spot_img
spot_img

ਭਾਰਤ-ਆਸਟ੍ਰੇਲੀਆ ਰਣਨੀਤਕ ਗਠਜੋੜ ਦੇ ਆਗੂ ਨੇ ਕੀਤੀ ਮੋਦੀ ਨਾਲ ਮੁਲਾਕਾਤ

Date:

spot_img

👉ਲਿਬਰਲ ਪਾਰਟੀ ਦੀ ਟਿਕਟ ‘ਤੇ ਚੋਣ ਲੜੀ ਰਹੀ ਪਤਨੀ ਵੀ ਰਹੀ ਮੌਜੂਦ
ਨਵੀਂ ਦਿੱਲੀ, 22 ਜਨਵਰੀ: ਭਾਰਤ ਆਸਟ੍ਰੇਲੀਆ ਰਣਨੀਤਕ ਗਠਜੋੜ ਦੇ ਚੇਅਰਮੈਨ ਤੇ ਆਸਟ੍ਰੇਲੀਆ ਦੇ ਨਾਮਵਰ ਸਿੱਖ ਆਗੂ ਡਾ. ਜਗਵਿੰਦਰ ਸਿੰਘ ਵਿਰਕ ਅਤੇ ਉਹਨਾਂ ਦੀ ਪਤਨੀ ਡਾ: ਰਤਨ ਦੀਪ ਕੌਰ ਵਿਰਕ ਵੱਲੋਂ ਬੀਤੇ ਦਿਨ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇੱਕ ਮੁਲਾਕਾਤ ਕੀਤੀ ਗਈ। ਮੂਲ ਰੂਪ ਵਿਚ ਪੰਜਾਬ ਦੇ ਬਠਿੰਡਾ ਸ਼ਹਿਰ ਨਾਲ ਸਬੰਧਤ ਡਾ ਵਿਰਕ ਪਿਛਲੇ ਲੰਮੇ ਸਮੇਂ ਤੋਂ ਆਸਟ੍ਰੇਲੀਆ ਦੀ ਸਿਆਸਤ ਵਿੱਚ ਸਰਗਰਮ ਹਨ। ਉਨ੍ਹਾਂ ਦੀ ਪਤਨੀ ਡਾਕਟਰ ਰਤਨਦੀਪ ਕੌਰ ਆਗਾਮੀ ਚੋਣਾਂ ਦੌਰਾਨ ਲਿਬਰਲ ਪਾਰਟੀ ਦੀ ਟਿਕਟ ‘ਤੇ ਸਿਡਨੀ ਦੇ ਗ੍ਰੀਨਵੇਅ ਹਲਕੇ ਤੋਂ ਚੋਣ ਲੜ ਰਹੇ ਹਨ।

ਇਹ ਵੀ ਪੜ੍ਹੋ  30000 ਰੁਪਏ ਰਿਸ਼ਵਤ ਲੈਂਦਾ ਹੌਲਦਾਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ, SHO ਫਰਾਰ

ਇਸ ਜੋੜੇ ਵੱਲੋਂ ਭਾਰਤ-ਆਸਟ੍ਰੇਲੀਆ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਇਸ ਜੋੜੇ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਇਲਾਵਾ ਆਪਣੇ ਜੱਦੀ ਸ਼ਹਿਰ ਬਠਿੰਡਾ ਦਾ ਵੀ ਦੌਰਾ ਕੀਤਾ ਜਾਵੇਗਾ। ਉਧਰ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਡਾ ਵਿਰਕ ਤੇ ਉਨ੍ਹਾਂ ਦੀ ਪਤਨੀ ਵੱਲੋਂ ਆਸਟ੍ਰੇਲੀਆ ਵਿੱਚ ਭਾਰਤ ਦੇ ਹਿੱਤਾਂ ਵਿੱਚ ਪਾਏ ਮਹੱਤਵਪੂਰਨ ਯੋਗਦਾਨ ਲਈ ਸ਼ਲਾਘਾ ਕਰਦਿਆਂ ਡਾ. ਰਤਨਦੀਪ ਕੌਰ ਵਿਰਕ ਨੂੰ ਆਸਟ੍ਰੇਲੀਆਈ ਸੰਸਦ ਵਿਚ ਪ੍ਰਤੀਨਿਧਤਾ ਕਰਨ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਬਣਨ ਦੀ ਇਤਿਹਾਸਕ ਦਾਅਵੇਦਾਰੀ ਲਈ ਅਸ਼ੀਰਵਾਦ ਦਿੱਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Punjab Police ਦਾ ਥਾਣੇਦਾਰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

Ludhiana News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...