Punjabi Khabarsaar
ਚੰਡੀਗੜ੍ਹ

ਸੁਧਾਰ ਲਹਿਰ ਦੇ ਆਗੂਆਂ ਨੇ ਵਲਟੋਹਾ ਦੇ ਬਿਆਨ ’ਤੇ ਸੁਖਬੀਰ ਤੇ ਭੂੰਦੜ ਕੋਲੋਂ ਪਾਰਟੀ ਦਾ ਸਟੈਂਡ ਸਪੱਸਟ ਕਰਨ ਦੀ ਕੀਤੀ ਮੰਗ

ਚੰਡੀਗੜ, 13 ਅਕਤੂਬਰ: ਵਿਰਸਾ ਸਿੰਘ ਵਲਟੋਹਾ ਵਲੋਂ ਦਿੱਤੇ ਬਿਆਨ ’ਤੇ ਹੁਣ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਜਸਵੰਤ ਸਿੰਘ ਪੂੜੈਣ, ਇੰਦਰਮੋਹਨ ਸਿੰਘ ਲਖਮੀਰਵਾਲਾ, ਅਤੇ ਮਲਕੀਤ ਕੌਰ ਕਮਾਲਪੁੱਰ ਤਿੰਨੇ ਐਸਜੀਪੀਸੀ ਦੇ ਐਗਜੈਕਟਿਵ ਮੈਂਬਰ ਅਤੇ ਭਾਈ ਮਨਜੀਤ ਸਿੰਘ, ਸੁਰਿੰਦਰ ਸਿੰਘ ਭੁਲੇਵਾਲ, ਮਹਿੰਦਰ ਸਿੰਘ ਹੁਸੈਨਪੁੱਰ, ਕੁਲਦੀਪ ਕੌਰ ਟੌਹੜਾ, ਅਮਰਿਕ ਸਿੰਘ ਸਾਹਪੁੱਰ, ਜਰਨੈਲ ਸਿੰਘ ਕਰਤਾਰਪੁੱਰ, ਮਿੱਠੂ ਸਿੰਘ ਕਾਹਨੇਕੇ, ਪਰਮਜੀਤ ਕੀਰ ਲਾਡਰਾਂ, ਮਲਕੀਤ ਸਿੰਘ ਚੰਗਾਲ ਅਤੇ ਸਤਵਿੰਦਰ ਸਿੰਘ ਟੌਹੜਾ, ਸਾਰੇ 13 ਐਸਜੀਪੌਸੀ ਮੈਬਰਾਂ ਵੱਲੋ ਸਾਂਝੇ ਰੂਪ ਵਿੱਚ ਸਵਾਲ ਚੁੱਕੇ ਹਨ। ਜਾਰੀ ਪ੍ਰੈਸ ਨੋਟ ਵਿੱਚ ਆਗੂਆਂ ਨੇ ਕਿਹਾ ਕਿ, ਸੁਧਾਰ ਲਹਿਰ ਪਹਿਲਾਂ ਹੀ ਕਹਿ ਚੁੱਕੀ ਸੀ ਕਿ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਵਿੱਚ ਜਿਹੜੇ ਵਲਵਲੇ ਵਿਰਸਾ ਸਿੰਘ ਵਲਟੋਹਾ ਨੇ ਸਾਂਝੇ ਕੀਤੇ ਸਨ ਦਰਅਸਲ ਉਹ ਵਲਵਲੇ ਨਹੀਂ ਸਨ, ਸਗੋ ਸੁਖਬੀਰ ਸਿੰਘ ਬਾਦਲ ਦੀ ਸਿਆਸੀ ਉਤੇਜਨਾ ਸੀ, ਜਿਸ ਨੂੰ ਵਿਰਸਾ ਸਿੰਘ ਵਲਟੋਹਾ ਜਰੀਏ ਪੇਸ਼ ਕੀਤਾ ਗਿਆ ਸੀ।

ਇਹ ਵੀ ਪੜ੍ਹੋ: Big News: ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਸ਼੍ਰੀ ਅਕਾਲ ਤਖ਼ਤ ਸਾਹਿਬ ਉਪਰ ਤਲਬ, ਜਾਣੋ ਵਜਾਹ

