ਬਠਿੰਡਾ, 23 ਅਕਤੂਬਰ: ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਬਰਾਂਚ ਸੀਵਰੇਜ ਬੋਰਡ ਬਠਿੰਡਾ ਦਾ ਵਫਦ ਅੱਜ ਕਾਰਜਕਾਰੀ ਇੰਜਨੀਅਰ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਨੂੰ ਮਿਲਿਆ ਜਿਸ ਦੇ ਵਿੱਚ ਪਿਛਲੇ ਦਿਨਾਂ ਤੋਂ ਚੱਲ ਰਹੇ ਸੰਘਰਸ਼ ਦੇ ਰੂਪ ਵਿੱਚ ਰਿਟਾਇਰ ਕਰਮਚਾਰੀਆਂ ਨੂੰ ਉਹਨਾਂ ਦੇ ਰਿਟਾਇਰਮੈਂਟ ਲਾਭ ਨਹੀਂ ਦਿੱਤੇ ਜਾ ਰਹੇ ਸੀ ਉਹ ਮਿਊਸਂਪਲ ਕਾਰਪੋਰੇਸ਼ਨ ਬਠਿੰਡਾ ਵੱਲੋਂ ਕੱਲ ਫੰਡ ਜਾਰੀ ਕਰਨ ਉਪਰੰਤ ਅੱਜ ਕਾਰਜਕਾਰੀ ਇੰਜੀਨੀਅਰ ਨੇ ਚਾਰ ਕਰਮਚਾਰੀ ਈਸ਼ਰ ਸਿੰਘ ਪੰਪ ਉਪਰੇਟਰ,ਕੌਸ਼ਲ ਕਿਸ਼ੋਰ ਮਾਲੀ-ਕਮ ਚੌਂਕੀਦਾਰ,ਸੰਦੀਪ ਕੁਮਾਰ ਪੰਪ ਉਪਰੇਟਰ ਅਤੇ ਮਹੇਸ਼ਵਰ ਦਾਸ ਫਿਟਰ ਕੁਲੀ ਜੋ ਪਿਛਲੇ ਦਿਨੀ ਰਿਟਾਇਰ ਹੋਏ ਸੀ ਉਹਨਾਂ ਦੇ ਬਣਦੇ ਬਕਾਏ ਲੀਵ ਇੰਨ ਕੈਸ਼ਮੈਟ ਅਤੇ ਗਰੈਚਟੀ ਦੇ ਸਾਰੇ ਫੰਡ ਅੱਜ ਇਹਨਾਂ ਕਰਮਚਾਰੀਆਂ ਨੂੰ ਜਾਰੀ ਕੀਤੇ ਗਏ। ਜਥੇਬੰਦੀ ਦੇ ਆਗੂਆਂ ਦਰਸ਼ਨਸ਼ਰਮਾ,ਸੁਖਚੈਨ ਸਿੰਘ,ਕਿਸ਼ੋਰ ਚੰਦ ਗਾਜ, ਕੁਲਵਿੰਦਰ ਸਿੰਘ ਸਿੱਧੂ ਨੇ ਦੱਸਿਆ
ਇਹ ਵੀ ਪੜ੍ਹੋ: ਪਟਾਖੇ ਵੇਚਣ ਦੇ ਆਰਜੀ ਲਾਇਸੰਸ ਲੈਣ ਦੇ ਚਾਹਵਾਨ ਵਿਅਕਤੀ ਹੁਣ 24 ਅਕਤੂਬਰ ਸ਼ਾਮ 5 ਵਜੇ ਤੱਕ ਦੇ ਸਕਦੇ ਆਪਣੀਆਂ ਦਰਖਾਸਤਾਂ
ਕਿ ਰਿਟਾਇਰ ਕਰਮਚਾਰੀ ਆਪਣੇ ਫੰਡ ਨੂੰ ਲੈ ਕੇ ਅਤੇ ਕੰਟਰੈਕਟ ਕਰਮਚਾਰੀਆਂ ਦੀਆਂ ਤਨਖਾਹਾਂ ਨੂੰ ਲੈ ਕੇ ਜੋ ਜਥੇਬੰਦੀ ਵੱਲੋਂ ਸੰਘਰਸ਼ ਕੀਤਾ ਗਿਆ ਸੀ ਉਸ ਦੀ ਅੱਜ ਜਿੱਤ ਹੋਈ ਹੈ। ਕਾਰਜਕਾਰੀ ਇੰਜੀਨੀਅਰ ਸੀਵਰੇਜ ਬੋਰਡ ਬਠਿੰਡਾ ਵੱਲੋਂ ਜਥੇਬੰਦੀ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਕੁਝ ਕਰਮਚਾਰੀਆਂ ਦੀਆਂ ਤਨਖਾਹਾਂ ਦੇ ਦਿੱਤੀਆਂ ਗਈਆਂ ਹਨ ਅਤੇ ਬਾਕੀ ਰਹਿੰਦੇ ਕਰਮਚਾਰੀਆਂ ਦੀਆਂ ਤਨਖਾਹਾਂ ਵੀ ਦਿਵਾਲੀ ਤੋਂ ਪਹਿਲਾਂ ਜਾਰੀ ਕਰ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਤ੍ਰਵੈਣੀ ਕੰਪਨੀ ਜੋ ਸੀਵਰੇਜ ਅਤੇ ਵਾਟਰ ਸਪਲਾਈ ਦੇ ਰੱਖ ਰਖਾਵ ਦਾ ਕੰਮ ਕਰ ਰਹੀ ਹੈ ਉਸ ਦੇ ਅਧੀਨ ਕੰਮ ਕਰਦੇ ਕੰਟਰੈਕਟ ਤੇ ਫੀਲਡ ਕਰਮਚਾਰੀਆਂ ਨੂੰ ਦਿਵਾਲੀ ਤੋਂ ਪਹਿਲਾਂ ਤਨਖਾਹਾਂ ਰਿਲੀਜ਼ ਕਰਨ ਸਬੰਧੀ ਡੀਜੀਐਮ ਤਰਵੈਣੀ ਕੰਪਨੀ ਨੂੰ ਮਿਲ ਕੇ ਕਿਹਾ ਗਿਆ ਕਿ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਸਾਰੇ ਕਰਮਚਾਰੀਆਂ ਦੀਆਂ ਤਨਖਾਹਾਂ ਦਿਵਾਲੀ ਤੋਂ ਪਹਿਲਾਂ ਦਿੱਤੀਆਂ ਜਾਣ ਇਸ ਦੇ ਨਾਲ ਉਹਨਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਤਨਖਾਹਾਂ ਰਿਲੀਜ਼ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
Share the post "ਜਥੇਬੰਦੀ ਆਗੂਆਂ ਨੇ ਐਕਸੀਅਨ ਸੀਵਰੇਜ ਬੋਰਡ ਨਾਲ ਮੀਟਿੰਗ ਤੋਂ ਬਾਅਦ ਸੇਵਾਮੁਕਤ ਕਰਮਚਾਰੀਆਂ ਦੇ ਬਕਾਏ ਰਿਲੀਜ਼ ਕਰਵਾਏ"