👉ਪੈਦਲ ਮੋਰਚੇ ਲਈ ਤਿਆਰੀਆਂ ਜੋਰਾਂ ‘ਤੇ, ਪੰਧੇਰ ਵੱਲੋਂ ਬਿੱਟੂ ਨੂੰ ਆਪਣੇ ਬਿਆਨ ‘ਤੇ ਕਾਇਮ ਰਹਿਣ ਦਾ ਸੱਦਾ
ਸੰਗਰੂਰ/ਪਟਿਆਲਾ, 1 ਦਸੰਬਰ: SKM News: ਕਿਸਾਨੀ ਮੰਗਾਂ ਨੂੰ ਲੈ ਕੇ ਪਿਛਲੇ ਸਾਢੇ 9 ਮਹੀਨਿਆਂ ਤੋਂ ਪੰਜਾਬ ਤੇ ਹਰਿਆਣਾ ਦੇ ਬਾਰਡਰਾਂ ’ਤੇ ਬੈਠੇ ਹੋਏ ਕਿਸਾਨਾਂ ਵੱਲੋਂ ਆਗਾਮੀ 6 ਦਸੰਬਰ ਨੂੰ ਦਿੱਲੀ ਚੱਲੋਂ ਦੇ ਕੀਤੇ ਐਲਾਨ ਸਬੰਧੀ ਤਿਆਰੀਆਂ ਪੂਰੇ ਜ਼ੋਰਾਂ ’ਤੇ ਚੱਲ ਰਹੀਆਂ ਹਨ। ਦੂਜੇ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ ਹੈ। ਇਸ ਫੈਸਲੇ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਦੇ ਲਈ ਅੱਜ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਅਤੇ ਕਿਸਾਨ ਮਜਦੂਰ ਮੋਰਚਾ ਦੇ ਆਗੂਆਂ ਵੱਲੋਂ ਦੋਵਾਂ ਜਥੇਬੰਦੀਆਂ ਵੱਲੋਂ ਦਿੱਲੀ ਚਲੋ ਨੂੰ ਲੈ ਕੇ ਅਗਲੀ ਰਣਨੀਤੀ ਲਈ ਐਤਵਾਰ ਸਾਂਝੀ ਮੀਟਿੰਗ ਕੀਤੀ ਗਈ।
👉ਇਹ ਵੀ ਪੜ੍ਹੋ ਭੈਣਾਂ ਵਰਗਾ ਸਾਕ ਨਾ ਕੋਈ.., ਭਰਾ ਦੀ ਮੌਤ ਦੀ ਖ਼ਬਰ ਸੁਣਦੇ ਹੀ ਭੈਣ ਦੀ ਵੀ ਦੌਰਾ ਪੈਣ ਕਾਰਨ ਹੋਈ ਮੌ+ਤ
ਮੀਟਿੰਗ ਤੋਂ ਬਾਅਦ ਲਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਮੋਰਚੇ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਪਹਿਲਾਂ ਕੀਤੇ ਐਲਾਨ ਤਹਿਤ ਕਿਸਾਨ ਦਿੱਲੀ ਲਈ ਪੈਦਲ ਹੀ ਕੂਚ ਕਰਨਗੇ। ਇਸਦੇ ਲਈ ਹਰਿਆਣਾ ਵਿੱਚ ਚਾਰ ਥਾਵਾਂ ’ਤੇ ਠਹਿਰਾਅ ਕੀਤਾ ਜਾਵੇਗਾ, ਜਿਸਦੇ ਵਿਚ ਅੰਬਾਲਾ, ਮੋੜ , ਖਾਨਪੁਰ ਜੱਟਾਂ ਅਤੇ ਪਿੱਪਲੀ ਸ਼ਾਮਲ ਹਨ। ਕਿਸਾਨ ਆਗੂ ਨੇ ਇਹ ਵੀ ਦਸਿਆ ਕਿ ਕਿਸਾਨ ਆਪਣੀਆਂ ਬਕਾਇਆ ਮੰਗਾਂ ਨੂੰ ਪੂਰੀਆਂ ਕਰਵਾਉਣ ਦੇ ਲਈ ਦਿੱਲੀ ਲਈ ਰੋਜ਼ਾਨਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਪੈਦਲ ਮਾਰਚ ਕਰਿਆ ਕਰਨਗੇ ਤੇ ਉਸਤੋਂ ਬਾਅਦ ਅਗਲੇ ਪੜਾਅ ’ਤੇ ਠਹਿਰਾਅ ਕਰਨਗੇ।
👉ਇਹ ਵੀ ਪੜ੍ਹੋ ਚਿੱਟੇ ਦੀ ਲੱਤ: ਇੱਕ ਹੀ ਪਿੰਡ ਵਿਚ ਦੋ ਨੌਜਵਾਨਾਂ ਦੇ ਘਰ ਵਿਛੇ ਸੱਥਰ
ਇਸ ਮੌਕੇ ਉਨਾਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਵੀ ਆਪਣੇ ਬਿਆਨ ‘ਤੇ ਕਾਇਮ ਰਹਿਣ ਦੀ ਸਲਾਹ ਦਿੱਤੀ, ਜਿਸਦੇ ਵਿਚ ਉਨਾਂ ਕਿਹਾ ਸੀ ਕਿ ਜੇਕਰ ਕਿਸਾਨ ਖਾਲੀ ਹੱਥ, ਬਿਨਾਂ ਟਰੈਕਟਰ-ਟਰਾਲੀਆਂ ਦੇ ਦਿੱਲੀ ਆਉਂਦੇ ਹਨ ਤਾਂ ਸਰਕਾਰ ਨੂੰ ਕੋਈ ਇਤਰਾਜ ਨਹੀਂ। ਕਿਸਾਨ ਆਗੂ ਪੰਧੇਰ ਨੇ ਇਸ ਮੌਕੇ ਇਹ ਵੀ ਐਲਾਨ ਕੀਤਾ ਕਿ ਜੇਕਰ ਪੈਦਲ ਮਾਰਚ ਦੌਰਾਨ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ ਤਾਂ ਉਹ ਸੜਕਾਂ ’ਤੇ ਹੀ ਧਰਨਾ ਦੇਣ ਲਈ ਮਜਬੂਰ ਹੋਣਗੇ। ਇਸਤੋਂ ਇਲਾਵਾ ਮੀਟਿੰਗ ਵਿਚ ਵੱਧ ਤੋਂ ਵੱਧ ਕਿਸਾਨਾਂ ਨੂੰ ਆਪਣੇ ਨਾਲ ਜੋੜਨ ਲਈ ਭਲਕ ਤੋਂ ਮੈਂਬਰਸ਼ਿਪ ਮੁਹਿੰਮ ਵੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ।
Share the post "SKM News: ਦਿੱਲੀ ਚੱਲੋਂ ਅੰਦੋਲਨ ਦੀਆਂ ਤਿਆਰੀਆਂ ਸਬੰਧੀ ਕਿਸਾਨ ਮੋਰਚੇ ਦੇ ਆਗੂਆਂ ਨੇ ਕੀਤੀ ਮੀਟਿੰਗ"