Delhi News: ਦੇਸ਼ ਦੀ ਰਾਜਧਾਨੀ ਦੀ ਸੱਤਾ ’ਚ ਹੁਣ ਔਰਤਾਂ ਦੀ ਸਰਦਾਰੀ ਹੋ ਗਈ ਹੈ। ਇਹ ਪਹਿਲੀ ਵਾਰ ਹੈ ਕਿ ਜਦ ਇੱਕ ਔਰਤ ਹੀ ਦਿੱਲੀ ਦੀ ਮੁੱਖ ਮੰਤਰੀ ਹੈ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਦੀ ਜਿੰਮੇਵਾਰੀ ਵੀ ਇੱਕ ਔਰਤ ਨੂੰ ਮਿਲੀ ਹੈ। ਸ਼ਾਇਦ ਅਜਿਹਾ ਦਿੱਲੀ ’ਚ ਹੀ ਨਹੀਂ, ਬਲਕਿ ਹੋਰਨਾਂ ਰਾਜ਼ਾਂ ਵਿਚ ਵੀ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਸੂਚਨਾ ਮੁੂਤਾਬਕ ਬੀਤੇ ਕੱਲ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੀ ਹੋਈ ਮੀਟਿੰਗ ਵਿਚ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੂੰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਨੇਤਾ ਚੁਣਿਆ ਗਿਆ।
ਇਹ ਵੀ ਪੜ੍ਹੋ ਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ ਵਿਸ਼ੇਸ਼ ਸੈਸ਼ਨ ਅੱਜ ਤੋਂ,ਕੇਂਦਰੀ ਖੇਤੀ ਖਰੜੇ ’ਤੇ ਹੋ ਸਕਦੀ ਹੈ ਚਰਚਾ!
ਇਸਤੋਂ ਪਹਿਲਾਂ ਆਤਿਸ਼ੀ ਦਿੱਲੀ ਦੇ ਮੁੱਖ ਮੰਤਰੀ ਸਨ ਪ੍ਰੰਤੂ ਆਮ ਆਦਮੀ ਪਾਰਟੀ ਨੂੰ ਦਿੱਲੀ ’ਚ ਜਿੱਤ ਨਸੀਬ ਨਹੀਂ ਹੋਈ ਸੀ ਤੇ ਭਾਜਪਾ 70 ਵਿਚੋਂ 48 ਸੀਟਾਂ ਜਿੱਤਣ ਵਿਚ ਸਫ਼ਲ ਰਹੀ ਸੀ। ਵੱਡੀ ਗੱਲ ਇਹ ਹੈ ਕਿ ਭਾਜਪਾ ਨੇ ਵੀ ਆਤਿਸ਼ੀ ਤੋਂ ਬਾਅਦ ਦਿੱਲੀ ਦੇ ਸ਼ਾਲੀਮਾਰ ਵਿਧਾਨ ਸਭਾ ਹਲਕੇ ਤੋਂ ਪਹਿਲੀ ਵਾਰ ਚੁਣੀ ਗਈ ਰੇਖਾ ਗੁਪਤਾ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ। ਹੁਣ ਦੋਨੋਂ ਔਰਤਾਂ ਆਪੋ-ਆਪਣੀ ਪਾਰਟੀ ਅਤੇ ਦਿੱਲੀ ਦੇ ਲੋਕਾਂ ਲਈ ਸੰਘਰਸ਼ ਕਰਦੀਆਂ ਨਜ਼ਰ ਆਉਣਗੀਆਂ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "Delhi ਦੀ ਸੱਤਾ ’ਚ ‘ਔਰਤਾਂ’ ਦੀ ਸਰਦਾਰੀ! CM ਤੋਂ ਬਾਅਦ ਹੁਣ ਨੇਤਾ ਵਿਰੋਧੀ ਧਿਰ ਵੀ ‘ਔਰਤ’ ਬਣੀ"