ਹਜ਼ਾਰਾਂ ਲੋਕਾਂ ਨੇ ਸੇਜਲ ਅੱਖਾਂ ਨਾਲ ਦਿੱਤੀ ਵਿਦਾਇਗੀ
ਬਠਿੰਡਾ, 29 ਫਰਵਰੀ: ਕਿਸਾਨੀ ਅੰਦੋਲਨ ਦੇ ਪਹਿਲੇ ਸ਼ਹੀਦ ਬਣੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦਾ ਅੱਜ ਅੱਠਵੇਂ ਦਿਨ ਹਜ਼ਾਰਾਂ ਨਮ ਅੱਖਾਂ ਦੇ ਨਾਲ ਉਸਦੇ ਜੱਦੀ ਪਿੰਡ ਬੱਲੋ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ। ਦੋ ਭੈਣਾਂ ਦੇ ਇਕਲੌਤੇ ਭਰਾ ਨੂੰ ਅੰਤਿਮ ਵਿਦਾਈ ਦੇਣ ਵਾਲੇ ਮਾਹੌਲ ਉਸ ਸਮੇਂ ਹੋਰ ਜਿਆਦਾ ਗਮਗੀਨ ਹੋ ਗਿਆ ਜਦ ਵਿਲਕਦੀਆਂ ਹੋਈਆਂ ਇੰਨ੍ਹਾਂ ਭੈਣਾਂ ਨੇ ਅਪਣੇ ਭਰਾ ਨੂੰ ਸਿਹਰਾ ਬੰਨ ਕੇ ਵਿਦਾਈ ਦਿੱਤੀ। ਇਸ ਦੌਰਾਨ ਹਰ ਇੱਕ ਦੀਆਂ ਅੱਖਾਂ ਵਿਚ ਪਾਣੀ ਭਰ ਆਇਆ ਤੇ ਇਸ ਮੌਕੇ ਸ਼ਹੀਦ ਸ਼ੁਭਕਰਨ ਸਿੰਘ ਜਿੰਦਾਬਾਦ ਦੇ ਨਾਅਰੇ ਵੀ ਲੱਗੇ। ਇਸਤੋਂ ਪਹਿਲਾਂ ਪਟਿਆਲਾ ਦੇ ਰਜਿੰਦਰਾ ਮੈਡੀਕਲ ਕਾਲਜ਼ ਤੋਂ ਸ਼ਹੀਦ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਖਨੌਰੀ ਬਾਰਡਰ ’ਤੇ ਲਿਜਾਇਆ ਗਿਆ। ਜਿਸਤੋਂ ਬਾਅਦ ਵੱਡੇ ਕਾਫ਼ਲੇ ਨਾਲ ਉਸਦੇ ਪਿੰਡ ਵੱਲ ਚਾਲੇਪਾਏ ਗਏ।
8,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
ਪਿੰਡ ਬੱਲੋ ਵਿਚ ਅੰਤਿਮ ਸੰਸਕਾਰ ਮੌਕੇ ਤਿਲ ਸੁੱਟਣ ਜੋਗੀ ਜਗ੍ਹਾਂ ਵੀ ਨਹੀਂ ਬਚੀ ਹੋਈ ਸੀ ਤੇ ਕਿਸਾਨ ਜਥੇਬੰਦੀਆਂ ਦੇ ਕਾਰਕੁੰਨਾਂ ਤੋਂ ਇਲਾਵਾ ਸਮਾਜਿਕ, ਧਾਰਮਿਕ ਤੇ ਸਿਆਸੀ ਜਮਾਤਾਂ ਦੇ ਆਗੂ ਵੀ ਪੁੱਜੇ ਹੋਏ ਸਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਤੇ ਕਿਸਾਨ-ਮਜਦੂਰ ਸੰਘਰਸ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਐਲਾਨ ਕੀਤਾ ਕਿ ਸੁਭਕਰਨ ਸਿੰਘ ਦੀ ਸਹੀਦੀ ਨੂੰ ਅਜਾਈ ਨਹੀਂ ਜਾਣ ਦਿੱਤਾ ਜਾਵੇਗਾ ਤੇ ਕਿਸਾਨੀ ਮੰਗਾਂ ਨੂੰ ਪੂੁਰਾ ਕਰਵਾ ਕੇ ਸਾਹ ਲਿਅ ਜਾਵੇਗਾ। ਉਨ੍ਹਾਂ 3 ਮਾਰਚ ਨੂੰ ਸ਼ਹੀਦ ਨੌਜਵਾਨ ਕਿਸਾਨ ਦੇ ਸ਼ਰਧਾਂਜਲੀ ਸਮਾਗਮ ਮੌਕੇ ਲੋਕਾਂ ਨੂੰ ਵੱਡੀ ਗਿਣਤੀ ਵਿਚ ਪੁੱਜਣ ਦੀ ਅਪੀਲ ਕੀਤੀ।
