ਚੰਡੀਗੜ੍ਹ, 1 ਅਕਤੂਬਰ: ਆਗਾਮੀ 15 ਅਕਤੂਬਰ ਨੂੰ ਪੰਜਾਬ ਵਿਚ ਹੋਣ ਜਾ ਰਹੀਆਂ ਪੰਚਾਇਤਾਂ ਚੋਣਾਂ ਦੌਰਾਨ ਸਰਪੰਚੀ ਦੇ ਅਹੁੱਦੇ ਲਈ ਲਗਾਤਾਰ ਬੋਲੀਆਂ ਦੀ ਚਰਚਾ ਪੂਰੇ ਦੇਸ਼-ਵਿਦੇਸ਼ ’ਚ ਬਣੀ ਹੋਈ ਹੈ। ਗੁਰਦਾਸਪੁਰ ਦੇ ਪਿੰਡ ਹਰਦੋਰਵਾਲ ’ਚ ਸਰਪੰਚੀ ਲਈ 2 ਕਰੋੜ ਦੀ ਲੱਗੀ ਬੋਲੀ ਤੋਂ ਬਾਅਦ ਇਹ ਮਾਮਲਾ ਹੋਰ ਵੀ ਗਰਮਾਇਆ ਹੋਇਆ। ਇਸ ਮਾਮਲੇ ਵਿਚ ਜਿੱਥੇ ਮੀਡੀਆ ਵਿਚ ਖ਼ਬਰਾਂ ਆਉਣ ਤੋਂ ਬਾਅਦ ਜਿੱਥੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨੇ ਐਸਡੀਐਮ ਤੋਂ ਰੀਪੋਰਟ ਮੰਗ ਲਈ ਹੈ, ਉਥੇ ਹੁਣ ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪੁੱਜ ਗਿਆ ਹੈ। ਇੱਕ ਮਹਿਲਾ ਵਕੀਲ ਸਤਿੰਦਰ ਕੌਰ ਦੇ ਵੱਲੋਂ ਇਸ ਸਬੰਧ ਵਿਚ ਇੱਕ ਜਨਤਕ ਹਿੱਤ ਪਿਟੀਸ਼ਨ ਦਾਈਰ ਕਰਕੇ ਬੋਲੀ ਲਗਾਉਣ ਵਾਲਿਆਂ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ: ਪੰਥਕ ਪਾਰਟੀ ਬਣਾਉਣ ‘ਤੇ ਜੇਲ੍ਹ ‘ਚੋਂ MP Amritpal Singh ਦਾ ਆਇਆ Tweet
ਉਨ੍ਹਾਂ ਦਾ ਤਰਕ ਹੈ ਕਿ, ‘‘ ਬੋਲੀ ਜਿੱਥੇ ਚੋਣ ਜਾਬਤੇ ਦੀ ਸਪੱਸ਼ਟ ਉਲੰਘਣਾ ਕਰ ਰਹੀ ਹੈ, ਉਥੇ ਪੰਜਾਬ ਰਾਜ ਪੰਚਾਇਤੀ ਐਕਟ ਦੀ ਇੱਕ ਧਾਰਾ ਦੇ ਵੀ ਉਲਟ ਹੈ। ’’ ਇਸੇ ਤਰ੍ਹਾਂ ਇਹ ਰੁਝਾਨ ਲੋਕਤੰਤਰ ਲਈ ਵੀ ਖ਼ਤਰਨਾਕ ਹੈ ਕਿਉਂਕਿ ਪੰਚਾਇਤ ਚੋਣਾਂ ਤੇ ਖ਼ਾਸਕਰ ਸਰਪੰਚੀ ਲੋਕਤੰਤਰ ਦੀ ਮੁਢਲੀ ਇਕਾਈ ਮੰਨੀਆਂ ਜਾਂਦੀਆਂ ਹਨ। ਮਹਿਲਾ ਵਕੀਲ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅਜਿਹੀਆਂ ਬੋਲੀਆਂ ਦੇ ਵਿਚ ਪਿੰਡ ਦੀ ਵੋਟ ਪ੍ਰਤੀਸ਼ਤਾ ਦਾ ਕੁੱਝ ਹੀ ਹਿੱਸਾ ਸ਼ਾਮਲ ਹੁੰਦੇ ਹਨ ਤੇ ਔਰਤਾਂ ਦਾ ਨਾਮਾਤਰ ਹੀ ਹੁੰਦੀਆਂ ਹਨ, ਜਿਸਦੇ ਚੱਲਦੇ ਪੈਸੇ ਦੇ ਜੋਰ ਨਾਲ ਲਿਆ ਫੈਸਲਾ ਸਾਰਿਆਂ ਦਾ ਨਹੀਂ ਹੋ ਸਕਦਾ। ਇਸੇ ਤਰ੍ਹਾਂ ਦੇ ਰੁਝਾਨ ਦੇ ਨਾਲ ਬਿਨ੍ਹਾਂ ਪੈਸੇ ਵਾਲੇ ਦਾ ਚੋਣ ਮੈਦਾਨ ਵਿਚ ਆਉਣਾ ਵੀ ਬੰਦ ਹੋ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ: ਅੰਮ੍ਰਿਤਸਰੀ ਔਰਤ ਦੀ ਦਲੇਰੀ ਦੀ ਚਾਰ-ਚੁਫ਼ੇਰੇ ਚਰਚਾ, ਘਰੇ ਵੜੇ ਲੁਟੇਰਿਆਂ ਦਾ ਕੀਤਾ ਡਟ ਕੇ ਮੁਕਾਬਲਾ, ਦੇਖੋ ਵੀਡੀਓ
ਇਸ ਮਾਮਲੇ ਉਪਰ ਹੁਣ ਅਗਲੀ ਸੁਣਵਾਈ 3 ਅਕਤੂੁਬਰ ਨੂੰ ਹੋਣੀ ਹੈ। ਮੀਡੀਆ ਦੇ ਇੱਕ ਹਿੱਸੇ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਸਤਿੰਦਰ ਕੌਰ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੇ ਪਿੰਡ ਦੇ ਵਿਕਾਸ ਲਈ ਰਾਸ਼ੀ ਦੇਣਾ ਚਾਹੁੰਦਾ ਹੈ ਤਾਂ ਉਹ ਸਿੱਧਾ ਵੀ ਦੇ ਸਕਦਾ ਹੈ। ਗੌਰਤਲਬ ਹੈ ਕਿ ਉਕਤ ਦੋ ਕਰੋੜ ਦੀ ਬੋਲੀ ਤੋਂ ਇਲਾਵਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਗਹਿਰੀ ਬੁੱਟਰ ’ਚ 60 ਲੱਖ, ਮੁਕਤਸਰ ਦੇ ਇੱਕ ਕੋਠਿਆਂ ਵਿਚ 35 ਲੱਖ ਤੋਂ ਇਲਾਵਾ ਦਰਜ਼ਨਾਂ ਪਿੰਡਾਂ ਵਿਚ ਸਰਪੰਚੀ ਲਈ ਬੋਲੀਆਂ ਲੱਗਣ ਦੀਆਂ ਵੀਡੀਓ ਲਗਾਤਾਰ ਸੋਸਲ ਮੀਡੀਆ ’ਤੇ ਵਾਈਰਲ ਹੋ ਰਹੀਆਂ ਹਨ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸ ਰੁਝਾਨ ਨੂੰ ਗਲਤ ਕਰਾਰ ਦਿੰਦਿਆਂ ਚੋਣ ਕਮਿਸ਼ਨ ਕੋਲੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਸੀ।
Share the post "ਸਰਪੰਚੀ ਦੇ ਅਹੁੱਦੇ ਲਈ ਬੋਲੀ ਲੱਗਣ ਦਾ ਮਾਮਲਾ ਹਾਈਕੋਰਟ ਪੁੱਜਿਆ, ਕੀਤੀ ਕਾਨੂੰਨੀ ਕਾਰਵਾਈ ਦੀ ਮੰਗ"