ਕੁੱਤੇ ਨੂੰ ਬਚਾਉਂਣ ਦੇ ਚੱਕਰ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਗਈ ਜਾਨ

0
325
+1

Tarntaran News: ਜ਼ਿਲ੍ਹੇ ਦੇ ਕਸਬੇ ਹਰੀਕੇ ਵਿਚ ਇੱਕ ਅਵਾਰਾ ਕੁੱਤੇ ਨੂੰ ਬਚਾਉਣ ਦੇ ਚੱਕਰ ਵਿਚ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਘਟਨਾ ਦੇ ਵਿਚ ਦੋ ਮੋਟਰਸਾਈਕਲਾਂ ਦੀ ਟੱਕਰ ਹੋ ਗਈ ਤੇ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਦੋ ਜਖ਼ਮੀ ਹੋ ਗਏ। ਮ੍ਰਿਤਕ ਨੌਜਵਾਨ ਦੀ ਪਹਿਚਾਣ ਰਾਜਨਪ੍ਰੀਤ ਸਿੰਘ 17 ਸਾਲ ਵਾਸੀ ਮਰਹਾਣਾ ਵਜੋਂ ਹੋਈ ਹੈ। ਜਦੋਂਕਿ ਜਖ਼ਮੀਆਂ ਵਿਚ ਨਵਜੋਤ ਅਤੇ ਅੰਮ੍ਰਿਤ ਵਾਸੀ ਗੰਡੀਵਿੰਡ ਅਤੇ ਜੋਨੇਕਾ ਵਜੋਂ ਹੋਈ ਹੈ, ਜਿੰਨ੍ਹਾਂ ਦਾ ਹਸਪਤਾਲ ਵਿਚ ਇਲਾਜ਼ ਚੱਲ ਰਿਹਾ ਹੈ।

ਇਹ ਵੀ ਪੜ੍ਹੋ ਗੰਨੇ ਨਾਲ ਭਰੀ ਟਰਾਲੀ ਉਪਰ ਪਲਟਣ ਕਾਰਨ 13 ਸਾਲਾਂ ਬੱਚੇ ਦੀ ਹੋਈ ਮੌ+ਤ, ਪਿਊ ਤੇ ਭਰਾ ਹੋਏ ਜਖ਼ਮੀ

ਮੌਕੇ ’ਤੇ ਮੌਜੂਦ ਲੋਕਾਂ ਨੇ ਪੱਤਰਕਾਰਾਂ ਨੂੰ ਦਸਿਆ ਕਿ ਸਪੈਲਡਰ ਮੋਟਰਸਾਈਕਲ ਸਵਾਰ ਦੇ ਅੱਗੇ ਅਚਾਨਕ ਕੁੱਤਾ ਆ ਗਿਆ, ਜਿਸਨੂੰ ਬਚਾਉਣ ਦੇ ਚੱਕਰ ਵਿਚ ਉਸਦੀ ਅੱਗੇ ਆ ਰਹੇ ਇੱਕ ਬੁਲੇਟ ਮੋਟਰਸਾਈਕਲ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ ਰਾਜਨਪ੍ਰੀਤ ਦੇ ਗੰਭੀਰ ਸੱਟਾਂ ਲੱਗੀਆਂ। ਹਾਲਾਕਿ ਤਿੰਨਾਂ ਹੀ ਜਖ਼ਮੀ ਨੌਜਵਾਨਾਂ ਨਜਦੀਕ ਪੈਂਦੇ ਪੱਟੀ ਹਸਪਤਾਲ ਵਿਚ ਲਿਜਾਇਆ ਗਿਆ ਪ੍ਰੰਤੂ ਉਥੇ ਰਾਜਨਪ੍ਰੀਤ ਨੂੰ ਡਾਕਟਰਾਂ ਨੈ ਮ੍ਰਿਤਕ ਐਲਾਨ ਦਿੱਤਾ। ਘਟਨਾ ਤੋਂ ਬਾਅਦ ਮੌਕੇ ’ਤੇ ਪੁੱਜੇ ਪ੍ਰਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

+1

LEAVE A REPLY

Please enter your comment!
Please enter your name here