ਆਗੂਆਂ ਨੇ ਕਿਹਾ ਕਿ, ਖਦਸ਼ਾ ਉਸ ਵੇਲੇ ਹੀ ਸੀ ਕਿ ਜਿਸ ਤਰਾਂ ਵਿਰਸਾ ਸਿੰਘ ਵਲਟੋਹਾ ਲਗਾਤਾਰ ਪੰਥਕ ਮਰਿਯਾਦਾ ਦੀ ਘਾਣ ਵਾਲੇ ਬਿਆਨ ਦੇ ਰਹੇ ਹਨ, ਓਸ ਦੇ ਪਿੱਛੇ ਵੱਡੀ ਪੰਥਕ ਵਿਰੋਧੀ ਸਾਜਿਸ਼ ਛੁਪੀ ਹੋਈ ਹੈ, ਜਿਸ ਤਰੀਕੇ ਸਾਲ 2012 ਵਿੱਚ ਵੋਟਾਂ ਦੀ ਸੌਦੇਬਾਜ਼ੀ ਕਰਕੇ ਪੌਸਾਕ ਵਾਲੇ ਕੇਸ ਦੀ ਕੈਸਲੇਸਨ ਭਰਵਾਈ ਤੇ 2014 ਇਲੈਕਸਨ ਵੇਲੇ ਮਨਜ਼ੂਰ ਕਰਵਾਈ ਸੀ। ਸਾਲ 2015 ਵਿੱਚ ਠੀਕ ਇਹਨਾ ਦਿਨਾਂ ਵਿੱਚ ਝੂਠੇ ਸਾਧ ਨੂੰ ਮੁਆਫੀ ਦੇਣਾ, ਫਿਰ ਐਸਜੀਪੀਸੀ ਤੇ ਦਬਾਅ ਬਣਾ ਕੇ 92 ਲੱਖ ਦੇ ਇਸ਼ਤਿਹਾਰ ਦਿਵਾਉਣਾ, ਇੱਕ ਗਿਣੀ ਮਿਥੀ ਸ਼ਾਜਿਸ ਤਹਿਤ ਕੀਤਾ ਗਿਆ ਸੀ , ਹੁਣ ਉਸ ਤਰਾਂ ਦੀ ਗਿਣੀ ਮਿਥੀ ਸਾਜਿਸ਼ ਤਹਿਤ ਸਿੰਘ ਸਾਹਿਬਾਨ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਹਿਬ ਬਾਰੇ ਤੇ ਖਾਸਕਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਇਹ ਖੁੱਲਮ ਖੁੱਲਾ ਇਲਜਾਮ ਲਗਾ ਦੇਣਾ ਕਿ, ਸਿੰਘ ਸਾਹਿਬਾਨ ਆਰਐੱਸਐੱਸ ਤੋਂ ਆਏ ਹੁਕਮਾਂ ਤਹਿਤ ਚਲਦੇ ਹਨ, ਜਿਸ ਤੋਂ ਸਾਫ਼ ਹੈ ਕਿ ਵਿਰਸਾ ਸਿੰਘ ਵਲਟੋਹਾ ਜਾਣ ਬੁੱਝ ਕੇ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦਾ ਘਾਣ ਕਰਨ ਵਿੱਚ ਜੁਟੇ ਹੋਏ ਹਨ। ਸਿੱਖ ਕੌਮ ਲਈ ਦਾ ਇਹ ਮਸਲਾ ਬਹੁਤ ਗੰਭੀਰ ਭਾਵਨਾਤਮਕ ਹੈ।

ਇਹ ਵੀ ਪੜ੍ਹੋ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ ਬਠਿੰਡਾ ਦੇ ਘਨੱਈਆ ਚੌਕ ’ਚ ਧਰਨਾ ਲਗਾਕੇ ਕੀਤੀ ਸੜਕ ਜਾਮ

