਦੂਰ ਮੁਕਤੀ ਮੋਰਚਾ ਦੇ ਅਮੀ ਲਾਲ ਬਲਾਹੜ ਮਹਿਮਾ , ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਨੱਛਤਰ ਸਿੰਘ ਰਾਮ ਨਗਰ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਮਨਰੇਗਾ ਦੇ ਬੰਦ ਪਏ ਕੰਮ ਨੂੰ ਚਾਲੂ ਕੀਤਾ ਜਾਵੇ, ਬਾਰਿਸ਼ ਕਾਰਨ ਡਿੱਗੇ ਅਤੇ ਡਿੱਗਣ ਵਾਲੇ ਮਕਾਨਾ ਦਾ ਮੁਆਵਜ਼ਾ ਦਿੱਤਾ ਜਾਵੇ,

ਇਹ ਵੀ ਪੜ੍ਹੋ DAV College Bathinda ਨੂੰ ਰਾਜਪਾਲ ਵੱਲੋਂ ਯੂਥ ਰੈੱਡ ਕਰਾਸ ਪ੍ਰਤੀ ਯੋਗਦਾਨ ਲਈ ਪ੍ਰਸ਼ੰਸਾ ਪੱਤਰ ਭੇਂਟ

ਔਰਤਾਂ ਨੂੰ 1100=1100ਸੌ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ, ਬੁਢਾਪਾ ਵਿਧਵਾ ,ਆਸਰਿਤ ਪੈਨਸ਼ਨ ਪੰਜ ਹਜ਼ਾਰ ਦਿੱਤਾ ਜਾਵੇ, ਸਰਕਾਰੀ,ਅਰਧ ਸਰਕਾਰੀ ਅਤੇ ਮਾਈਕਰੋ ਬਨਾਇਆ ਕੰਪਨੀਆਂ ਦੇ ਕਰਜ਼ੇ ਮੁਆਫ਼ ਕੀਤੇ ਜਾਣ,ਅਲਾਟ ਕੀਤੇ ਪਲਾਟਾਂ ਦੇ ਕਬਜ਼ੇ ਦਿੱਤੇ ਜਾਣ ਅਤੇ ਲੋੜਵੰਦ ਪਰਿਵਾਰਾਂ ਨੂੰ 10=10ਮਰਲੇ ਦੇ ਪਲਾਟ ਦਿੱਤੇ ਜਾਣ, ਆਦਿ ਮਜ਼ਦੂਰਾਂ ਦੀਆ ਹੋਰ ਮੰਗਾਂ 15 ਨਵੰਬਰ ਤੱਕ ਹੱਲ ਨਾ ਕੀਤਾ ਤਾਂ ਮਜ਼ਦੂਰਾਂ ਦੇ ਸਾਂਝੇ ਮੋਰਚੇ ਵਲੋਂ 17 ਨਵੰਬਰ ਤੋਂ ਪੱਕਾ ਡੀਸੀ ਦਫ਼ਤਰ ਵਿਖੇ ਪੱਕਾ ਮੋਰਚਾ ਲਗਾਇਆ ਜਾਵੇਗਾ। ਪੱਕੇ ਮੋਰਚੇ ਦੀ ਤਿਆਰੀ ਸੰਬੰਧੀ ਬਠਿੰਡੇ ਦੇ 8ਬਲਾਕਾਂ ਦੇ 50 ਤੋ ਵੱਧ ਪਿੰਡਾ ਵਿੱਚ ਝੰਡਾ ਮਾਰਚ ਕਰਕੇ ਮਜ਼ਦੂਰਾਂ ਨੂੰ ਲਾਮਬੰਦ ਕੀਤਾ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਪੰਜਾਬ ਮਹਿਲਾ ਕਮਿਸ਼ਨ ਵੱਲੋਂ ਮੌੜ ਵਿਖੇ ‘ਸ਼ੀ ਰਨਜ਼–2026’ ਮੈਰਾਥਨ ਕਰਵਾਈ ਗਈ

ਔਰਤਾਂ ਅੱਜ ਦੇ ਸਮਾਜ ਵਿੱਚ ਕਿਸੇ ਪੱਖੋਂ ਵੀ ਘੱਟ...

Vigilance Bureau ਵੱਲੋਂ ਸੇਵਾ ਕੇਂਦਰ ਦਾ ਕਰਮਚਾਰੀ 7,000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

Jalandhar News:ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ...

सीएम मीटिंग के फैसलों के क्रियान्वयन पर हरियाणा सरकार की पैनी नजर

👉हर निर्णय के लिए तय होगी जिम्मेदारी, समय-सीमा और...