ਨਾਭਾ, 23 ਅਗਸਤ: ਸਾਲ 2016 ਦੀ ਨਵੰਬਰ 27 ਨੂੰ ਪੂਰੇ ਦੇਸ ਨੂੰ ਦਹਿਲਾਉਣ ਵਾਲੇ ਵਾਪਰੇ ਘਟਨਾਕ੍ਰਮ ਵਿਚ ਦੋ ਅੱਤਵਾਦੀਆਂ ਅਤੇ ਚੋਟੀ ਦੇ ਚਾਰ ਗੈਂਗਸਟਰਾਂ ਨੂੰ ਹਥਿਆਰਾਂ ਦੀ ਨੌਕ ’ਤੇ ਭਜਾਉਣ ਦੇ ਮਾਮਲੇ ਵਿਚ ਬੀਤੇ ਕੱਲ ਹਾਂਗਕਾਂਗ ਤੋਂ ਗ੍ਰਿਫਤਾਰ ਕਰਕੇ ਲਿਆਂਦੇ ਮੁੱਖ ਸਾਜਸ਼ਘਾੜੇ ਰਮਨਜੀਤ ਸਿੰਘ ਉਰਫ਼ ਰੋਮੀ ਨੂੰ ਅੱਜ ਸੁਵੱਖਤੇ ਨਾਭਾ ਦੇ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਨੇ ਉਸਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ, ਜਿੱਥੇ ਹੁਣ ਉਸਨੂੰ ਨਾਭਾ ਦੀ ਜੇਲ੍ਹ ਵਿਚ ਹੀ ਬੰਦ ਕੀਤਾ ਗਿਆ ਹੈ। ਹਾਲਾਂਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਛਗਿਛ ਦੇ ਲਈ ਉਸਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।
PGI ਚੰਡੀਗੜ੍ਹ ’ਚ ਅੱਜ ਤੋਂ ਸ਼ੁਰੂ ਹੋਈਆਂ OPD ਸੇਵਾਵਾਂ, ਹੜਤਾਲ ਹੋਈ ਖ਼ਤਮ
ਜਿਕਰਯੋਗ ਹੈ ਕਿ ਸਾਲ 2016 ਵਿਚ ਹੀ ਹਾਂਗਕਾਂਗ ਚਲੇ ਗਏ ਰੋਮੀ ਦੀ ਹਵਾਲਗੀ ਲਈ ਪੰਜਾਬ ਪੁਲਿਸ ਲੰਮੇ ਸਮੇਂ ਤੋਂ ਭੱਜ ਦੋੜ ਕਰ ਰਹੀ ਸੀ। ਇਸਦੇ ਲਈ ਕੇਂਦਰ ਤੋਂ ਇਲਾਵਾ ਵਿਦੇਸ਼ਾਂ ਦੀਆਂ ਏਜੰਸੀਆਂ ਅਤੇ ਸਰਕਾਰਾਂ ਨਾਲ ਵੀ ਤਾਲਮੇਲ ਕੀਤਾ ਗਿਆ, ਜਿਸਤੋਂ ਬਾਅਦ ਹੁਣ ਸਫ਼ਲਤਾ ਹੱਥ ਲੱਗੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਰੋਮੀ ਹਾਲੇ ਵੀ ਚੋਟੀ ਦੇ ਗੈਂਗਸਟਰਾਂ ਤੋਂ ਇਲਾਵਾ ਕਈ ਖਾਲਿਸਤਾਨੀ ਪੱਖੀਆਂ ਦੇ ਸੰਪਰਕ ਵਿਚ ਚੱਲ ਰਿਹਾ ਸੀ। ਨਾਭਾ ਜੇਲ੍ਹ ਬ੍ਰੇਕ ਕਾਂਡ ਵਿਚ ਪੈਸੇ ਅਤੇ ਯੋਜਨਾ ਬਣਾਉਣ ਵਿਚ ਉਸਦਾ ਮੁੱਖ ਹੱਥ ਸੀ। ਉਹ ਹਾਂਗਕਾਂਗ ਜਾਣ ਤੋਂ ਪਹਿਲਾਂ ਗੈਂਗਸਟਰ ਗੁਰਪ੍ਰੀਤ ਸੇਖੋ ਦੇ ਨਾਲ ਕਰੀਬ ਇੱਕ ਮਹੀਨਾ ਇਸੇ ਜੇਲ੍ਹ ਵਿਚ ਬੰਦ ਰਿਹਾ ਸੀ।
Share the post "ਨਾਭਾ ਜੇਲ੍ਹ ਬ੍ਰੇਕ ਕਾਂਡ ਦਾ ਮੁੱਖ ਸਾਜਸ਼ਘਾੜਾ ਪੰਜਾਬ ਪੁਲਿਸ ਵੱਲੋਂ ਅਦਾਲਤ ’ਚ ਕੀਤਾ ਪੇਸ਼"