ਇਸ ਦੇ ਨਾਲ ਹੀ ਆਗੂਆਂ ਨੇ ਕਿਹਾ ਕਿ, ਜਿਨਾ ਨੁਕਸਾਨ ਸਿੱਖ ਪੰਥ ਦਾ ਸੁਖਬੀਰ ਸਿੰਘ ਬਾਦਲ ਵਲੋ ਲਏ ਗਏ ਫੈਸਲਿਆਂ ਕਰਕੇ ਹੋ ਚੁੱਕਾ ਹੈ, ਉਸ ਦੀ ਭਰਪਾਈ ਕਦੇ ਨਹੀਂ ਹੋ ਸਕਦੀ, ਜਿਸ ਦਾ ਵਿਰਸਾ ਸਿੰਘ ਵਲਟੋਹਾ ਨੂੰ ਚਾਪਲੂਸੀ ਦੀ ਹੱਦ ਪਾਰ ਕਰਨ ਲੱਗਿਆ ਅੰਦਾਜਾ ਤੱਕ ਨਹੀਂ ਹੈ। ਇਸ ਦੇ ਨਾਲ ਹੀ ਇੱਕ ਨਿੱਜੀ ਅਦਾਰੇ ਦੇ ਐਡੀਟਰ ਨਾਲ ਕੀਤੀ ਟੈਲੀਫੋਨਿਕ ਇੰਟਰਵਿਊ ਵਿੱਚ ਵਿਰਸਾ ਸਿੰਘ ਵਲਟੋਹਾ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਗਏ ਸਪਸ਼ਟੀਕਰਨ ਨੂੰ ਵੀ ਘੇਰੇ ਵਿੱਚ ਲਿਆਂਦਾ ਹੈ। ਜਿਸ ਕਨਸੋਆ ਦਾ ਜਿਕਰ ਵਿਰਸਾ ਸਿੰਘ ਵਲਟੋਹਾ ਕਰ ਰਹੇ ਹਨ, ਉਸ ਵਿੱਚ ਓਹਨਾ ਨੇ ਇਸ ਕਨਸੋਅ ਦਾ ਹਵਾਲਾ ਕਿਉ ਨਹੀਂ ਦਿੱਤਾ ਕਿ, ਇੱਕ ਤਨਖਾਹੀਆ ਸਿੱਖ ਬੀਤੇ ਦਿਨ ਐਸਜੀਪੀਸੀ ਮੈਂਬਰਾਂ ਨੂੰ ਤਲਬ ਕਰਦਾ ਹੈ ਤੇ ਅਗਲੇ ਹੁਕਮ ਜਾਰੀ ਕਰਦਾ, ਸਿੱਖ ਮਰਿਯਾਦਾ ਅਨੁਸਾਰ ਇੱਕ ਤਨਖਾਹੀਆ ਕੀ, ਕਿਸੇ ਐਸਜੀਪੀਸੀ ਮੈਂਬਰ ਨੂੰ ਬੁਲਾ ਸਕਦਾ ਹੈ। ਆਗੂਆਂ ਨੇ ਕਿਹਾ ਕਿ, ਸਿੱਧੇ ਰੂਪ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਸਵਾਲ ਕੀਤਾ, ਕਿ ਭੂੰਦੜ ਸਾਹਿਬ ਇਸ ਗੱਲ ਨੂੰ ਸਪਸ਼ਟ ਕਰਨ ਕਿ, ਕਿ ਓਹ ਵਿਰਸਾ ਸਿੰਘ ਵਲਟੋਹਾ ਵਲੋਂ ਕੀਤੀ ਜਾ ਰਹੀ ਬਿਆਨਬਾਜੀ ਨਾਲ ਇਤਫ਼ਾਕ ਰੱਖਦੇ ਹਨ ਜਾਂ ਨਹੀਂ। ਜੇਕਰ ਇਤਫ਼ਾਕ ਰੱਖਦੇ ਹਨ ਤਾਂ ਪ੍ਰੈਸ ਕਾਨਫਰੰਸ ਕਰਕੇ ਦੱਸਣ ਦੀ ਖੇਚਲ ਕਰਨ ਕਿ ਕਿਸ ਆਰਐਸਐਸ ਦੇ ਪ੍ਰੋਗਰਾਮ ਵਿੱਚ ਸਿੰਘ ਸਾਹਿਬਾਨ ਹਾਜਰ ਹੋਏ, ਕਿਹੜੀ ਨੇੜਤਾ ਹੈ ਅਤੇ ਕੀ ਦਖਲ ਹੈ।

 

Related posts

ਗੁਰਕੀਰਤ ਕੋਟਲੀ ਨੇ ਚਮੜਾ ਉਦਯੋਗ ‘ਤੇ ਲੱਗਣ ਵਾਲੇ ਦੋਹਰੇ ਟੈਕਸ ਨੂੰ ਮੁਆਫ ਕਰਨ ਦਾ ਕੀਤਾ ਐਲਾਨ

punjabusernewssite

ਨਵੇਂ ਰੇਲ ਲਿੰਕ ਦੀ ਉਸਾਰੀ, ਰੇਲਵੇ ਓਵਰ ਬਿ੍ਰਜ ਤੇ ਅੰਡਰ ਬਿ੍ਰਜ ਅਤੇ ਲਾਈਨਾਂ ਦੇ

punjabusernewssite

ਸੂਬੇ ਦੀ ਅਮਨ-ਸ਼ਾਂਤੀ ਅਤੇ ਸਦਭਾਵਨਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨਾਲ ਮੇਰੀ ਸਰਕਾਰ ਸਖ਼ਤੀ ਨਾਲ ਨਿਪਟੇਗੀ-ਮੁੱਖ ਮੰਤਰੀ

punjabusernewssite