ਬਾਦਲ ਪਰਿਵਾਰ ਨੇ ਆਪਣੇ ਨਿੱਜੀ ਲਾਭਾਂ ਲਈ ਪੰਜਾਬ ਦੇ ਲੋਕਾਂ ਦੇ ਕਰੋੜਾਂ ਰੁਪਏ ਲੁੱਟੇ:ਭਗਵੰਤ ਮਾਨ
ਇਸ ਦੋਰਾਨ ਭਾਕਿਯੂ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਭਾਕਿਯੂ ਕ੍ਰਾਂਤੀਕਾਰੀ ਦੇ ਪ੍ਰਧਾਨ ਸੁਰਜੀਤ ਸਿੰਘ ਫੂਲ, ਭਾਕਿਯੂ ਏਕਤਾ ਡਕੌੰਦਾ ਧਨੇਰ ਦੇ ਜਿਲਾ ਪ੍ਰਧਾਨ ਬਲਵਿੰਦਰ ਸਿੰਘ ਫੌਜੀ ਜੇਠੂਕੇ, ਕਿਸਾਨ ਆਗੂ ਝੰਡਾ ਸਿੰਘ ਜੇਠੂਕੇ , ਸ਼ਿੰਗਾਰਾ ਸਿੰਘ ਮਾਨ , ਗੁਰਦੀਪ ਸਿੰਘ ਰਾਮਪੁਰਾ, ਗੁਰਵਿੰਦਰ ਸਿੰਘ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਮਾਲਵਾ , ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ,ਖੁਸ਼ਬਾਜ ਸਿੰਘ ਜਟਾਣਾ ਜਿਲਾ ਪ੍ਰਧਾਨ ਕਾਂਗਰਸ ਬਠਿੰਡਾ, ਐਡਵੋਕੇਟ ਰਾਜ਼ਨ ਗਰਗ ਸ਼ਹਿਰੀ ਪ੍ਰਧਾਨ, ਵਿਧਾਇਕ ਸੁਖਪਾਲ ਸਿੰਘ ਖਹਿਰਾ, ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ, ਲੱਖਾ ਸਿੰਘ ਸਿਧਾਣਾ, ਨਵਦੀਪ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ , ਗੁਰਸੇਵਕ ਸਿੰਘ ਜਵਾਹਰਕੇ , ਪਰਮਿੰਦਰ ਸਿੰਘ ਬਾਲਿਆਂਵਾਲੀ , ਬਲਵਿੰਦਰ ਸਿੰਘ ਸੇਖੋੰ , ਗੁਰਪ੍ਰੀਤ ਸਿੰਘ ਵਿੱਕੀ ਕਾਂਗਰਸੀ ਆਗੂ , ਰਾਜੂ ਢੱਡੇ ਆਪ ਆਗੂ, ਅੰਮਿਤਾ ਗਿੱਲ ਸੀਨੀਅਰ ਕਾਂਗਰਸੀ ਆਗੂ ਆਦਿ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਚ ਲੋਕਾਂ ਨੇ ਭਰਵੀੰ ਸ਼ਮੂਲੀਅਤ ਕੀਤੀ।
Share the post "ਕਿਸਾਨੀ ਅੰਦੋਲਨ ਦੇ ਸ਼ਹੀਦ ਸ਼ੁਭਕਰਨ ਸਿੰਘ ਨੂੰ ਭੈਣਾਂ ਨੇ ਸ਼ੇਜਲ ਅੱਖਾਂ ਨਾਲ ਸਿਹਰਾ ਸਜ਼ਾ ਕੇ ਦਿੱਤੀ ਵਿਦਾਈ"